ਪਟਿਆਲਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਸਪੁੱਤਰ ਐਡਵੋਕੇਟ ਰਾਹੁਲ ਸਿੰਘ ਵੱਲੋੰ ਹੀਰਾ ਬਾਗ ਦੇ ਹੜ ਪੀੜਿਤਾਂ ਨੂੰ ਰਾਸ਼ਨ ਵੰਡਿਆ ਗਿਆ। ਰਾਹੁਲ ਸਿੰਘ ਨੇ ਆਪਣੀ ਟੀਮ ਨਾਲ ਹੀਰਾ ਬਾਗ ਦਾ ਦੌਰਾ ਕੀਤਾ ਅਤੇ ਇਲਾਕੇ ਦੀਆਂ ਹੋਰ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਲਈ। ਸਮਾਜ ਸੇਵੀ ਵਿਨੋਦ ਬਾਲੀ ਨੇ ਦੱਸਿਆ ਕਿ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਵਾਲੀ ਗਲੀ ਦੇ ਹਰੇਕ ਜ਼ਰੂਰਤਮੰਦ ਪਰਿਵਾਰ ਨੂੰ ਰਾਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਡਵੋਕੇਟ ਰਾਹੁਲ ਸਿੰਘ ਨੇ ਜਸਵਿੰਦਰ ਸਿੰਘ ਦੇ ਘਰ ਜਾਕੇ ਅਫ਼ਸੋਸ ਵੀ ਪ੍ਰਗਟ ਕੀਤਾ। ਦੱਸਣਯੋਗ ਹੈ ਕਿ ਹੜ ਉਪਰੰਤ ਜਸਵਿੰਦਰ ਸਿੰਘ ਦੇ ਅੱਠ ਸਾਲ ਦੇ ਪੁੱਤਰ ਅਭਿਜੋਤ ਸਿੰਘ ਦੀ ਮੌਤ ਹੋ ਗਈ ਸੀ। ਉਸਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀੰ ਲੱਗ ਸਕਿਆ ਹੈ। ਐਡਵੋਕੇਟ ਰਾਹੁਲ ਸਿੰਘ ਨੇ ਜਸਵਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਵਿਨੋਦ ਬਾਲੀ ਨੇ ਦੱਸਿਆ ਕਿ ਇਲਾਕੇ ਦੇ ਖਾਲੀ ਪਲਾਟਾਂ ਚ ਖੜੇ ਪਾਣੀ ਕਾਰਨ ਪੈਦਾ ਹੋ ਰਹੇ ਮੱਖੀ ਮੱਛਰਾਂ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਈ ਗਈ ਹੈ। ਐਡਵੋਕੇਟ ਰਾਹੁਲ ਸਿੰਘ ਹੋਰਾਂ ਵੱਲੋੰ ਇਲਾਕੇ ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਵਿਨੋਦ ਬਾਲੀ ਨੇ ਇਲਾਕਾ ਨਿਵਾਸੀਆਂ ਵੱਲੋਂ ਐਡਵੋਕੇਟ ਰਾਹੁਲ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਗਿਆਨੀ ਬਚਿੱਤਰ ਸਿੰਘ, ਹਰਜੀਤ ਸਿੰਘ, ਮਨਦੀਪ ਸਿੰਘ, ਵਰਿੰਦਰ ਮਿੱਤਲ, ਗੁਰਦੀਪ ਸਿੰਘ, ਗੰਗਾ ਦੇਵੀ, ਹੀਰਾ ਬਾਗ ਵੈਲਫੇਅਰ ਕਲੱਬ ਦੇ ਕੁਲਵੰਤ ਸਿੰਘ, ਗੋਲਡੀ ਅਤੇ ਹੋਰ ਪਤੰਵਤੇ ਲੋਕ ਹਾਜ਼ਰ ਸਨ।