April 9, 2025
ਖਾਸ ਖ਼ਬਰਮਨੋਰੰਜਨ

ਅਕਸ਼ੈ ਕੁਮਾਰ ਨੇ ਪੂਰੀ ਕੀਤੀ ਸਕਾਈ ਫੋਰਸ ਦੀ ਸ਼ੂਟਿੰਗ, ਇਸ ਐਕਸ ਕਪਲ ਨੂੰ ਅਦਾਕਾਰ ਲਿਆਏ ਫਿਲਮ ‘ਚ

ਅਕਸ਼ੈ ਕੁਮਾਰ ਨੇ ਪੂਰੀ ਕੀਤੀ ਸਕਾਈ ਫੋਰਸ ਦੀ ਸ਼ੂਟਿੰਗ, ਇਸ ਐਕਸ ਕਪਲ ਨੂੰ ਅਦਾਕਾਰ ਲਿਆਏ ਫਿਲਮ 'ਚ

ਨਵੀਂ ਦਿੱਲੀ : ਅਕਸ਼ੈ ਕੁਮਾਰ ਦੀ ਬਹੁਤ ਉਡੀਕੀ ਜਾ ਰਹੀ ਐਕਸ਼ਨ ਥ੍ਰਿਲਰ ਫਿਲਮ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਨੂੰ ਸੰਦੀਪ ਕੇਵਲਾਨੀ ਤੇ ਅਭਿਸ਼ੇਕ ਅਨਿਲ ਕਪੂਰ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ‘ਚ ਅਕਸ਼ੈ ਕੁਮਾਰ ਨਾਲ ਵੀਰ ਪਹਾੜੀਆ ਡੈਬਿਊ ਕਰਨਗੇ।

ਫਿਲਮ ‘ਚ ਕੌਣ-ਕੌਣ ਆਵੇਗਾ ਨਜ਼ਰ –ਫਿਲਮ ਗਣਤੰਤਰ ਦਿਵਸ ਦੇ ਮੌਕੇ ‘ਤੇ 25 ਜਨਵਰੀ 2025 ਨੂੰ ਰਿਲੀਜ਼ ਹੋਵੇਗੀ। ਵੀਰ ਪਹਾੜੀਆ ਜਾਹਨਵੀ ਕਪੂਰ ਦੇ ਬੁਆਏਫ੍ਰੈਂਡ ਸ਼ਿਖਰ ਪਹਾੜੀਆ ਦਾ ਭਰਾ ਹੈ। ਫਿਲਮ ‘ਚ ਉਨ੍ਹਾਂ ਤੋਂ ਇਲਾਵਾ ਸਾਰਾ ਅਲੀ ਖਾਨ, ਸ਼ਰਦ ਕੇਲਕਰ ਤੇ ਨਿਮਰਤ ਕੌਰ ਨਜ਼ਰ ਆਵੇਗੀ।

ਸੱਚੀ ਘਟਨਾ ‘ਤੇ ਆਧਾਰਿਤ ਹੈ ਫਿਲਮ-ਫਿਲਮ ਦੀ ਕਹਾਣੀ 1960 ਤੇ 70 ਦੇ ਦਹਾਕੇ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੁੱਦੇ ‘ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਦੇਸ਼ ਭਗਤੀ ਨਾਲ ਭਰਪੂਰ ਹੈ, ਇਸ ਲਈ ਇਹ ਗਣਤੰਤਰ ਦਿਵਸ ‘ਤੇ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਕਹਾਣੀ ਪਾਕਿਸਤਾਨ ‘ਤੇ ਹੋਏ ਪਹਿਲੇ ਹਵਾਈ ਹਮਲੇ ਦੀ ਸੱਚੀ ਘਟਨਾ ‘ਤੇ ਆਧਾਰਿਤ ਹੈ। ਇਸ ‘ਚ ਐਕਸ਼ਨ, ਡਰਾਮਾ, ਇਮੋਸ਼ਨ ਤੇ ਥ੍ਰਿਲਰ ਦੇਖਣ ਨੂੰ ਮਿਲੇਗਾ।

ਕੌਣ ਹੈ ਸ਼ਿਖਰ ਤੇ ਵੀਰ ਪਹਾੜੀਆ-ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਸੀ ਕਿ ਵੀਰ ਪਹਾੜੀਆ ਸਾਰਾ ਅਲੀ ਖਾਨ ਦਾ ਐਕਸ ਹੈ। ਦੋਵਾਂ ਦੀ ਇਕ ਵੀਡੀਓ ਵੀ ਪਿਛਲੇ ਦਿਨੀਂ ਲੀਕ ਹੋਈ ਸੀ, ਜਿਸ ‘ਚ ਉਹ ਮਸੂਰੀ ‘ਚ ਬੁੱਧ ਮੰਦਰ ਦੇ ਸਾਹਮਣੇ ਇਕ ਗੜ੍ਹਵਾਲੀ ਗੀਤ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਸਨ। ਵ੍ਹਾਈਟ ਫਲਾਵਰ ਪ੍ਰਿੰਟ ਸਾੜ੍ਹੀ ‘ਚ ਸਾਰਾ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਦੋਵਾਂ ਨੂੰ ਦੁਬਾਰਾ ਇਕੱਠੇ ਦੇਖ ਕੇ ਯੂਜ਼ਰਜ਼ ਕਾਫ਼ੀ ਖੁਸ਼ ਸੀ। ਉਸ ਦਾ ਕਹਿਣਾ ਹੈ ਕਿ ਜੇਕਰ ਸਾਰਾ ਵੀਰ ਨਾਲ ਦੁਬਾਰਾ ਰਿਸ਼ਤਾ ਬਣਾਉਂਦੀ ਹੈ ਤਾਂ ਜਾਹਨਵੀ ਤੇ ਸਾਰਾ ਦਰਾਣੀ -ਜਠਾਣੀ ਹੋਣਗੀਆਂ। ਵੀਰ ਤੇ ਸ਼ਿਖਰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਹਨ।

ਡਾਇਰੈਕਟਰ ਨੇ ਟੀਮ ਨੂੰ ਕਿਹਾ ਧੰਨਵਾਦ-ਫਿਲਮ ਦੀ ਸ਼ੂਟਿੰਗ ਮੁੰਬਈ, ਲਖਨਊ, ਸੀਤਾਪੁਰ, ਅੰਮ੍ਰਿਤਸਰ, ਹੈਦਰਾਬਾਦ, ਦਿੱਲੀ, ਪਠਾਨਕੋਟ ਤੇ ਉਤਰਾਖੰਡ ਵਿੱਚ ਕੀਤੀ ਗਈ ਹੈ। ਫਿਲਹਾਲ ਫਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ਫਿਲਮ ਦੇ ਡਾਇਰੈਕਟਰ ਸੰਦੀਪ ਕੇਵਲਾਨੀ ਤੇ ਅਭਿਸ਼ੇਕ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਟੀਮ ਦਾ ਧੰਨਵਾਦ ਕੀਤਾ ਹੈ। ਸੰਦੀਪ ਕੇਵਲਾਨੀ ਨੇ ਲਿਖਿਆ, ”ਮੈਂ ਸਕਾਈਫੋਰਸ ‘ਤੇ ਕੰਮ ਕਰਨ ਵਾਲੇ ਸਾਰਿਆਂ ਦਾ ਧੰਨਵਾਦੀ ਹਾਂ। ਫਿਲਮ ਨੂੰ ਜੀਵਨ ਵਿੱਚ ਲਿਆਉਣਾ ਨਿਸ਼ਚਿਤ ਤੌਰ ‘ਤੇ ਚੁਣੌਤੀਪੂਰਨ ਸੀ ਪਰ ਇਹ ਟੀਮ ਦੇ ਸਮਰਪਣ ਨੇ ਇਸ ਨੂੰ ਸੰਭਵ ਬਣਾਇਆ।

Related posts

ਮੁਲਜ਼ਮਾਂ ਦੇ ਚਿਹਰੇ ’ਤੇ ਲਾਏ ਇਮੋਜੀ (ਕਾਰਟੂਨ), ਐਸਪੀ ਦੀ ਸੋਸ਼ਲ ਮੀਡੀਆ ਪੋਸਟ ਵਾਇਰਲ

Current Updates

ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਮੁਖ ਮੰਤਰੀ ਮਾਨ ਦੁਆਰਾ

Current Updates

ਸਭ ਤੋਂ ਵੱਡਾ ਬੁਲਡੋਜ਼ਰ ਐਕਸ਼ਨ: ਪੁਲੀਸ ਨੇ ਇਕੋ ਵੇਲੇ ਨਸ਼ਾ ਤਸਕਰਾਂ ਦੇ 5 ਘਰ ਢਾਹੇ

Current Updates

Leave a Comment