September 24, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

CM ਮਾਨ ਨੇ ਦਿੱਤੀ ਹਰੀ ਝੰਡੀ; ਪੰਜਾਬ ਪੁਲੀਸ ਵਿੱਚ ਭਰੇ ਜਾਣਗੇ 450 ਨਵੇਂ ASI ਦੇ ਅਹੁਦੇ

CM ਮਾਨ ਨੇ ਦਿੱਤੀ ਹਰੀ ਝੰਡੀ; ਪੰਜਾਬ ਪੁਲੀਸ ਵਿੱਚ ਭਰੇ ਜਾਣਗੇ 450 ਨਵੇਂ ASI ਦੇ ਅਹੁਦੇ

ਚੰਡੀਗੜ੍ਹ-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਪੁਲੀਸ ਵਿੱਚ ਸਹਾਇਕ ਸਬ-ਇੰਸਪੈਕਟਰ (ASI) ਦੇ 450 ਨਵੇਂ ਅਹੁਦਿਆਂ ‘ਤੇ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲੀਸ ਵਿੱਚ 450 ਨਵੇਂ ਏ ਐੱਸ ਆਈ ਭਰਤੀ ਹੋਣ ਨਾਲ ਜਿੱਥੇ ਇੱਕ ਪਾਸੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਾ ਨਵਾਂ ਮੌਕਾ ਮਿਲੇਗਾ, ਉੱਥੇ ਹੀ ਦੂਜੇ ਪਾਸੇ ਥਾਣਿਆਂ ਅਤੇ ਜਾਂਚ ਏਜੰਸੀਆਂ ਵਿੱਚ ਅਮਲੇ ਦੀ ਘਾਟ ਨੂੰ ਵੀ ਦੂਰ ਕੀਤਾ ਜਾ ਸਕੇਗਾ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਦੌਰਾਨ ਸੂਬੇ ਵਿੱਚ 65 ਹਜ਼ਾਰ ਦੇ ਕਰੀਬ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਭਾਗਾਂ ਵਿੱਚ ਵੀ ਅਸਾਮੀਆਂ ਭਰੀਆਂ ਜਾਣਗੀਆਂ।

Related posts

ਡੀਜੀਪੀ ਪੰਜਾਬ ਵੱਲੋਂ ਫੀਲਡ ਅਫਸਰਾਂ ਨੂੰ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਵੱਡੇ ਪੱਧਰ ‘ਤੇ ਕਾਰਵਾਈ ਕਰਨ ਦੇ ਹੁਕਮ

Current Updates

ਬੀਬੀਐੱਮਬੀ ਵਿੱਚ ਪੰਜਾਬ ਦੀ ਘਟ ਰਹੀ ਹਿੱਸੇਦਾਰੀ ਤੇ ਅਕਾਲੀ ਦਲ ਨੇ ਸਵਾਲ ਚੁੱਕਿਆ

Current Updates

ਕਰਜ਼ੇ ‘ਚ ਡੁੱਬ ਸਕਦਾ ਹੈ ਅਮਰੀਕਾ, 83 ਲੱਖ ਨੌਕਰੀਆਂ ਵੀ ਖਤਰੇ ‘ਚ

Current Updates

Leave a Comment