December 1, 2025
ਖਾਸ ਖ਼ਬਰਖੇਡਾਂਚੰਡੀਗੜ੍ਹਪੰਜਾਬ

ਪੰਜਾਬ ਤੇ ਹਰਿਆਣਾ ਦੇ ਵਿਧਾਨਕਾਰਾਂ ਦਾ ਕ੍ਰਿਕਟ ਮੈਚ

Cricket match of legislators of Punjab and Haryana
ਪੰਜਾਬ ਸਪੀਕਰ-ਇਲੈਵਨ ਨੇ ਮਾਰੀ ਬਾਜ਼ੀ, ਹਰਿਆਣਾ ਸਪੀਕਰ-ਇਲੈਵਨ ਨੂੰ 95 ਦੌੜਾਂ ਨਾਲ ਹਰਾਇਆ
ਪੰਜਾਬ ਨੇ ਪਹਿਲੀ ਪਾਰੀ ਵਿੱਚ 15 ਓਵਰਾਂ ਵਿੱਚ 235 ਦੌੜਾਂ ਦਾ ਬਣਾਇਆ ਵਿਸ਼ਾਲ ਸਕੋਰ
ਖੇਡ ਮੰਤਰੀ ਮੀਤ ਹੇਅਰ 12 ਛੱਕਿਆਂ ਅਤੇ 13 ਚੌਕਿਆਂ ਦੀ ਮਦਦ ਨਾਲ 150 ਦੌੜਾਂ ਬਣਾ ਕੇ ਮੈਨ ਆਫ਼ ਦ ਮੈਚ ਬਣੇ

ਚੰਡੀਗੜ੍ਹ, : ਪੰਜਾਬ ਅਤੇ ਹਰਿਆਣਾ ਦੇ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦਰਮਿਆਨ ਅੱਜ ਖੇਡੇ ਗਏ ਕ੍ਰਿਕਟ ਮੈਚ ਵਿੱਚ ਪੰਜਾਬ ਦੀ ਟੀਮ 95 ਦੌੜਾਂ ਨਾਲ ਜੇਤੂ ਰਹੀ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ਦੇ ਨੁਕਸਾਨ ਉੱਤੇ 15 ਓਵਰਾਂ ਵਿੱਚ 235 ਦੌੜਾਂ ਬਣਾਈਆਂ ਜਦਕਿ ਹਰਿਆਣਾ ਦੀ ਟੀਮ 15 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 140 ਦੌੜਾਂ ਹੀ ਬਣਾ ਸਕੀ।

ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਯੂ ਟੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਜੇ ਟੰਡਨ ਨੇ ਪੰਜਾਬ ਸਪੀਕਰ-ਇਲੈਵਨ ਦੀ ਜੇਤੂ ਟੀਮ ਅਤੇ ਉਪ ਜੇਤੂ ਟੀਮ ਨੂੰ ਟਰਾਫੀ ਦੇ ਕੇ ਨਿਵਾਜਿਆ।

ਸੈਕਟਰ-16 ਦੇ ਕ੍ਰਿਕਟ ਸਟੇਡੀਅਮ ਵਿਖੇ ਪੰਜਾਬ ਸਪੀਕਰ-ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਸ੍ਰੀ ਮੀਤ ਹੇਅਰ ਅਤੇ ਵਿਧਾਇਕ ਅਮੋਲਕ ਸਿੰਘ ਨੇ ਓਪਨਰ ਬੱਲੇਬਾਜ਼ ਵਜੋਂ ਸ਼ੁਰੂਆਤ ਕੀਤੀ।

“ਪੰਜਾਬ ਸਪੀਕਰ ਇਲੈਵਨ” ਟੀਮ ਨੂੰ ਜਿਤਾਉਣ ਲਈ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ 12 ਛੱਕਿਆਂ ਅਤੇ 13 ਚੌਕਿਆਂ ਦੀ ਮਦਦ ਨਾਲ 150 ਦੌੜਾਂ ਬਣਾਈਆਂ ਅਤੇ ਉਹ ਮੈਨ ਆਫ਼ ਦ ਮੈਚ ਰਹੇ। ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ 8 ਚੌਕਿਆਂ ਦੀ ਮਦਦ ਨਾਲ ਨਾਬਾਦ 54 ਦੌੜਾਂ ਬਣਾਈਆਂ। ਪੰਜਾਬ ਦੀ ਟੀਮ ਨੇ ਦੋ ਵਿਕਟਾਂ ਗੁਆਈਆਂ, ਜਿਨ੍ਹਾਂ ਵਿੱਚ ਓਪਨਰ ਵਜੋਂ ਗਏ ਵਿਧਾਇਕ ਅਮੋਲਕ ਸਿੰਘ 14 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਅਮਰਪਾਲ ਸਿੰਘ 1 ਦੌੜ ਬਣਾ ਕੇ ਆਊਟ ਹੋ ਗਏ।

236 ਦੌੜਾਂ ਲਈ ਖੇਡਦਿਆਂ ਹਰਿਆਣਾ ਸਪੀਕਰ-ਇਲੈਵਨ ਵੱਲੋਂ ਵਿਧਾਇਕ ਭਵਿਆ ਬਿਸ਼ਨੋਈ ਅਤੇ ਚਰਨਜੀਵ ਰਾਓ ਨੇ ਸਲਾਮੀ ਬੱਲੇਬਾਜ਼ ਵਜੋਂ ਸ਼ੁਰੂਆਤ ਕੀਤੀ। ਇਸ ਦੌਰਾਨ ਭਵਿਆ ਬਿਸ਼ਨੋਈ 72 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਚਰਨਜੀਵ ਰਾਓ 2 ਚੌਕਿਆਂ ਦੀ ਮਦਦ ਨਾਲ 12 ਦੌੜਾਂ ਬਣਾ ਕੇ ਕੈਚ ਆਊਟ ਹੋਏ। ਉਨ੍ਹਾਂ ਦਾ ਕੈਚ ਅੰਮ੍ਰਿਤਪਾਲ ਸਿੰਘ ਦੀ ਗੇਂਦ ‘ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਲੀ ਕਲਸੀ ਨੇ ਫੜਿਆ। ਇਸ ਪਿੱਛੋਂ ਵਿਧਾਇਕ ਰਾਜੇਸ਼ ਨਾਗਰ ਨੇ 19 ਦੌੜਾਂ ਅਤੇ ਵਿਧਾਇਕ ਸ਼ਸ਼ੀਪਾਲ ਸਿੰਘ ਨੇ 16 ਦੌੜਾਂਚ ਬਣਾ ਕੇ ਆਊਟ ਹੋਏ।

ਪੰਜਾਬ ਸਪੀਕਰ-ਇਲੈਵਨ

ਕਪਤਾਨ ਗੁਰਮੀਤ ਸਿੰਘ ਮੀਤ ਹੇਅਰ (ਖੇਡ ਮੰਤਰੀ ਪੰਜਾਬ),
ਵਿਧਾਇਕ ਅਮੋਲਕ ਸਿੰਘ,
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ,
ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ (ਮੌੜ),
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,
ਵਿਧਾਇਕ ਕਰਮਬੀਰ ਸਿੰਘ ਘੁੰਮਣ,
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ,
ਵਿਧਾਇਕ ਰੁਪਿੰਦਰ ਸਿੰਘ,
ਵਿਧਾਇਕ ਅਮਨਸ਼ੇਰ ਸਿੰਘ (ਸ਼ੈਰੀ ਕਲਸੀ),
ਵਿਧਾਇਕ ਮਨਜਿੰਦਰ ਲਾਲਪੁਰਾ,
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ,
ਵਿਧਾਇਕ ਅਮਰਪਾਲ ਸਿੰਘ,
ਵਿਧਾਇਕ ਡਾ. ਰਵਜੋਤ ਸਿੰਘ

ਹਰਿਆਣਾ ਸਪੀਕਰ-ਇਲੈਵਨ

ਕੈਪਟਨ ਗਿਆਨ ਚੰਦ ਗੁਪਤਾ (ਸਪੀਕਰ, ਹਰਿਆਣਾ ਵਿਧਾਨ ਸਭਾ)
ਵਿਧਾਇਕ ਭਵਿਆ ਬਿਸ਼ਨੋਈ
ਵਿਧਾਇਕ ਚਿਰੰਜੀਵ ਰਾਓ
ਵਿਧਾਇਕ ਰਾਜੇਸ਼ ਨਾਗਰ
ਵਿਧਾਇਕ ਸ਼ੀਸ਼ ਪਾਲ ਸਿੰਘ
ਵਿਧਾਇਕ ਜੋਗੀ ਰਾਮ ਸਿੰਘ
ਵਿਧਾਇਕ ਲਕਸ਼ਮਣ ਸਿੰਘ ਯਾਦਵ
ਵਿਧਾਇਕ ਪਰਦੀਪ ਚੌਧਰੀ
ਵਿਧਾਇਕ ਬਲਰਾਜ ਕੁੰਡੂ
ਵਿਧਾਇਕ ਕੁਲਦੀਪ ਵਤਸ
ਵਿਧਾਇਕ ਅਮਿਤ ਸਿਹਾਗ
ਵਿਧਾਇਕ ਪ੍ਰਵੀਨ ਡਾਗਰ
ਵਿਧਾਇਕ ਮੋਮਨ ਖਾਨ
ਵਿਧਾਇਕ ਹਰਵਿੰਦਰ ਕਲਿਆਣ
ਵਿਧਾਇਕ ਮੋਹਨ ਲਾਲ ਬਡੋਲੀ
ਵਿਧਾਇਕ ਸੰਜੇ ਸਿੰਘ

Related posts

ਕੈਨੇਡਾ: ਪ੍ਰਧਾਨ ਮੰਤਰੀ ਦੇ ਦਾਅਵੇਦਾਰ ਚੰਦਰ ਆਰੀਆ ਦੀ ਸੰਸਦੀ ਉਮੀਦਵਾਰੀ ਵੀ ਖੁੱਸੀ

Current Updates

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ 14 ਦਸੰਬਰ ਨੂੰ; ਰਾਜ ਚੋਣ ਕਮਿਸ਼ਨਰ ਵੱਲੋਂ ਚੋਣ ਪ੍ਰੋਗਰਾਮ ਜਾਰੀ

Current Updates

ਨਿਤੀਸ਼ ਸਰਕਾਰ ਦਾ ਜਾਤੀ ਸਰਵੇਖਣ ਲੋਕਾਂ ਨੂੰ ਮੂਰਖ ਬਣਾਉਣ ਲਈ ਸੀ: ਰਾਹੁਲ

Current Updates

Leave a Comment