September 13, 2026
ਖਾਸ ਖ਼ਬਰਰਾਸ਼ਟਰੀ

19 ਅਪਰੈਲ ਨੂੰ ਪੈਣਗੀਆਂ ਪਹਿਲੇ ਗੇੜ ਲਈ ਵੋਟਾਂ, 4 ਜੂਨ ਨੂੰ ਆਉਣਗੇ ਨਤੀਜੇ, 7 ਗੇੜਾਂ ’ਚ ਹੋਣਗੀਆਂ ਲੋਕ ਸਭਾ ਚੋਣਾਂ

The Lok Sabha elections will be held in 7 phases, the votes for the first phase will be held on April 19 and the results will be announced on June 4.

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਲਈ ਸੱਤ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ, ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ, ਤੀਜੇ ਪੜਾਅ ਦੀ ਵੋਟਿੰਗ 7 ਮਈ, ਚੌਥੇ ਪੜਾਅ ਦੀ ਵੋਟਿੰਗ 13 ਮਈ, ਪੰਜਵੇਂ ਪੜਾਅ ਦੀ ਵੋਟਿੰਗ 20 ਮਈ, ਛੇਵੇਂ ਪੜਾਅ ਦੀ ਵੋਟਿੰਗ 20 ਮਈ ਨੂੰ ਹੋਵੇਗੀ। 25 ਅਤੇ ਸੱਤਵੇਂ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਪਹਿਲੇ ਪੜਾਅ ਵਿੱਚ ਵੱਧ ਤੋਂ ਵੱਧ 102 ਲੋਕ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ। ਦੂਜੇ ਪੜਾਅ ‘ਚ 89 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਤੀਜੇ ਪੜਾਅ ‘ਚ 94 ਲੋਕ ਸਭਾ ਸੀਟਾਂ ਅਤੇ ਚੌਥੇ ਪੜਾਅ ‘ਚ 96 ਲੋਕ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ। ਪੰਜਵੇਂ ਗੇੜ ‘ਚ 49 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ, ਛੇਵੇਂ ਪੜਾਅ ‘ਚ 57 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ ਅਤੇ ਸੱਤਵੇਂ ਗੇੜ ‘ਚ 57 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ।

ਪੰਜਾਬ ’ਚ ਲੋਕ ਸਭਾ ਚੋਣਾਂ ਦੇ ਆਖਰੀ ਗੇੜ ’ਚ ਵੋਟਾਂ ਪੈਣਗੀਆਂ। ਇਸ ਦੇ ਨਾਲ 4 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਵੀ ਐਲਾਨ ਕੀਤਾ। ਸਿੱਕਮ, ਉੜੀਸਾ, ਅਰੁਣਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕੀਤਾ। ਦੇਸ਼ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕਰੀਬ 97 ਕਰੋੜ ਰਜਿਸਟਰਡ ਵੋਟਰ ਹਨ। ਇਨ੍ਹਾਂ ’ਚ 47.1 ਕਰੋੜ ਮਹਿਲਾ ਵੋਟਰ ਹਨ। 10.5 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਹਨ। 55 ਲੱਖ ਈਵੀਐੱਮ ਦੀ ਹੋਵੇਗੀ ਵਰਤੋਂ। ਮੁੱਖ ਚੋਣ ਕਮਿਸ਼ਨਰ ਨੇ ਇਸ ਦੌਰਾਨ ਕਈ ਸ਼ੇਅਰ ਵੀ ਸੁਣਾਏ।

ਪਹਿਲੇ ਗੇੜ ਲਈ 102 ਸੀਟਾਂ, ਦੂਜੇ ਗੇੜ ’ਚ 89 ਸੀਟਾਂ, ਤੀਜੇ ਗੇੜ ’ਚ 94 ਸੀਟਾਂ, ਚੌਥੇ ਗੇੜ ’ਚ 96 ਸੀਟਾਂ, ਪੰਜਵੇਂ ਗੇੜ ’ਚ 49 ਸੀਟਾਂ, ਛੇਵੇਂ ਗੇੜ ’ਚ 57 ਸੀਟਾਂ ਤੇ ਸੱਤਵੇਂ ਗੇੜ ’ਚ 57 ਸੀਟਾਂ ’ਤੇ ਵੋਟਾਂ ਪੈਣਗੀਆਂ।

The Lok Sabha elections will be held in 7 phases, the votes for the first phase will be held on April 19 and the results will be announced on June 4.

Related posts

ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਰਾਜਸਥਾਨ ਦੇ ਸੀਐੱਮਓ, ਜੈਪੁਰ ਹਵਾਈ ਅੱਡੇ ’ਤੇ ਤਲਾਸ਼ੀ ਮੁਹਿੰਮ ਸ਼ੁਰੂ

Current Updates

ਨਾਂਦੇੜ ਵਿਖੇ ਪੁਲੀਸ ਵੱਲੋਂ ਸਿੱਖ ਸ਼ਸਤਰ ਜ਼ਬਤ ਕਰਨ ਅਤੇ ਪਰਚੇ ਦਰਜ ਕਰਨ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗੰਭੀਰ ਚਿੰਤਾ ਦਾ ਪ੍ਰਗਟਾਵਾ

Current Updates

ਪ੍ਰਧਾਨ ਮੰਤਰੀ ਦੀ ਟਿੱਪਣੀ ‘ਤੇ ਖੜਗੇ ਨੂੰ ਚੋਣ ਕਮਿਸ਼ਨ ਦਾ ਨੋਟਿਸ

Current Updates

Leave a Comment