August 12, 2026
ਪੰਜਾਬ

ਵਣ ਰੇੰਜ (ਵਿਸਥਾਰ) ਵੱਲੋਂ ਜਲ ਸੇਵਕਾਂ ਦਾ ਸਨਮਾਨ

ਵਣ ਰੇੰਜ (ਵਿਸਥਾਰ) ਵੱਲੋਂ ਜਲ ਸੇਵਕਾਂ ਦਾ ਸਨਮਾਨ

ਪਟਿਆਲਾ (23 ਮਾਰਚ)। ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋੰ ਵਿਸ਼ਵ ਜਲ ਦਿਵਸ ਨੂੰ ਸਮਰਪਿਤ ਸਮਾਰੋਹ ਦਾ ਆਯੋਜਨ ਕਰਕੇ ਜਲ ਸੇਵਕਾਂ ਦਾ ਸਨਮਾਨ ਕੀਤਾ ਗਿਆ। ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰ.ਯੂ., ਆਈਐਫ਼ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਵਣ ਚੇਤਨਾ ਕੇੰਦਰ ਪਟਿਆਲਾ ਵਿਖੇ ਆਯੋਜਿਤ ਇਸ ਸਮਾਰੋਹ ਮੌਕੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਸਮਾਜ ਵਿਗਿਆਨ ਵਿਭਾਗ ਦੇ ਮੁੱਖੀ ਡਾ. ਗੁਰਪ੍ਰੀਤ ਸਿੰਘ ਬਤੌਰ ਮੁੱਖ ਵਕਤਾ ਪਧਾਰੇ, ਜਦਕਿ ਵਣ ਰੇੰਜ ਅਫ਼ਸਰ ਸੁਰਿੰਦਰ ਸ਼ਰਮਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਦੱਸਣਯੋਗ ਹੈ ਕਿ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋੰ ਵਿਸ਼ਵ ਜਲ ਦਿਵਸ ਮੌਕੇ ਆਮ ਨਾਗਰਿਕਾਂ, ਵਿਦਿਆਰਥੀਆਂ, ਵਾਤਾਵਰਣ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਪਾਣੀ ਬਚਾਉਣ ਲਈ ਛੋਟੀ ਤੋਂ ਛੋਟੀ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸਦੇ ਤਹਿਤ ਜਿਨ੍ਹਾਂ ਲੋਕਾਂ ਨੇ ਪਾਣੀ ਦੀਆਂ ਖਰਾਬ ਟੂਟੀਆਂ ਠੀਕ ਕਰਵਾਈਆਂ, ਆਰਓ ਚੋਂ ਨਿਕਲਣ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਦਾ ਉਪਰਾਲਾ ਕੀਤਾ, ਪਾਣੀ ਬਚਾਉਣ ਦਾ ਅਹਿਦ ਕੀਤਾ ਜਾਂ ਪਾਣੀ ਪੱਖੀ ਹੋਰ ਕੋਈ ਵੀ ਗਤੀਵਿਧੀ ਕੀਤੀ ਉਨ੍ਹਾਂ ਨੂੰ ਅੱਜ ਦੇ ਸਮਾਰੋਹ ਵਿੱਚ ਪ੍ਰਸ਼ੰਸਾ ਪੱਤਰ ਦਿੱਤੇ ਗਏ। ਪ੍ਰ਼ਸ਼ੰਸਾ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚ ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ਼ ਇੰਡੀਆ, ਉਮੰਗ ਵੈਲਫੇਅਰ ਫਾਉੰਡੇਸ਼ਨ, ਪਬਲਿਕ ਹੈਲਪ ਫਾਉਂਡੇਸ਼ਨ, ਸਾਂਭ-ਸੰਭਾਲ ਫਾਉਂਡੇਸ਼ਨ, ਗਿਆਨ ਜਯੋਤੀ ਐਜੂਕੇਸ਼ਨਲ ਸੋਸਾਇਟੀ, ਸਮਾਜ ਸੇਵਕ ਪ੍ਰਥਮ ਕੁਮਾਰ, ਸ਼ੁਭਕਰਨ ਗਿੱਲ, ਸਜਨੀ ਬਾਤਿਸ਼, ਅਧਿਆਪਿਕਾ ਪੂਜਾ, ਸਕਾਲਰ ਫੀਲਡ ਪਬਲਿਕ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ, ਅਰਬਿੰਦੋ ਇੰਟਰਨੈਸ਼ਨਲ ਸਕੂਲ ਅਤੇ ਹੋਰ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਸਨ। ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਵਕਤਾ ਡਾ. ਗੁਰਪ੍ਰੀਤ ਸਿੰਘ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਪਾਣੀ ਦੇ ਮਹੱਤਵ ਅਤੇ ਪਾਣੀ ਬਚਾਉਣ ਦੇ ਤਰੀਕਿਆਂ ਬਾਰੇ ਦੱਸਿਆ। ਬੀਟ ਅਫ਼ਸਰ ਅਮਨ ਅਰੋੜਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਤੇ ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਹਰਨੇਕ ਸਿੰਘ, ਸਮਾਜ ਸੇਵੀ ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ, ਜਗਦੀਪ ਸਿੰਘ ਜੋਸ਼ੀ, ਸੁਰਿੰਦਰ ਆਹਲੂਵਾਲੀਆ, ਅਰਵਿੰਦਰ ਸਿੰਘ, ਰਵਿੰਦਰ ਰਵੀ, ਮੱਘਰ ਸਿੰਘ ਮੱਟੂ, ਡਾ. ਉਪਕਾਰ ਸਿੰਘ, ਇੰਦਰਪਾਲ ਸਿੰਘ, ਸ਼ਿਵਾਜੀ ਧਾਲੀਵਾਲ, ਓਮ ਪ੍ਰਕਾਸ਼, ਹੁਸ਼ਿਆਰ ਚੰਦ, ਵਿਕਰਮਜੀਤ, ਵਣ ਬਲਾਕ ਅਫ਼ਸਰ ਮਹਿੰਦਰ ਚੌਧਰੀ, ਵਣ ਬੀਟ ਅਫ਼ਸਰ ਮਨਵੀਨ ਕੌਰ, ਪੂਜਾ ਜਿੰਦਲ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।

Related posts

ਪੰਜਾਬ ਸਰਕਾਰ ਦਰਿਆ ਵਿੱਚ ਫਿਰ ਮਾਈਨਿੰਗ ਸ਼ੁਰੂ ਕਰਨ ਲਈ ਕਾਹਲੀ

Current Updates

ਡਿਵਾਈਡਰ ਟੱਪ ਕੇ ਕਾਰ ਉੱਪਰ ਪਲਟੀ ਬੱਸ; 26 ਸਵਾਰੀਆਂ ਜ਼ਖ਼ਮੀ

Current Updates

ਭਿੱਖੀਵਿੰਡ ਖੇਮਕਰਨ ਰੋਡ ’ਤੇ ਹਾਰਡਵੇਅਰ ਸਟੋਰ ਨੂੰ ਅੱਗ ਲੱਗੀ, ਲੱਖਾਂ ਦਾ ਨੁਕਸਾਨ

Current Updates

Leave a Comment