September 26, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਸਕਾਰਾਤਮਕਤਾ ਵੰਡਣਾ ਅਸਲ ਦੇਸ਼ ਸੇਵਾ: ਡਾ. ਆਸ਼ਾ ਕਿਰਨ

ਸਕਾਰਾਤਮਕਤਾ ਵੰਡਣਾ ਅਸਲ ਦੇਸ਼ ਸੇਵਾ: ਡਾ. ਆਸ਼ਾ ਕਿਰਨ
-ਯੂਨੀਵਰਸਲ ਕਾਲਜ ਨੇ ਲਗਾਇਆ ਐਨਐਸਐਸ ਕੈਂਪ -ਵਣ ਰੇਂਜ (ਵਿਸਥਾਰ) ਦੇ ਸਹਿਯੋਗ ਨਾਲ ਲਗਾਏ ਗੁਰਦੁਆਰਾ 150 ਬੂਟੇ

ਸਕਾਰਾਤਮਕਤਾ ਵੰਡਣਾ ਅਸਲ ਦੇਸ਼ ਸੇਵਾ: ਡਾ. ਆਸ਼ਾ ਕਿਰਨ

ਪਟਿਆਲਾ: ਦੇਸ਼ ਅਤੇ ਸਮਾਜ ਪੱਖੀ ਹਰ ਸਕਾਰਾਤਮਕ ਕੰਮ ਵਿੱਚ ਅੱਗੇ ਹੋਕੇ ਹਿੱਸਾ ਲੈਣਾ ਅਤੇ ਸਕਾਰਾਤਮਕਤਾ ਵੰਡਣਾ ਹੀ ਅਸਲ ਦੇਸ਼ ਸੇਵਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਸਿੱਖਿਆ ਸ਼ਾਸ਼ਤਰੀ, ਭਾਸ਼ਾ ਮਾਹਿਰ ਅਤੇ ਪ੍ਰੇਰਕ ਵਕਤਾ ਡਾ. ਆਸ਼ਾ ਕਿਰਨ ਨੇ ਕੀਤਾ। ਉਹ ਯੂਨੀਵਰਸਲ ਕਾਲਜ ਪਾਤੜਾਂ ਵੱਲੋਂ ਆਯੋਜਿਤ ਐਨਐਸਐਸ ਕੈਂਪ ਮੌਕੇ ਵਿਦਿਆਰਥੀਆਂ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਵਣ ਰੇਂਜ (ਵਿਸਥਾਰ) ਪਟਿਆਲਾ ਦੇ ਬਲਾਕ ਇੰਚਾਰਜ ਅਤੇ ਸਮਾਜਿਕ ਚਿੰਤਕ ਅਮਨ ਅਰੋੜਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਕੈਂਪ ਦੀ ਪ੍ਰਧਾਨਗੀ ਕਾਲਜ ਕਮੇਟੀ ਦੇ ਚੇਅਰਮੈਨ ਸ. ਬਲਜੀਤ ਸਿੰਘ ਨੇ ਕੀਤੀ।
ਐਨਐਸਐਸ ਕੋਆਰਡੀਨੇਟਰ ਕਰਮਜੀਤ ਕੌਰ ਦੀ ਅਗਵਾਈ ਵਿੱਚ ਆਯੋਜਿਤ ਇਸ ਕੈਂਪ ਦੌਰਾਨ ਗੁਰਦੁਆਰਾ ਸਾਹਿਬ ਪਿੰਡ ਨਿਆਲ ਵਿਖੇ ਸਵੱਛਤਾ ਅਤੇ ਪੌਦਾਰੋਪਣ ਮੁਹਿੰਮ ਚਲਾਈ ਗਈ। ਕੈਂਪ ਵਿੱਚ ਸੌ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋੰ ਮੁਹੱਇਆ ਕਰਵਾਏ ਗਏ ਡੇਕ, ਅਮਰੂਦ, ਫਰਮਾਹ ਆਦਿ ਕਿਸਮਾਂ ਦੇ 150 ਬੂਟੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ।
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਬਤੌਰ ਜਿਊਗ੍ਰਾਫ਼ੀ ਲੈਕਚਰਾਰ ਸੇਵਾ ਨਿਭਾ ਰਹੇ ਡਾ. ਆਸ਼ਾ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਵਿੱਚ ਪ੍ਰਬੀਨਤਾ ਹਾਸਲ ਕਰਨ, ਸਾਹਿਤ ਨਾਲ ਜੁੜਣ, ਜ਼ਿੰਦਗੀ ਪ੍ਰਤੀ ਸਕਾਰਾਤਮਕ ਰਵੱਈਆ ਰੱਖਣ ਅਤੇ ਵਾਤਾਵਰਣ ਨਾਲ ਪਿਆਰ ਕਰਨ ਲਈ ਪ੍ਰੇਰਿਤ ਕੀਤਾ। ਅਮਨ ਅਰੋੜਾ ਨੇ ਵਣ ਵਿਭਾਗ ਦੇ ਖੇਤੀ ਵਿਭਿੰਨਤਾ ਲਈ ਵਣ ਖੇਤੀ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਕਾਲਜ ਡਾਇਰੈਕਟਰ ਡਾ. ਅਮਰੀਸ਼ ਧਵਨ ਨੇ ਕਿਹਾ ਕਿ ਕੈਂਪ ਆਯੋਜਿਤ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ਅੰਦਰ ਸਮਾਜ ਸੇਵਾ ਅਤੇ ਅਨੁਸ਼ਾਸਨ ਦੀ ਭਾਵਨਾ ਦ੍ਰਿੜ੍ਹ ਕਰਨਾ ਹੈ, ਤਾਂ ਜੋ ਉਹ ਭਵਿੱਖ ਦੇ ਆਦਰਸ਼ ਨਾਗਰਿਕ ਬਣ ਸਕਣ।
ਕਾਲਜ ਕਮੇਟੀ ਚੇਅਰਮੈਨ ਬਲਜੀਤ ਸਿੰਘ, ਸਕੱਤਰ ਪਰਮਿੰਦਰ ਸਿੰਘ ਘੱਗਾ ਅਤੇ ਵਾਈਸ ਚੇਅਰਮੈਨ ਵੀਰਇੰਦਰ ਸਿੰਘ ਧਾਲੀਵਾਲ ਨੇ ਐੱਨਐਸਐਸ ਵੱਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਮਹਿਮਾਨਾਂ ਅਤੇ ਵਣ ਵਿਭਾਗ ਦਾ ਧੰਨਵਾਦ ਕੀਤਾ।

Related posts

ਬੰਗਾਲ ਵਿੱਚ 89 ਫੀਸਦੀ ਅਤੇ ਤਾਮਿਲਨਾਡੂ ’ਚ 82 ਫੀਸਦੀ ਵੋਟਿੰਗ

Current Updates

ਭਾਰਤੀ ਸ਼ੇਅਰ ਬਜ਼ਾਰ ਫਲੈਟ ਖੁੱਲ੍ਹਿਆ, ਟਰੰਪ ਵੱਲੋਂ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਵੱਡਾ ਅਸਰ ਨਹੀਂ

Current Updates

ਮੰਡੀ ਵਿਚ ਕੀਰਤਪੁਰ-ਮਨਾਲੀ ਸੜਕ ’ਤੇ ਵੋਲਵੋ ਬੱਸ ਪਲਟੀ, 31 ਜ਼ਖ਼ਮੀ

Current Updates

Leave a Comment