October 8, 2026
ਅੰਤਰਰਾਸ਼ਟਰੀਖਾਸ ਖ਼ਬਰਰਾਸ਼ਟਰੀ

ਬੀ ਐੱਨ ਪੀ ਦੇ ਮਿਰਜ਼ਾ ਇਸਲਾਮ ਆਲਮਗੀਰ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਬਣੇ

ਬੀ ਐੱਨ ਪੀ ਦੇ ਮਿਰਜ਼ਾ ਇਸਲਾਮ ਆਲਮਗੀਰ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਬਣੇ

ਬੰਗਲਾਦੇਸ਼-  ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੇ ਉਮੀਦਵਾਰ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। 78 ਸਾਲਾ ਸੀਨੀਅਰ ਆਗੂ ਨੇ ਰਾਸ਼ਟਰਪਤੀ ਚੋਣ ਵਿੱਚ ਆਪਣੇ ਵਿਰੋਧੀ ਕਰਨਲ (ਸੇਵਾਮੁਕਤ) ਓਲੀ ਅਹਿਮਦ ਨੂੰ  ਹਰਾ ਦਿੱਤਾ। ਇਹ ਰਾਸ਼ਟਰਪਤੀ ਦੀ ਚੋਣ 35 ਸਾਲਾਂ ਬਾਅਦ ਹੋਈ ਦੇਸ਼ ਦੀ ਪਹਿਲੀ ਮੁਕਾਬਲੇ ਵਾਲੀ ਚੋਣ ਹੈ।ਮੁੱਖ ਚੋਣ ਕਮਿਸ਼ਨਰ ਅਤੇ ਚੋਣ ਰਿਟਰਨਿੰਗ ਅਫ਼ਸਰ ਏਐੱਮਐੱਮ ਨਾਸਿਰ ਉਦਦੀਨ ਨੇ ਦੱਸਿਆ ਕਿ ਆਲਮਗੀਰ ਨੂੰ 255 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਓਲੀ ਅਹਿਮਦ ਨੂੰ 88 ਵੋਟਾਂ ਹਾਸਲ ਹੋਈਆਂ।

349 ਵਿੱਚੋਂ 343 ਸੰਸਦ ਮੈਂਬਰਾਂ ਨੇ ਪਾਈ ਵੋਟ-  ਓਲੀ ਅਹਿਮਦ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੇ ਚੇਅਰਮੈਨ ਹਨ ਅਤੇ ਉਹ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11 ਪਾਰਟੀਆਂ ਦੇ ਵਿਰੋਧੀ ਗਠਜੋੜ ਦੇ ਉਮੀਦਵਾਰ ਸਨ। ਚੋਣ ਕਮਿਸ਼ਨ ਮੁਤਾਬਕ ਰਾਸ਼ਟਰਪਤੀ ਦੀ ਚੋਣ ਲਈ ਕੁੱਲ 349 ਰਜਿਸਟਰਡ ਵੋਟਰ ਸਨ ਜਿਨ੍ਹਾਂ ਵਿੱਚੋਂ 343 ਨੇ ਆਪਣੀ ਵੋਟ ਪਾਈ। ਛੇ ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ। ਨਵੇਂ ਚੁਣੇ ਗਏ ਰਾਸ਼ਟਰਪਤੀ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਸ਼ੁੱਕਰਵਾਰ ਸ਼ਾਮ ਨੂੰ ਬੰਗਭਵਨ ਦੇ ਦਰਬਾਰ ਹਾਲ ਵਿੱਚ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ।

1991 ਤੋਂ ਬਾਅਦ ਪਹਿਲੀ ਵਾਰ ਹੋਇਆ ਸਿੱਧਾ ਮੁਕਾਬਲਾ- ਬੰਗਲਾਦੇਸ਼ ਵਿੱਚ 1991 ਤੋਂ ਬਾਅਦ ਇਹ ਪਹਿਲੀ ਮੁਕਾਬਲੇ ਵਾਲੀ ਰਾਸ਼ਟਰਪਤੀ ਚੋਣ ਹੈ। ਪਿਛਲੇ ਕਈ ਦਹਾਕਿਆਂ ਦੌਰਾਨ ਰਾਸ਼ਟਰਪਤੀ ਦਾ ਅਹੁਦਾ ਆਮ ਤੌਰ ’ਤੇ ਸਹਿਮਤੀ ਨਾਲ ਜਾਂ ਬਿਨਾਂ ਮੁਕਾਬਲੇ ਵਾਲੀਆਂ ਚੋਣਾਂ ਰਾਹੀਂ ਭਰਿਆ ਜਾਂਦਾ ਰਿਹਾ ਹੈ। ਇਸ ਵਾਰ ਰਾਸ਼ਟਰਪਤੀ ਦੀ ਚੋਣ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਸਹਿਯੋਗੀ ਮੁਹੰਮਦ ਸ਼ਹਾਬੁਦੀਨ ਦੇ ਅਸਤੀਫ਼ੇ ਤੋਂ ਬਾਅਦ ਕਰਵਾਉਣੀ ਪਈ। ਸ਼ਹਾਬੁਦੀਨ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਪਿਛਲੇ ਮਹੀਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Related posts

ਕੀ ਭਾਰਤ-ਪਾਕਿ ’ਚ ਮੁੜ ਜੰਗ ਹੋ ਸਕਦੀ ਹੈ? ਪਾਕਿ ਵਜ਼ੀਰ ਨੇ ਦਿੱਤਾ ਇਹ ਜਵਾਬ

Current Updates

ਅਮਰੀਕਾ ’ਚ ਕਰੋੜਾਂ ਦੀ ਟਰਾਂਸਪੋਰਟ ਠੱਗੀ ਕਰਦੇ 12 ਪੰਜਾਬੀ ਗ੍ਰਿਫਤਾਰ

Current Updates

ਦੋ ਘੰਟੇ ਰੇਲਾਂ ਰੋਕਣ ਲਈ ਕਿਸਾਨ ਮਜ਼ਦੂਰਾਂ ਵੱਲੋਂ ਲੀਹਾਂ ’ਤੇ ਧਰਨਾ

Current Updates

Leave a Comment