October 18, 2026
ਖਾਸ ਖ਼ਬਰਰਾਸ਼ਟਰੀ

ਮੰਦਰ ਬਾਹਰ ਖੜ੍ਹੇ ਸ਼ਰਧਾਲੂਆਂ ਨੂੰ ਟਰੱਕ ਨੇ ਮਾਰੀ ਟੱਕਰ; 13 ਦੀ ਮੌਤ, 40 ਜ਼ਖਮੀ

ਮੰਦਰ ਬਾਹਰ ਖੜ੍ਹੇ ਸ਼ਰਧਾਲੂਆਂ ਨੂੰ ਟਰੱਕ ਨੇ ਮਾਰੀ ਟੱਕਰ; 13 ਦੀ ਮੌਤ, 40 ਜ਼ਖਮੀ

ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਐਤਵਾਰ ਤੜਕੇ ਇੱਕ ਟਰੱਕ ਵੱਲੋਂ ਮੰਦਰ ਨੇੜੇ ਇੰਤਜ਼ਾਰ ਕਰ ਰਹੇ ਕਈ ਸ਼ਰਧਾਲੂਆਂ ਵਿੱਚ ਟੱਕਰ ਮਾਰੇ ਜਾਣ ਕਾਰਨ ਕਰੀਬ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਪਗ 40 ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਸਾਂਝੀ ਕੀਤੀ। ਇਹ ਘਟਨਾ ਸ਼ੀਤਲਾਮਾਤਾ ਮੰਦਿਰ ਰੋਡ ‘ਤੇ ਤੜਕੇ ਲਗਪਗ 1.30 ਵਜੇ ਵਾਪਰੀ ਜਦੋਂ ਟਰੱਕ ਚਾਲਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਵਾਹਨ ਨੇ ਉੱਥੇ ਖੜ੍ਹੇ ਅਤੇ ਬੈਠੇ ਸ਼ਰਧਾਲੂਆਂ ਨੂੰ ਟੱਕਰ ਮਾਰ ਦਿੱਤੀ ਅਤੇ ਮੰਦਰ ਦੀ ਕੰਧ ਨਾਲ ਟਕਰਾ ਕੇ ਰੁਕ ਗਿਆ।ਗਵਾਲੀਅਰ ਦੇ ਸੀਨੀਅਰ ਪੁਲੀਸ ਕਪਤਾਨ (ਐੱਸ.ਪੀ.) ਧਰਮਵੀਰ ਯਾਦਵ ਨੇ ਦੱਸਿਆ, ‘‘ਸ਼ੀਤਲਾਮਾਤਾ ਮੰਦਿਰ ਨੇੜੇ 13 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਝੋਨੇ ਨਾਲ ਲੱਦੇ ਇੱਕ ਬੇਕਾਬੂ ਟਰੱਕ ਨੇ ਸੜਕ ਕਿਨਾਰੇ ਇੰਤਜ਼ਾਰ ਕਰ ਰਹੇ ਸ਼ਰਧਾਲੂਆਂ ਨੂੰ ਟੱਕਰ ਮਾਰ ਦਿੱਤੀ।’’ ਐੱਸ.ਪੀ. ਨੇ ਦੱਸਿਆ ਕਿ ਲਗਪਗ 40 ਹੋਰ ਜ਼ਖਮੀ ਹੋ ਗਏ ਅਤੇ ਉਨ੍ਹਾਂ ‘ਚੋਂ ਚਾਰ ਤੋਂ ਪੰਜ ਦੀ ਹਾਲਤ ਗੰਭੀਰ ਸੀ। ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਹੇਠ ਬਚਾਅ ਕਾਰਜ ਜਾਰੀ ਸਨ।

Related posts

ਨਿੱਜੀ ਚੈਨਲ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦੀ ਪ੍ਰਵਾਨਗੀ ਦੇਣ ਦੀ ਅਪੀਲ

Current Updates

ਬੰਬ ਦੀ ਧਮਕੀ ਨਿਊ ਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਮੁੰਬਈ ਪਰਤੀ

Current Updates

ਜਲੰਧਰ ਦੇ ਲਾਜਪਤ ਨਗਰ ‘ਚ ਡਾਕਾ, ਦਿਨ-ਦਿਹਾੜੇ ਔਰਤ ਨੂੰ ਬੰਧਕ ਬਣਾ ਕੇ ਲੁੱਟੇ ਗਹਿਣੇ ਤੇ ਨਕਦੀ

Current Updates

Leave a Comment