ਬੰਗਲੌਰ: ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ 10 ਮਈ ਨੂੰ ਹੋਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲ ਰਿਹਾ ਹੈ। ਕਾਂਗਰਸ-118, ਭਾਜਪਾ-73 ਅਤੇ ਜਨਤਾ ਦਲ (ਐੱਸ)-25 ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਕਰਨਾਟਕ ਦੇ ਸੀਐਮ ਬਸਵਰਾਜ ਬੋਮਈ ਨੇ ਕਿਹਾ ਕਿ ਕਰਨਾਟਕ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਕਰਨਾਟਕ ਦੇ ਲੋਕ ਅਗਲੇ 5 ਸਾਲਾਂ ਦਾ ਫੈਸਲਾ ਕਰਨਗੇ। ਮੈਨੂੰ ਯਕੀਨ ਹੈ ਕਿ ਲੋਕਾਂ ਨੇ ਭਾਜਪਾ ਨੂੰ ਵੋਟ ਦਿੱਤੀ ਹੈ ਅਤੇ ਮੈਂ ਬਹੁਤ ਸ਼ਾਂਤੀਪੂਰਵਕ ਵੋਟ ਪਾਉਣ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ।
ਕਰਨਾਟਕ ‘ਚ ਇਸ ਵਾਰ ਹੋਈਆਂ ਚੋਣਾਂ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਵਿਚਾਲੇ ਕਰੀਬੀ ਟੱਕਰ ਦੇਖਣ ਨੂੰ ਮਿਲੀ। ਦੂਜੇ ਪਾਸੇ ਸੱਤਾ ਦੀ ਚਾਬੀ ਕਿਸ ਦੇ ਹੱਥ ਵਿੱਚ ਹੋਵੇਗੀ, ਇਹ ਤਾਂ ਕੁਝ ਦੇਰ ਵਿੱਚ ਹੀ ਸਪੱਸ਼ਟ ਹੋ ਜਾਵੇਗਾ।