ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਬੱਸ ਮਾਰਸ਼ਲਾਂ ਦੀ ਨਿਯੁਕਤੀ ਨੂੰ ਲੈ ਕੇ LG VK ਸਕਸੈਨਾ ਨੂੰ ਪੱਤਰ ਲਿਖਿਆ ਹੈ। ਉਸ ਨੇ ਕਿਹਾ ਕਿ 13 ਨਵੰਬਰ ਨੂੰ ਦਿੱਲੀ ਸਰਕਾਰ ਨੇ ਤੁਹਾਨੂੰ ਮਾਰਸ਼ਲਾਂ ਦੀ ਮੁੜ ਨਿਯੁਕਤੀ ਦਾ ਪ੍ਰਸਤਾਵ ਭੇਜਿਆ ਸੀ ਪਰ ਹੁਣ ਤੱਕ ਉਸ ਪ੍ਰਸਤਾਵ ਨੂੰ ਤੁਹਾਡੀ ਮਨਜ਼ੂਰੀ ਨਹੀਂ ਮਿਲੀ। ਮੈਂ ਤੁਹਾਨੂੰ ਹੱਥ ਜੋੜ ਕੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਲਈ ਬੇਨਤੀ ਕਰਦੀ ਹਾਂ। ਸਾਡੀ ਸਰਕਾਰ ਮਾਰਸ਼ਲ ਤੇ ਔਰਤਾਂ ਤੁਹਾਡੀ ਪ੍ਰਵਾਨਗੀ ਦੀ ਉਡੀਕ ਕਰ ਰਹੀਆਂ ਹਨ।
ਉਸ ਨੇ ਕਿਹਾ ਕਿ ਜਨਾਬ ਇਨ੍ਹਾਂ ਗ਼ਰੀਬ ਮਾਰਸ਼ਲਾਂ ਦੀਆਂ ਨੌਕਰੀਆਂ ਖੋਹ ਕੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਾਂ ਦਾ ਸਹਾਰਾ ਖੋਹ ਲਿਆ ਗਿਆ, ਸਗੋਂ ਔਰਤਾਂ ਦੀ ਸੁਰੱਖਿਆ ਦੀ ਢਾਲ ਜੋ ਹਰ ਰੋਜ਼ ਲੱਖਾਂ ਔਰਤਾਂ ਨੂੰ ਨਿਡਰ ਹੋ ਕੇ ਬੱਸਾਂ ਵਿੱਚ ਸਫ਼ਰ ਕਰਨ ਦੀ ਤਾਕਤ ਦਿੰਦੀ ਸੀ ਉਨ੍ਹਾਂ ਵੀ ਕਮਜ਼ੋਰ ਕਰ ਦਿੱਤਾ ਗਿਆ ਸੀ।
ਦੋ ਹਫ਼ਤਿਆਂ ਬਾਅਦ ਵੀ ਪ੍ਰਸਤਾਵ ‘ਤੇ ਕੋਈ ਫੈਸਲਾ ਨਹੀਂ –ਉਸ ਨੇ ਕਿਹਾ ਕਿ 13 ਨਵੰਬਰ 2024 ਨੂੰ ਸਾਡੇ ਸਾਰੇ ਮੰਤਰੀਆਂ ਨੇ ਇਕ ਪ੍ਰਸਤਾਵ ਪਾਸ ਕਰ ਕੇ ਤੁਹਾਡੇ ਦਫ਼ਤਰ ਨੂੰ ਭੇਜਿਆ ਸੀ ਕਿ ਇਨ੍ਹਾਂ ਸਾਰੇ ਮਾਰਸ਼ਲਾਂ ਨੂੰ ਦੁਬਾਰਾ ਨਿਯੁਕਤ ਕਰ ਕੇ ਨੌਕਰੀ ‘ਤੇ ਵਾਪਸ ਰੱਖਿਆ ਜਾਵੇ ਪਰ ਹੁਣ ਦੋ ਹਫ਼ਤੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਪ੍ਰਸਤਾਵ ‘ਤੇ ਤੁਹਾਡੇ ਵੱਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਦੇਰੀ ਕਿਉਂ ਹੋ ਰਹੀ ਹੈ।
ਇਸ ਪ੍ਰਸਤਾਵ ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦਿਓ –ਉਸ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਤਜਵੀਜ਼ ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦਿਓ ਤਾਂ ਜੋ ਉਨ੍ਹਾਂ 10 ਹਜ਼ਾਰ ਪਰਿਵਾਰਾਂ ਨੂੰ ਰੌਸ਼ਨੀ ਦਿੱਤੀ ਜਾ ਸਕੇ ਤੇ ਔਰਤਾਂ ਦੀ ਸੁਰੱਖਿਆ ਲਈ ਬੱਸਾਂ ਵਿੱਚ ਮਾਰਸ਼ਲ ਤਾਇਨਾਤ ਕੀਤੇ ਜਾ ਸਕਣ।