December 1, 2025
ਖਾਸ ਖ਼ਬਰਰਾਸ਼ਟਰੀ

ਤਿੰਨ ਦੇਸ਼ਾਂ ਦੀ ਯਾਤਰਾ ਤੇ ਜਾਣਗੇ PM ਮੋਦੀ, ਜੀ20 ਸਿਖਰ ਸੰਮੇਲਨ ਚ ਵੀ ਲੈਣਗੇ ਹਿੱਸਾ

ਤਿੰਨ ਦੇਸ਼ਾਂ ਦੀ ਯਾਤਰਾ ਤੇ ਜਾਣਗੇ PM ਮੋਦੀ, ਜੀ20 ਸਿਖਰ ਸੰਮੇਲਨ ਚ ਵੀ ਲੈਣਗੇ ਹਿੱਸਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਤੋਂ 21 ਨਵੰਬਰ ਤੱਕ ਨਾਈਜੀਰੀਆ, ਬ੍ਰਾਜ਼ੀਲ ਅਤੇ ਗੁਆਨਾ ਦੀ ਯਾਤਰਾ ‘ਤੇ ਜਾਣਗੇ। ਵਿਦੇਸ਼ ਮੰਤਰਾਲਾ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨਾਈਜੀਰੀਆ ਸੰਘੀ ਗਣਰਾਜ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੁਬੂ ਦੇ ਸੱਦੇ ‘ਤੇ 16-17 ਨਵੰਬਰ ਤੱਕ ਨਾਈਜੀਰੀਆ ਦਾ ਦੌਰਾ ਕਰਨਗੇ। ਇਹ 17 ਸਾਲਾਂ ‘ਚ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੀ ਨਾਈਜੀਰੀਆ ਦਰਮਿਆਨ ਰਣਨੀਤਕ ਸਾਂਝੀਦਾਰੀ ਦੀ ਸਮੀਖਿਆ ਕਰਨਗੇ ਅਤੇ ਦੋ-ਪੱਖੀ ਸੰਬੰਧਾਂ ਨੂੰ ਵਧਾਉਣ ਦੇ ਹੋਰ ਤਰੀਕਿਆਂ ‘ਤੇ ਚਰਚਾ ਕਰਨਗੇ। ਸ਼੍ਰੀ ਮੋਦੀ ਨਾਈਜੀਰੀਆ ‘ਚ ਭਾਰਤੀ ਭਾਈਚਾਰੇ ਦੀ ਇਕ ਸਭਾ ਨੂੰ ਸੰਬੋਧਨ ਕਰਨਗੇ। ਭਾਰਤ ਅਤੇ ਨਾਈਜੀਰੀਆ ਵਧਦੇ ਆਰਥਿਕ, ਊਰਜਾ ਅਤੇ ਰੱਖਿਆ ਸਹਿਯੋਗ ਨਾਲ 2007 ਤੋਂ ਰਣਨੀਤਕ ਭਾਈਵਾਲ ਰਹੇ ਹਨ। 200 ਤੋਂ ਵੱਧ ਭਾਰਤੀ ਕੰਪਨੀਆਂ ਨੇ ਨਾਈਜੀਰੀਆ ‘ਚ ਪ੍ਰਮੁੱਖ ਖੇਤਰਾਂ ‘ਚ 27 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਭਾਰਤ ਅਤੇ ਨਾਈਜੀਰੀਆ ਇਕ ਮਜ਼ਬੂਤ ​​ਵਿਕਾਸ ਸਹਿਯੋਗ ਭਾਈਵਾਲੀ ਵੀ ਸਾਂਝੀ ਕਰਦੇ ਹਨ।

ਪ੍ਰਧਾਨ ਮੰਤਰੀ ਬ੍ਰਾਜ਼ੀਲ ਦੇ ਸੰਘੀ ਗਣਰਾਜ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਵਲੋਂ ਆਯੋਜਿਤ ਜੀ20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ 18-19 ਨਵੰਬਰ ਨੂੰ ਰੀਓ ਡੀ ਜਨੇਰੀਓ ਦੀ ਯਾਤਰਾ ਕਰਨਗੇ। ਭਾਰਤ, ਬ੍ਰਾਜ਼ੀਲ ਅਤੇ ਦੱਖਣ ਅਫ਼ਰੀਕਾ ਨਾਲ ਜੀ20 ਟ੍ਰੋਈਕਾ ਦਾ ਹਿੱਸਾ ਹੈ ਅਤੇ ਚੱਲ ਰਹੇ ਜੀ20 ਸਿਖਰ ਸੰਮੇਲਨ ਦੀਆਂ ਚਰਚਾਵਾਂ ‘ਚ ਸਰਗਰਮ ਰੂਪ ਨਾਲ ਯੋਗਦਾਨ ਦੇ ਰਿਹਾ ਹੈ। ਵਿਦੇਸ਼ ਮੰਤਰਾਲਾ ਅਨੁਸਾਰ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਗਲੋਬਲ ਮਹੱਤਵ ਦੇ ਵੱਖ-ਵੱਖ ਮੁੱਦਿਆਂ ‘ਤੇ ਭਾਰਤ ਦੇ ਰੁਖ ਨੂੰ ਸਾਹਮਣੇ ਰੱਖਣਗੇ, ਜੋ ਜੀ20 ਨਵੀਂ ਦਿੱਲੀ ਆਗੂਆਂ ਦੇ ਐਲਾਨ ਅਤੇ ਵਾਇਸ ਆਫ਼ ਗਲੋਬਲ ਸਾਊਥ ਸਿਖਰ ਸੰਮੇਲਨ ਦੇ ਨਤੀਜਿਆਂ ‘ਤੇ ਆਧਾਰਤ ਹੋਵੇਗਾ। ਜਿਨ੍ਹਾਂ ਦੀ ਮੇਜ਼ਬਾਨੀ ਪਿਛਲੇ 2 ਸਾਲਾਂ ‘ਚ ਭਾਰਤ ਨੇ ਕੀਤੀ ਸੀ। ਜੀ20 ਸਿਖਰ ਸੰਮੇਲਨ ਤੋਂ ਵੱਖ ਪ੍ਰਧਾਨ ਮੰਤਰੀ ਦੇ ਕਈ ਆਗੂਆਂ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।

Related posts

ਐੱਨਡੀਏ ਆਗੂਆਂ ਵੱਲੋਂ ਸੁਸ਼ਾਸਨ ਅਤੇ ਸਿਆਸੀ ਮੁੱਦਿਆਂ ਬਾਰੇ ਚਰਚਾ

Current Updates

ਫ਼ਿਰੋਜ਼ਪੁਰ ‘ਚ ਕੋਰੋਨਾ ਦਾ ਦੂਜਾ ਕੇਸ ਸਾਹਮਣੇ ਆਇਆ

Current Updates

ਚਾਰ ਪੀੜ੍ਹੀਆਂ ਦਾ ਹਰਮਨਪਿਆਰਾ ਗਾਇਕ ਮੁਹੰਮਦ ਸਦੀਕ

Current Updates

Leave a Comment