December 1, 2025
ਖਾਸ ਖ਼ਬਰਪੰਜਾਬ

ਪੰਜਾਬੀ ਯੂਨੀਵਰਸਿਟੀ ’ਚ ‘ਇੰਡੀਅਨ ਹਿਸਟਰੀ ਕਾਂਗਰਸ’ ਦੇ ਸੈਸ਼ਨ ਦਾ ਆਗਾਜ਼

ਪੰਜਾਬੀ ਯੂਨੀਵਰਸਿਟੀ ’ਚ ‘ਇੰਡੀਅਨ ਹਿਸਟਰੀ ਕਾਂਗਰਸ’ ਦੇ ਸੈਸ਼ਨ ਦਾ ਆਗਾਜ਼

ਪਟਿਆਲਾ-ਪੰਜਾਬੀ ਯੂਨੀਵਰਸਿਟੀ ਵਿੱਚ ‘ਇੰਡੀਅਨ ਹਿਸਟਰੀ ਕਾਂਗਰਸ’ ਦਾ ਤਿੰਨ ਰੋਜ਼ਾ 83ਵਾਂ ਸੈਸ਼ਨ ਅੱਜ ਸ਼ੁਰੁੂ ਹੋ ਗਿਆ। ਇਸ ਦਾ ਦਾ ਉਦਘਾਟਨ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਇਸ ਮੌਕੇ ਦੇਸ਼ ਵਿਦੇਸ਼ ਤੋਂ ਪੁੱਜੇ ਡੈਲੀਗੇਟਾਂ ਨੂੰ ਸੰਬੋਧਨ ਦੌਰਾਨ ਉਨ੍ਹਾਂ ਇਤਿਹਾਸ ਦੀ ਨਿਰਪੱਖ ਹੋ ਕੇ ਸਹੀ ਪਛਾਣ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਬਿਨਾਂ ਕਿਸੇ ਪੱਖਪਾਤ ਅਤੇ ਦਬਾਅ ਤੋਂ ਸਮਝਣ ਦੀ ਜ਼ਿੰਮੇਵਾਰੀ ਇਤਿਹਾਸਕਾਰਾਂ ਦੇ ਮੋਢਿਆਂ ’ਤੇ ਹੈ ਅਤੇ ਉਨ੍ਹਾਂ ਨੂੰ ਇਹ ਕਾਰਜ ਸੰਜੀਦਗੀ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਦੁਨੀਆਂ ਦੇ ਇਤਿਹਾਸ ਵਿੱਚ ਸਿੱਖ ਕੌਮ ਅਤੇ ਪੰਜਾਬੀਆਂ ਵੱਲੋਂ ਪਾਏ ਮਹਾਨ ਯੋਗਦਾਨ ਬਾਰੇ ਵਿਸ਼ੇਸ਼ ਤੌਰ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਮੁਕੱਦਸ ਧਰਤੀ ਹੈ ਅਤੇ ਇਸ ਦਾ ਮਾਣਮੱਤਾ ਇਤਿਹਾਸ ਰਿਹਾ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਬਹੁਤ ਸਾਰੀਆਂ ਲਾਸਾਨੀ ਸ਼ਹਾਦਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਨਾ-ਬਰਾਬਰੀ ਅਤੇ ਅਨਿਆਂ ਵਿਰੁੱਧ ਲੜਨ ਵਾਲਾ ਸੂਬਾ ਰਿਹਾ ਹੈ। ਉਨ੍ਹਾਂ ਨੇ ਮਹਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਕੁਸ਼ਲ ਪ੍ਰਬੰਧ ਤੋਂ ਲੈ ਕੇ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਦੇ ਵੱਡੇ ਯੋਗਦਾਨ ਤੱਕ ਦੇ ਸਫਰ ਬਾਰੇ ਮਿਸਾਲਾਂ ਪੇਸ਼ ਕਰਦਿਆਂ ਕਿਹਾ ਕਿ ਆਪਣੇ ਇਤਿਹਾਸ ਉੱਤੇ ਬੇਹੱਦ ਮਾਣ ਹੈ। ਵਿਸ਼ੇਸ ਮਹਿਮਾਨ ਵਿਧਾਇਕ ਗੁਰਲਾਲ ਘਨੌਰ ਨੇ ਹੋਰਨਾ ਪੱਖਾਂ ਸਮੇਤ ਪੰਜਾਬ ਦੇ ਖੇਡ ਇਤਿਹਾਸ ਦੇ ਹਵਾਲੇ ਨਾਲ ਵੀ ਆਪਣੀ ਗੱਲ ਰੱਖੀ। ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਕਹਿਣਾ ਸੀ ਕਿ ਪੰਜਾਬ ਨੇ ਇਤਿਹਾਸ ਵਿੱਚ ਬਹੁਤ ਕੁਝ ਖੋਇਆ ਹੈ ਜਿਸ ਬਾਰੇ ਵਿਸ਼ੇਸ਼ ਘੋਖ ਦੀ ਲੋੜ ਹੈ। ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ ਹੈ ਕਿ ਇਹ ਇੰਡੀਅਨ ਹਿਸਟਰੀ ਕਾਂਗਰਸ ਦਾ ਸੈਸ਼ਨ ਚੌਥੀ ਵਾਰ ਆਯੋਜਿਤ ਕਰਵਾ ਰਹੀ ਹੈ। ਐਤਕੀਂ ਇਸ ’ਚ ਇੱਕ ਹਜ਼ਾਰ ਤੋਂ ਵੀ ਵੱਧ ਡੈਲੀਗੇਟ ਸ਼ਿਰਕਤ ਕਰ ਰਹੇ ਹਨ। ਪ੍ਰੋ. ਗੌਤਮ ਸੇਨਗੁਪਤਾ ਨੇ ਜਨਰਲ ਪ੍ਰੈਜ਼ੀਡੈਂਟ ਦਾ ਆਹੁਦਾ ਸੰਭਾਲਿਆ। ਉਦਘਾਟਨੀ ਸੈਸ਼ਨ ਦਾ ਸੰਚਾਲਨ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਕੀਤਾ। ਸਕੱਤਰ ਪ੍ਰੋ. ਸਈਅਦ ਅਲੀ ਨਦੀਮ ਰਿਜ਼ਵੀ ਨੇ ਦੱਸਿਆ ਕਿ 1935-36 ਵਿਚ ਇਲਾਹਾਬਾਦ ਵਿਖੇ ਸਥਾਪਤ ਹੋਈ ਹਜ਼ਾਰਾਂ ਮੈਂਬਰਾਂ ਵਾਲੀ ਇੰਡੀਅਨ ਹਿਸਟਰੀ ਕਾਂਗਰਸ ਦੱਖਣੀ ਏਸ਼ੀਆ ਦੇ ਪੇਸ਼ੇਵਰ ਇਤਿਹਾਸਕਾਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ। ਇਸ ਸੈਸ਼ਨ ਦੇ ਸਕੱਤਰ ਪ੍ਰੋ. ਮੁਹੰਮਦ ਇਦਰੀਸ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ 12 ਖੋਜਾਰਥੀਆਂ ਨੂੰ ਪੁਰਸਕਾਰ ਅਤੇ ਇਨਾਮ ਦਿੱਤੇ ਗਏ, ਜਿਨ੍ਹਾਂ ਨੇ 2023 ਵਿੱਚ ਕਾਕਟੀਆ ਯੂਨੀਵਰਸਿਟੀ ਵਾਰੰਗਲ ਵਿਖੇ ਪਿਛਲੇ ਸੈਸ਼ਨ ਵਿੱਚ ਆਪਣੀਆਂ ਖੋਜ ਗਤੀਵਿਧੀਆਂ ਪੇਸ਼ ਕੀਤੀਆਂ ਸਨ। ਸਾਮ ਨੂੰ ਹੋਏ ਉਮੇਸ਼ ਬਾਗੜੇ ਦੀ ਪ੍ਰਧਾਨਗੀ ਹੇਠ ਹੋੲੋ, ਅਕਾਦਮਿਕ ਸ਼ੈਸਨ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਵੀ ਵੀ ਵਿਚਾਰ ਪੇਸ਼ ਕੀਤੇ।

Related posts

ਅਨਮੋਲ ਬਾਜਵਾ ਦੇ ਭਰਾ ਵੱਲੋਂ ਹੱਤਿਆ ਦੇ ਸਾਜ਼ਿਸ਼ਕਾਰਾਂ ਦਾ ਪਤਾ ਲਾਉਣ ਦੀ ਮੰਗ

Current Updates

ਦਿੱਲੀ ਬਜਟ ਸੈਸ਼ਨ 2025: ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਰਫਤਾਰ ਨਾਲ ਕੰਮ ਹੁੰਦਾ ਨਜ਼ਰ ਆ ਰਿਹਾ ਹੈ: ਰਾਸ਼ਟਰਪਤੀ ਮੁਰਮੂ

Current Updates

ਬਿਹਾਰ ’ਚ ਨਵੀਂ ਸਰਕਾਰ ਦਾ ਹਲਫ਼ਦਾਰੀ ਸਮਾਗਮ 20 ਨੂੰ: ਜੀਤਨ ਮਾਂਝੀ

Current Updates

Leave a Comment