December 27, 2025
ਖਾਸ ਖ਼ਬਰਰਾਸ਼ਟਰੀ

ਏਅਰਬੈਗ ਦੇ ਝਟਕੇ ਕਾਰਨ ਬੱਚੇ ਦੀ ਮੌਤ

ਏਅਰਬੈਗ ਦੇ ਝਟਕੇ ਕਾਰਨ ਬੱਚੇ ਦੀ ਮੌਤ

ਮੁੰਬਈ-ਮਹਾਰਾਸ਼ਟਰ ਦੇ ਵਾਸ਼ੀ ਖੇਤਰ ਵਿੱਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਇੱਕ ਕਾਰ ਦੀ ਅਗਲੀ ਸੀਟ ’ਤੇ ਬੈਠੇ ਇੱਕ ਛੇ ਸਾਲਾ ਲੜਕੇ ਹਰਸ਼ ਮਾਵਜੀ ਅਰੇਥੀਆ ਦੀ ਏਅਰਬੈਗ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਹਾਦਸਾ 21 ਦਸੰਬਰ ਦੀ ਰਾਤ ਨੂੰ ਵਾਪਰਿਆ ਜਦੋਂ ਇੱਕ ਵਾਹਨ ਡਿਵਾਈਡਰ ਨਾਲ ਟਕਰਾ ਗਿਆ। ਪ੍ਰਭਾਵ ਕਾਰਨ ਕਾਰ ਦਾ ਏਅਰਬੈਗ ਖੁਲ੍ਹ ਗਿਆ।

ਮੀਡੀਆ ਨਾਲ ਗੱਲ ਕਰਦੇ ਹੋਏ ਵਾਸ਼ੀ ਥਾਣੇ ਦੇ ਸੀਨੀਅਰ ਪੁਲੀਸ ਇੰਸਪੈਕਟਰ ਸੰਜੇ ਘੁਮਲ ਨੇ ਦੱਸਿਆ ਇਕ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਿੱਛੇ ਤੋਂ ਆ ਰਹੀ ਇਕ ਹੋਰ ਕਾਰ ਨੇ ਪਹਿਲੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦਾ ਏਅਰਬੈਗ ਖੁੱਲ੍ਹ ਗਿਆ। ਜਿਸ ਦਾ ਝਟਕਾ ਕਾਰ ਵਿਚ ਬੈਠੇ ਬੱਚੇ ਨੂੰ ਜਾ ਲੱਗਿਆ। । ਜਿਸ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਡਾਕਟਰਾਂ ਨੇ ਦੱਸਿਆ ਕਿ ਹਰਸ਼ ਦੇ ਸਰੀਰ ’ਤੇ ਕੋਈ ਵੀ ਸੱਟ ਦੇ ਨਿਸ਼ਾਨ ਨਹੀਂ ਸਨ ਅਤੇ ਮੌਤ ਦਾ ਕਾਰਨ ਪੌਲੀਟ੍ਰੌਮਾ ਸਦਮਾ ਮੰਨਿਆ ਗਿਆ ਸੀ। ਏਐੱਨਆਈ

ਪੌਲੀਟ੍ਰੌਮਾ ਕੀ ਹੈ?

ਇਕ ਝਟਕੇ (ਧਮਾਕੇ) ਨਾ ਸਬੰਧਤ ਘਟਨਾ ਦੇ ਨਤੀਜੇ ਵਜੋਂ ਜਦੋਂ ਇੱਕ ਵਿਅਕਤੀ ਸਰੀਰ ਦੇ ਕਈ ਅੰਗਾਂ ਅਤੇ ਅੰਗ ਪ੍ਰਣਾਲੀਆਂ ਨੂੰ ਸੱਟਾਂ ਦਾ ਅਨੁਭਵ ਕਰਦਾ ਹੈ ਪੌਲੀਟ੍ਰੋਮਾ ਕਹਾਉਂਦਾ ਹੈ।

Related posts

ਦਿੱਲੀ ਆਬਕਾਰੀ ਨੀਤੀ ਕੇਸ: ਦਿੱਲੀ ਦੇ ਉਪ ਰਾਜਪਾਲ ਵੱਲੋਂ ਕੇਜਰੀਵਾਲ ਖਿਲਾਫ਼ ਕਾਰਵਾਈ ਲਈ ਈਡੀ ਨੂੰ ਹਰੀ ਝੰਡੀ

Current Updates

ਕੇਂਦਰ ਨੂੰ ਪੰਜਾਬ ਦੇ ‘ਜਜ਼ਬਾਤਾਂ ਨਾਲ ਨਹੀਂ ਖੇਡਣਾ’ ਚਾਹੀਦਾ

Current Updates

ਯੂਕੇ: ਦੋ ਕਾਰਾਂ ਦੀ ਟੱਕਰ; ਦੋ ਭਾਰਤੀ ਵਿਦਿਆਰਥੀ ਹਲਾਕ, ਪੰਜ ਦੀ ਹਾਲਤ ਗੰਭੀਰ

Current Updates

Leave a Comment