December 27, 2025
ਪੰਜਾਬ

ਰਾਹੁਲ ਨੂੰ ਤਲਬ ਕੀਤਾ: ਰਾਹੁਲ ਗਾਂਧੀ ਨੂੰ ਬਰੇਲੀ ਜ਼ਿਲ੍ਹੇ ਦੇ ਅਦਾਲਤ ਵੱਲੋਂ ਸੰਮਨ ਜਾਰੀ

ਰਾਹੁਲ ਨੂੰ ਤਲਬ ਕੀਤਾ: ਰਾਹੁਲ ਗਾਂਧੀ ਨੂੰ ਬਰੇਲੀ ਜ਼ਿਲ੍ਹੇ ਦੇ ਅਦਾਲਤ ਵੱਲੋਂ ਸੰਮਨ ਜਾਰੀ

ਬਰੇਲੀ-ਬਰੇਲੀ ਜ਼ਿਲ੍ਹੇ ਦੀ ਇਕ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਆਰਥਿਕ ਸਰਵੇਖਣ ਸਬੰਧੀ ਬਿਆਨ ਨੂੰ ਲੈ ਕੇ ਨੋਟਿਸ ਜਾਰੀ ਕਰ ਕੇ 7 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਕ ਵਕੀਲ ਨੇ ਇਹ ਜਾਣਕਾਰੀ ਦਿੱਤੀ।

ਵਕੀਲ ਵੀਰੇਂਦਰ ਪਾਲ ਗੁਪਤਾ ਨੇ ਦੱਸਿਆ ਕਿ ਬਰੇਲੀ ਜ਼ਿਲ੍ਹੇ ਤੇ ਸੈਸ਼ਨ ਅਦਾਲਤ ਨੇ ਬਿਆਨ ਨੂੰ ਲੈ ਕੇ ਸ਼ਨਿਚਰਵਾਰ ਨੂੰ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਅਤੇ ਸੁਣਵਾਈ ਲਈ 7 ਜਨਵਰੀ 2025 ਦੀ ਤਰੀਕ ਤੈਅ ਕੀਤੀ। ਬਰੇਲੀ ਦੇ ਸੁਭਾਸ਼ਨਗਰ ਦੇ ਵਸਨੀਕ ਅਤੇ ਆਲ ਇੰਡੀਆ ਹਿੰਦੂ ਫੈਡਰੇਸ਼ਨ ਦੇ ਮੰਡਲ ਪ੍ਰਧਾਨ ਪੰਕਜ ਪਾਠਕ ਨੇ ਵਕੀਲਾਂ ਗੁਪਤਾ ਤੇ ਅਨਿਲ ਦਿਵੇਦੀ ਰਾਹੀਂ ਰਾਹੁਲ ਗਾਂਧੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਲਈ ਸੰਸਦ-ਵਿਧਾਇਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ 27 ਅਗਸਤ ਨੂੰ ਖਾਰਜ ਕਰ ਦਿੱਤਾ ਸੀ। ਇਸ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਸੈਸ਼ਨ ਅਦਾਲਤ ਵਿੱਚ ਪੁਨਰਵਿਚਾਰ ਪਟੀਸ਼ਨ ਦਾਇਰ ਕੀਤੀ ਗਈ। 

Related posts

ਵੀਡੀਓ: 80-90 ਵਾਰ ਨਕਾਰੇ ਹੋਏ ਲੋਕ ਸੰਸਦ ਨਹੀਂ ਚੱਲਣ ਦੇ ਰਹੇ: ਮੋਦੀ

Current Updates

ਸੀਬੀਆਈ ਨੂੰ DIG ਹਰਚਰਨ ਸਿੰਘ ਭੁੱਲਰ ਦਾ 14 ਦਿਨਾ ਨਿਆਂਇਕ ਰਿਮਾਂਡ ਮਿਲਿਆ

Current Updates

ਜਲੰਧਰ: ਗੈਂਗਸਟਰਾਂ ਨਾਲ ਮੁਠਭੇੜ ਦੌਰਾਨ 2 ਪੁਲੀਸ ਮੁਲਾਜ਼ਮ ਜ਼ਖ਼ਮੀ, 2 ਕਾਬੂ

Current Updates

Leave a Comment