October 11, 2026
ਖਾਸ ਖ਼ਬਰਰਾਸ਼ਟਰੀ

ਗੁਰਦੁਆਰਿਆਂ ਨੂੰ ਸਿਆਸਤ ਲਈ ਵਰਤਣ ਵਾਲਿਆਂ ਨੂੰ ਮੁਆਫ਼ੀ ਨਹੀਂ: ਹਰਮੀਤ ਸਿੰਘ ਕਾਲਕਾ

ਗੁਰਦੁਆਰਿਆਂ ਨੂੰ ਸਿਆਸਤ ਲਈ ਵਰਤਣ ਵਾਲਿਆਂ ਨੂੰ ਮੁਆਫ਼ੀ ਨਹੀਂ: ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਮ ਆਦਮੀ ਪਾਰਟੀ (AAP) ’ਤੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਿਆਸਤ ਵਿੱਚ ਘਸੀਟਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਧਾਰਮਿਕ ਅਸਥਾਨਾਂ ਨੂੰ ਸਿਆਸੀ ਲਾਹੇ ਲਈ ਵਰਤਣ ਵਾਲਿਆਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਬੀਤੇ ਦਿਨ ਪ੍ਰਦਰਸ਼ਨਕਾਰੀਆਂ ਨੂੰ ਫੜਨ ਲਈ ਪੁਲੀਸ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਦੇ ਵਿਵਾਦ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰਦੁਆਰੇ ਸਿਆਸੀ ਲੜਾਈਆਂ ਦੇ ਅਖਾੜੇ ਨਹੀਂ ਹਨ ਅਤੇ ਉੱਥੇ ਪ੍ਰਦਰਸ਼ਨਕਾਰੀਆਂ ਨੂੰ ਪਨਾਹ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਕਾਲਕਾ ਨੇ ਕਿਹਾ, “ਗੁਰਦੁਆਰੇ ਵਿੱਚ ਪੁਲੀਸ ਨੂੰ ਤੁਰਦਿਆਂ ਦੇਖ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਪਰ ਪੁਲੀਸ ਉੱਥੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਗਈ ਸੀ ਜੋ ਅੰਦਰ ਸਿਆਸੀ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਹੱਥਾਂ ਵਿੱਚ ਸਿਆਸੀ ਤਖ਼ਤੀਆਂ ਫੜ ਕੇ ਬੈਠੇ ਸਨ। ਗੁਰਦੁਆਰੇ ਵਿੱਚ ਅਜਿਹਾ ਕਰਨਾ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੈ ਅਤੇ ‘ਆਪ’ ਇਸ ਮੁੱਦੇ ’ਤੇ ਗੰਦੀ ਰਾਜਨੀਤੀ ਕਰ ਰਹੀ ਹੈ। ਪਵਿੱਤਰ ਅਸਥਾਨਾਂ ਨੂੰ ਸਿਆਸੀ ਅਖਾੜਾ ਬਣਾਉਣ ਵਾਲਿਆਂ ਲਈ ਕੋਈ ਮੁਆਫ਼ੀ ਨਹੀਂ ਹੈ।”

ਦਿੱਲੀ ਪੁਲੀਸ ਦਾ ਸਪੱਸ਼ਟੀਕਰਨ ਅਤੇ ਕਾਰਵਾਈ- ਇਸ ਦੌਰਾਨ ਦਿੱਲੀ ਪੁਲੀਸ ਨੇ ਉਨ੍ਹਾਂ ਵੀਡੀਓਜ਼ ਨੂੰ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਵਿੱਚ ਪੁਲੀਸ ਮੁਲਾਜ਼ਮ ਜੁੱਤੀਆਂ ਸਮੇਤ ਗੁਰਦੁਆਰੇ ਦੇ ਅੰਦਰ ਨਜ਼ਰ ਆ ਰਹੇ ਹਨ। ਪੁਲੀਸ ਦਾ ਕਹਿਣਾ ਹੈ ਕਿ ਮੁਲਾਜ਼ਮ ਵੀ ਆਮ ਸ਼ਰਧਾਲੂਆਂ ਵਾਂਗ ਉਸੇ ਰਸਤੇ ਦੀ ਵਰਤੋਂ ਕਰ ਰਹੇ ਸਨ ਜਿੱਥੇ ਜੁੱਤੀਆਂ ਉਤਾਰੀਆਂ ਜਾਂਦੀਆਂ ਹਨ, ਅਤੇ ਇਸ ਵੀਡੀਓ ਨੂੰ ਫ਼ਿਰਕੂ ਸਦਭਾਵਨਾ ਨੂੰ ਵਿਗਾੜਨ ਦੀ ਕੋਝੀ ਸਾਜ਼ਿਸ਼ ਤਹਿਤ ਜਾਣਬੁੱਝ ਕੇ ਵਾਇਰਲ ਕੀਤਾ ਗਿਆ ਹੈ।

Related posts

ਸ੍ਰੀਨਗਰ ਵਿੱਚ ਐਨਕਾਊਂਟਰ : ਸ਼੍ਰੀਨਗਰ ਦੇ ਹਰਵਾਨ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ; ਇੱਕ ਅੱਤਵਾਦੀ ਢੇਰ

Current Updates

‘ਕੈਪਟਨ ਸਿੱਖ ਅਮਰੀਕਾ’ ਦੇਸ਼ ਵਾਸੀਆਂ ਨੂੰ ਸਿੱਖੀ ਬਾਰੇ ਕਰ ਰਿਹੈ ਜਾਗਰੂਕ

Current Updates

ਬਜ਼ੁਰਗ ਅਤੇ ਗੰਭੀਰ ਬਿਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਨੀਤੀ ਬਣਾਉਣ ਦੇ ਨਿਰਦੇਸ਼

Current Updates

Leave a Comment