October 7, 2026
ਖਾਸ ਖ਼ਬਰਪੰਜਾਬਰਾਸ਼ਟਰੀ

CM Bhagwant Mann ਦੇ ਸਹੁੰ ਚੁੱਕਣ ਤੋਂ ਦੋ ਹਫ਼ਤੇ ਬਾਅਦ ਬਣੀ ਕੰਪਨੀ ਦੇ ਸੰਚਾਲਕ ਦੇ ਘਰ ਸੀਬੀਆਈ ਦਾ ਛਾਪਾ

CM Bhagwant Mann ਦੇ ਸਹੁੰ ਚੁੱਕਣ ਤੋਂ ਦੋ ਹਫ਼ਤੇ ਬਾਅਦ ਬਣੀ ਕੰਪਨੀ ਦੇ ਸੰਚਾਲਕ ਦੇ ਘਰ ਸੀਬੀਆਈ ਦਾ ਛਾਪਾ

ਨਾਭਾ- ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਸਿਰਫ਼ ਦੋ ਹਫ਼ਤੇ (14 ਦਿਨ) ਬਾਅਦ ਰਜਿਸਟਰ ਹੋਈ “ਫੋਰਟੇਕ ਵੈੱਬ ਸੋਲਿਊਸ਼ਨਜ਼” ਨਾਮਕ ਕੰਪਨੀ ਦੇ ਮੁੱਖ ਡਾਇਰੈਕਟਰ ਨਿਤਿਨ ਗੋਹਲ ਦੇ ਨਾਭਾ ਸਥਿਤ ਜੱਦੀ ਘਰ ‘ਤੇ ਸੀਬੀਆਈ ਨੇ ਛਾਪਾ ਮਾਰਿਆ। ਨਿਤਿਨ ਗੋਹਲ ਅਤੇ ਉਸ ਦੇ ਭਰਾ ਜਤਿਨ ਗੋਹਲ ਦਾ ਨਾਮ ਮੁੱਖ ਮੰਤਰੀ ਦੇ ਓਐੱਸਡੀ (OSD) ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਦਰਜ ਸੀਬੀਆਈ ਐੱਫ.ਆਈ.ਆਰ. ਵਿੱਚ ਸ਼ਾਮਲ ਹੈ।

ਸੀਬੀਆਈ ਦੇ ਸੱਤ ਅਧਿਕਾਰੀਆਂ ਦੀ ਟੀਮ ਮੰਗਲਵਾਰ ਰਾਤ ਨਾਭਾ ਪੁੱਜੀ ਅਤੇ ਨਿਤਿਨ ਗੋਹਲ ਤੇ ਉਸ ਦੇ ਭਰਾ ਜਤਿਨ ਗੋਹਲ ਦੇ ਜੱਦੀ ਘਰ ਵਿੱਚ ਕਰੀਬ ਤਿੰਨ ਘੰਟੇ ਤੱਕ ਜਾਂਚ ਕੀਤੀ। ਇਸ ਦੌਰਾਨ ਦੋਵਾਂ ਦੇ ਪਿਤਾ, ਜੋ ਸਰਕਾਰੀ ਕਾਲਜ ਦੇ ਸੇਵਾਮੁਕਤ ਪ੍ਰਿੰਸੀਪਲ ਹਨ, ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਖ਼ਿਲਾਫ਼ ਕਿਸੇ ਕਾਰਵਾਈ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਰਿਕਾਰਡ ਅਨੁਸਾਰ, ਨਿਤਿਨ ਗੋਹਲ ਨੇ 30 ਮਾਰਚ 2022 ਨੂੰ ਫੋਰਟੇਕ ਵੈੱਬ ਸੋਲਿਊਸ਼ਨਜ਼ ਨਾਮ ਨਾਲ ਆਪਣੀ ਕੰਪਨੀ ਰਜਿਸਟਰ ਕਰਵਾਈ ਸੀ। ਇਹ ਕੰਪਨੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਦੋ ਹਫ਼ਤੇ ਬਾਅਦ ਰਜਿਸਟਰ ਹੋਈ ਸੀ। ਇਸ ਵਿੱਚ ਤਿੰਨ ਹੋਰ ਮਹਿਲਾਵਾਂ ਕੰਪਨੀ ਨਿਰਦੇਸ਼ਕ ਹਨ।

ਸੀਬੀਆਈ ਵੱਲੋਂ ਦਰਜ ਐੱਫ.ਆਈ.ਆਰ. ਵਿੱਚ ਓਐੱਸਡੀ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਤਿਨ ਗੋਹਲ, ਆਰ. ਐੱਸ. ਨਾਗਰਾ, ਬੀਰ ਦੇਵਿੰਦਰ ਅਤੇ ਹੋਰਾਂ ਦੇ ਨਾਮ ਵੀ ਸ਼ਾਮਲ ਹਨ। ਐੱਫ.ਆਈ.ਆਰ. ਵਿੱਚ ਸਰਕਾਰੀ ਤਬਾਦਲਿਆਂ, ਟੈਂਡਰਾਂ, ਲਾਇਸੈਂਸਾਂ ਅਤੇ ਹੋਰ ਸਰਕਾਰੀ ਕੰਮਾਂ ਵਿੱਚ ਕਥਿਤ ਤੌਰ ’ਤੇ ਪ੍ਰਭਾਵ ਪਾਉਣ ਦੇ ਬਦਲੇ ਗੈਰ-ਕਾਨੂੰਨੀ ਲਾਭ ਲੈਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਸੂਤਰਾਂ ਅਨੁਸਾਰ ਐੱਫ.ਆਈ.ਆਰ. ਦੇ ਮੁਲਜ਼ਮ ਰਾਜਬੀਰ ਸਿੰਘ ਘੁੰਮਣ, ਨਿਤਿਨ ਗੋਹਲ, ਬੀਰ ਦੇਵਿੰਦਰ ਅਤੇ ਆਰ. ਐੱਸ. ਨਾਗਰਾ ਇੱਕੋ ਕਾਲਜ ਵਿੱਚ ਪੜ੍ਹੇ ਹਨ। ਰਾਜਬੀਰ ਸਿੰਘ ਘੁੰਮਣ ਦਾ ਭਗਵੰਤ ਮਾਨ ਨਾਲ ਲੰਮੇ ਸਮੇਂ ਤੋਂ ਮੇਲ-ਜੋਲ ਹੈ। ਸੀਬੀਆਈ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਦੇ ਵੱਖ-ਵੱਖ ਟਿਕਾਣਿਆਂ ’ਤੇ ਤਲਾਸ਼ੀਆਂ ਅਤੇ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ।

Related posts

ਜੰਮੂ ਕਸ਼ਮੀਰ ਪੁਲੀਸ ਨੇ ਚਾਰ ਜਣੇ ਹਿਰਾਸਤ ’ਚ ਲਏ

Current Updates

ਬੰਦ ਪਈ ਪੁਲਿਸ ਚੌਂਕੀ ਭਿਖਾਰੀਵਾਲ ‘ਚ ਧਮਾਕਾ, ਕੁੱਤਾ ਸਕਾਟ ਸਮੇਤ ਮੌਕੇ ‘ਤੇ ਪੁੱਜੀਆਂ ਪੁਲਿਸ ਟੀਮਾਂ

Current Updates

“ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਤਹਿਤ ਲਗਾਤਾਰ ਤਿੰਨ ਦੁੱਧ ਸ਼ੁੱਧਤਾ ਜਾਂਚ ਕੈਂਪ

Current Updates

Leave a Comment