April 9, 2025
ਖਾਸ ਖ਼ਬਰਚੰਡੀਗੜ੍ਹਪੰਜਾਬ

ਗੋਲੀਕਾਂਡ ਤੇ ਰਾਮ ਰਹੀਮ ਨੂੰ ਮੁਆਫ਼ੀ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਲਗਾਈ ਭਾਂਡੇ ਮਾਂਜਣ ਤੇ ਕੀਰਤਨ ਸਰਵਨ ਕਰਨ ਦੀ ਤਨਖਾਹ

ਗੋਲੀਕਾਂਡ ਤੇ ਰਾਮ ਰਹੀਮ ਨੂੰ ਮੁਆਫ਼ੀ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਲਗਾਈ ਭਾਂਡੇ ਮਾਂਜਣ ਤੇ ਕੀਰਤਨ ਸਰਵਨ ਕਰਨ ਦੀ ਤਨਖਾਹ
  • ਸੁਖਬੀਰ ਸਿੰਘ ਬਾਦਲ ਗਲ ਵਿੱਚ ਤਖਤੀ ਪਾ ਬਰਛਾ ਫੜ ਬੈਠਣਗੇ ਦਰਬਾਰ ਸਾਹਿਬ ਬਾਹਰ
  • ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਖਰੇ ਕੌਮ ਦਾ ਖਿਤਾਬ ਵਾਪਸ ਲੈਣ ਦਾ ਕੀਤਾ ਫੈਸਲਾ

sukhbir badal

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਜਾ ਦਾ ਐਲਾਨ ਕਰਦਿਆਂ ਕਈ ਵੱਡੇ ਐਲਾਨ ਕੀਤੇ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਜੋ ਸਵਾਲ ਸਿੰਘ ਸਹਿਬਾਨ ਵਲੋਂ ਕੀਤੇ ਗਏ ਉਨ੍ਹਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਹਨ।ਉਨ੍ਹਾਂ (ਸੁਖਬੀਰ ਬਾਦਲ) ਦੇ ਸਾਥੀਆਂ ਨੇ ਵੀ ਆਪਣੀ ਹਿੱਸੇਦਾਰੀ ਕਬੂਲ ਕੀਤੀ ਗਈ ਹੈ। ਜਿਸ ਕਾਰਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਹ ਧਾਰਮਿਕ ਸਜਾ ਲਗਾਈ ਜਾਂਦੀ ਹੈ।
ਪੰਜ ਸਿੰਘ ਸਾਹਿਬਾਨਾਂ ਵੱਲੋਂ ਤਨਖਾਹੀਆ ਕਰਾਰ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਂਡੇ ਮਾਂਜਣ ਤੇ ਲੰਗਰ ਦੀ ਸੇਵਾ ਲਾਈ ਗਈ ਹੈ। ਇਹੀ ਨਹੀਂ ਸੁਖਬੀਰ ਬਾਦਲ ਨੂੰ ਟਾਇਲਟ (ਪਖਾਨੇ) ਸਾਫ਼ ਕਰਨ ਦੀ ਸਜ਼ਾ ਵੀ ਸੁਣਾਈ ਗਈ ਹੈ। ਜਥੇਦਾਰਾਂ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਖਰੇ ਕੌਮ ਦਾ ਖਿਤਾਬ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸਿੰਘ ਸਾਹਿਬਾਨਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਮੁਆਫ਼ੀ ਦੇਣ ਲਈ ਅਕਾਲ ਤਖ਼ਤ ਦੇ ਸਾਬਕਾ ਜਥੇਦਾਰਾਂ ’ਤੇ ਦਬਾਅ ਬਣਾਉਣ ਲਈ ਸੱਦੀ ਬੈਠਕ ਮੌਕੇ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਸਨ। ਇਸੇ ਤਰ੍ਹਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦਾ ਫ਼ੈਸਲਾ ਸੁਣਾਇਆ ਗਿਆ ਹੈ। ਧਾਰਮਿਕ ਸਜ਼ਾ ਲਾਉਣ ਦਾ ਅਮਲ ਸ਼ੁਰੂ ਹੋ ਗਿਆ ਹੈ। ਸੁਖਬੀਰ ਨੇ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਗੁਨਾਹ ਕਬੂਲ ਕੀਤੇ ਹਨ। ਸੁਖਬੀਰ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ, ਅਕਾਲੀ ਸਰਕਾਰਾਂ ਦੌਰਾਨ ਭੁੱਲਾਂ ਹੋਣ ਤੇ ਗੋਲੀਕਾਂਡ ਦਾ ਗੁਨਾਹ ਵੀ ਕਬੂਲਿਆ। ਸੁਖਬੀਰ ਬਾਦਲ ਵ੍ਹੀਲ ਚੇਅਰ ਉੱਤੇ ਅਕਾਲ ਤਖ਼ਤ ਪਹੁੰਚੇ ਸਨ। ਅਕਾਲ ਤਖ਼ਤ ਅੱਗੇ ਸਪਸ਼ਟੀਕਰਨ ਦੇਣ ਮੌਕੇ ਸੁਖਬੀਰ ਬਾਦਲ ਵਾਕਰ ਦੇ ਸਹਾਰੇ ਖੜ੍ਹੇ ਰਹੇ। ਇਸ ਮੌਕੇ ਅਕਾਲੀ ਸਰਕਾਰ ਦੇ ਸਾਬਕਾ ਮੰਤਰੀ ਵੀ ਮੌਜੂਦ ਸਨ, ਜਿਨ੍ਹਾਂ ਦੋਸ਼ਾਂ ਨੂੰ ਲੈ ਕੇ ਆਪੋ ਆਪਣਾ ਸਪਸ਼ਟੀਕਰਨ ਦਿੱਤਾ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਉਸ ਵੇਲੇ ਅਕਾਲੀ ਸਰਕਾਰ ਦਾ ਹਿੱਸਾ ਹੋਣ ਕਰਕੇ ਗੁਨਾਹਗਾਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ, ‘‘ਅਸੀਂ ਸਾਰੇ ਕਸੂਰਵਾਰ ਹਾਂ।’’ ਉਂਝ ਭੁੰਦੜ ਨੇ ਕਿਹਾ ਕਿ ਰਾਮ ਰਹੀਮ ਨਾਲ ਮੀਟਿੰਗ ਦਾ ਬਿਰਤਾਂਤ ਝੂਠ ਸੀ। ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਕੈਬਨਿਟ ਤੇ ਕੋਰ ਕਮੇਟੀ ਨੂੰ ਇਕੋ ਸਜ਼ਾ ਲਾਈ ਜਾਵੇ।

Related posts

ਟੈਨਿਸ: ਸਬਾਲੇਂਕਾ ਤੇ ਪਾਓਲਿਨੀ ਮਿਆਮੀ ਓਪਨ ਦੇ ਸੈਮੀਫਾਈਨਲ ’ਚ

Current Updates

ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਵੱਲੋਂ ਜੈਵਿਕ ਉਤਪਾਦਾਂ ਲਈ ਐੈੱਮਐੱਸਪੀ ਦੀ ਸਿਫਾਰਸ਼

Current Updates

ਜੰਮੂ ਕਸ਼ਮੀਰ ਚ ਇਕੱਲੇ ਚੋਣਾਂ ਲੜੇਗੀ ਨੈਸ਼ਨਲ ਕਾਨਫਰੰਸ : ਫਾਰੂਕ ਅਬਦੁੱਲਾ

Current Updates

Leave a Comment