October 11, 2026
ਖਾਸ ਖ਼ਬਰਰਾਸ਼ਟਰੀ

ਦਿਲਜੀਤ ਦੋਸਾਂਝ ਦੇ ਦਿੱਲੀ ਸ਼ੋਅ ਦੀ ਤਾਰੀਖ਼ ‘ਚ ਬਦਲਾਅ, ਜਾਣੋ ਨਵੀਂ ਡੇਟ

ਦਿਲਜੀਤ ਦੋਸਾਂਝ ਦੇ ਦਿੱਲੀ ਸ਼ੋਅ ਦੀ ਤਾਰੀਖ਼ 'ਚ ਬਦਲਾਅ, ਜਾਣੋ ਨਵੀਂ ਡੇਟ

ਨਵੀਂ ਦਿੱਲੀ-  ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਦਿੱਲੀ ਵਿਖੇ ਹੋਣ ਵਾਲੇ ਸੰਗੀਤ ਸਮਾਰੋਹ ਦੀ ਤਾਰੀਖ਼ ਵਿੱਚ ਅਹਿਮ ਬਦਲਾਅ ਕੀਤਾ ਗਿਆ ਹੈ। ਪਹਿਲਾਂ ਇਹ ਸ਼ੋਅ ਦਿੱਲੀ ਦੇ ਜਵਾਹਰ ਲਾਲ ਨਹਿਰੂ (JLN) ਸਟੇਡੀਅਮ ਵਿੱਚ 1 ਨਵੰਬਰ ਨੂੰ ਪ੍ਰਸਤਾਵਿਤ ਸੀ, ਪਰ ਹੁਣ ਇਹ ਕੰਸਰਟ 30 ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ।

ਇਹ ਫੈਸਲਾ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਦੀ ਵਿਸ਼ੇਸ਼ ਅਪੀਲ ਤੋਂ ਬਾਅਦ ਲਿਆ ਗਿਆ ਹੈ। ਸਾਂਸਦ ਸਾਹਨੀ ਨੇ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਟੀਮ ਨੂੰ ਬੇਨਤੀ ਕੀਤੀ ਸੀ ਕਿ 1 ਨਵੰਬਰ ਦਾ ਦਿਨ 1984 ਦੇ ਸਿੱਖ ਕਤਲੇਆਮ ਦੀ ਵਰ੍ਹੇਗੰਢ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਦਿਨ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਹਜ਼ਾਰਾਂ ਪ੍ਰਭਾਵਿਤ ਪਰਿਵਾਰ ਆਪਣੇ ਵਿਛੜੇ ਜੀਆਂ ਨੂੰ ਯਾਦ ਕਰਕੇ ਸ਼ਰਧਾਂਜਲੀ ਭੇਟ ਕਰਦੇ ਹਨ। ਇਸ ਸੰਵੇਦਨਸ਼ੀਲ ਮੌਕੇ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਪ੍ਰੋਗਰਾਮ ਦੀ ਤਾਰੀਖ਼ ਬਦਲਣ ਦੀ ਅਪੀਲ ਕੀਤੀ ਸੀ, ਤਾਂ ਜੋ ਪਹਿਲਾਂ ਪੀੜਤਾਂ ਦੀਆਂ ਯਾਦਾਂ ਦਾ ਸਤਿਕਾਰ ਕੀਤਾ ਜਾ ਸਕੇ ਅਤੇ ਉਸ ਤੋਂ ਬਾਅਦ ਸੰਗੀਤ ਦਾ ਜਸ਼ਨ ਮਨਾਇਆ ਜਾਵੇ।

ਦਿਲਜੀਤ ਦੋਸਾਂਝ ਨੇ ਭਾਈਚਾਰਕ ਭਾਵਨਾਵਾਂ ਅਤੇ ਇਤਿਹਾਸਕ ਸੰਵੇਦਨਸ਼ੀਲਤਾ ਦਾ ਸਤਿਕਾਰ ਕਰਦਿਆਂ ਦਿੱਲੀ ਸ਼ੋਅ ਦੀ ਤਾਰੀਖ਼ 1 ਨਵੰਬਰ ਦੀ ਥਾਂ 30 ਅਕਤੂਬਰ ਕਰਨ ਦਾ ਫੈਸਲਾ ਕੀਤਾ। ਸੰਸਦ ਮੈਂਬਰ ਸਾਹਨੀ ਨੇ ਵੀ ਦਿਲਜੀਤ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਦੀ ਤਾਰੀਫ਼ ਕੀਤੀ ਹੈ।

Related posts

ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀ ਦੀ ਮੌਤ ਦੇ ਸੋਸ਼ਲ ਮੀਡੀਆ ਦਾਅਵੇ ਨੂੰ ਕੀਤਾ ਰੱਦ; ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਦਿੱਤੀ ਚਿਤਾਵਨੀ

Current Updates

‘ਅਮਰੀਕਾ ਦੀਆਂ ਟੈਰਿਫ ਧਮਕੀਆਂ ਦੀ ਫਰਵਰੀ ’ਚ ਭਾਰਤੀ ਬਰਾਮਦਾਂ ਨੂੰ ਪਈ ਮਾਰ’

Current Updates

ਪੁਲੀਸ ਨਾਲ ਮੁਕਾਬਲੇ ਦੌਰਾਨ ਦੋ ਮੁਲਜ਼ਮ ਜ਼ਖਮੀ

Current Updates

Leave a Comment