August 4, 2026
ਖਾਸ ਖ਼ਬਰਪੰਜਾਬਰਾਸ਼ਟਰੀ

ਅਰਦਾਸ ਉਪਰੰਤ ਚਲਾਈ “ਮੇਰਾ ਮਾਣ ਭਗਵੰਤ ਮਾਨ” ਮੁਹਿੰਮ

ਅਰਦਾਸ ਉਪਰੰਤ ਚਲਾਈ "ਮੇਰਾ ਮਾਣ ਭਗਵੰਤ ਮਾਨ" ਮੁਹਿੰਮ

ਪਟਿਆਲਾ: ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਚੱਲ ਰਹੀ “ਮੇਰਾ ਮਾਣ ਭਗਵੰਤ ਮਾਨ” ਜਨਸੰਪਰਕ ਮੁਹਿੰਮ ਤਹਿਤ ਅੱਜ ਟੀਮ ਤੇਜਿੰਦਰ ਮਹਿਤਾ ਵੱਲੋਂ ਗੁਰਦੁਆਰਾ ਹੋਤੀ ਮਰਦਾਨ ਸਾਹਿਬ ਵਿਖੇ ਅਰਦਾਸ ਉਪਰੰਤ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਟੀਮ ਨੇ ਨਾਮਦਾਰ ਖਾਂ ਰੋਡ, ਸੈਫ਼ਾਬਾਦੀ ਗੇਟ, ਸਰਹੰਦੀ ਬਾਜ਼ਾਰ ਅਤੇ ਆਸ-ਪਾਸ ਦੇ ਮੁਹੱਲਿਆਂ ਵਿੱਚ ਪਹੁੰਚ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਨਾਲ ਜਨਸੰਪਰਕ ਕੀਤਾ। ਟੀਮ ਦੇ ਸਾਥੀਆਂ ਨੇ ਮਾਨਯੋਗ ਅਰਵਿੰਦ ਕੇਜਰੀਵਾਲ ਦੇ ਵਿਕਾਸਮੁਖੀ ਵਿਜ਼ਨ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ, ਮੁਫ਼ਤ ਬਿਜਲੀ, ਰੁਜ਼ਗਾਰ, ਬੁਨਿਆਦੀ ਢਾਂਚੇ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇਸ ਦੇ ਨਾਲ ਹੀ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਪਟਿਆਲਾ ਦੇ ਸਰਵਪੱਖੀ ਵਿਕਾਸ, ਲੋਕਾਂ ਨਾਲ ਲਗਾਤਾਰ ਜੁੜਾਅ ਅਤੇ ਜਨਸੇਵਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਟੀਮ ਨੇ ਸਰਕਾਰ ਦੀਆਂ ਉਪਲਬਧੀਆਂ ਅਤੇ ਲੋਕ ਭਲਾਈ ਯੋਜਨਾਵਾਂ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ। ਇਸ ਮੌਕੇ ਅਗਰਵਾਲ ਵੈਲਫੇਅਰ ਬੋਰਡ ਦੇ ਚੇਅਰਮੈਨ ਤ੍ਰਿਲੋਕ ਜੈਨ, ਖਤਰੀ ਵੈਲਫੇਅਰ ਬੋਰਡ ਪਟਿਆਲਾ ਦੇ ਚੇਅਰਮੈਨ ਰਮਨਪ੍ਰੀਤ ਸਿੰਘ ਸ਼ੈਂਪੀ, ਕ੍ਰਿਸਚਨ ਵੈਲਫੇਅਰ ਬੋਰਡ ਪਟਿਆਲਾ ਦੇ ਚੇਅਰਮੈਨ ਜੌਨ ਮਸੀਹ, ਸੈਣੀ ਵੈਲਫੇਅਰ ਬੋਰਡ ਪਟਿਆਲਾ ਦੇ ਚੇਅਰਮੈਨ ਬਸੰਤ ਬਬਲੂ ਸੈਣੀ, ਟ੍ਰੇਡ ਕਮਿਸ਼ਨ ਦੇ ਮੈਂਬਰ ਨਿਰਮਲ ਝਨੇੜੀ ਅਤੇ ਰਜਤ ਗੋਇਲ, ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਮੀਤ ਤਕੇਜਾ, ਸੀਨੀਅਰ ਆਗੂ ਗੁਰਨਾਮ ਸਿੰਘ ਫੌਜੀ, ਰਵਿੰਦਰ ਸਿੰਗਲਾ, ਸੋਨਮ ਬਾਂਸਲ, ਰਾਜੀਵ ਕੁਮਾਰ ਰਾਓ, ਸੁਰਿੰਦਰ ਕੁਮਾਰ ਤਨੇਜਾ, ਸੁਰਜੀਤ ਗੁਰੂ, ਡਾ. ਸੌਰਭ ਕਸ਼ਯਪ, ਦਿਵੇਸ਼ ਕੁਮਾਰ, ਰਾਹੁਲ ਸੇਠੀ, ਗੌਰਵ ਛਾਬੜਾ, ਯੂਥ ਆਗੂ ਸੁਰਿੰਦਰ ਸਿੰਘ ਨਿੱਕੂ, ਅਮਿਤ ਕੁਮਾਰ, ਵੰਸ਼ ਰਾਜਪੂਤ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਟੀਮ ਤੇਜਿੰਦਰ ਮਹਿਤਾ ਦੇ ਸਾਥੀਆਂ ਨੇ ਕਿਹਾ ਕਿ “ਮੇਰਾ ਮਾਣ ਭਗਵੰਤ ਮਾਨ” ਮੁਹਿੰਮ ਦਾ ਉਦੇਸ਼ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਹਰ ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਪਟਿਆਲਾ ਦੇ ਵਿਕਾਸ ਅਤੇ ਲੋਕਾਂ ਨਾਲ ਲਗਾਤਾਰ ਬਣਾਏ ਰਾਬਤੇ ਨੂੰ ਹੋਰ ਮਜ਼ਬੂਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਜਨਸੰਪਰਕ ਮੁਹਿੰਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸੇ ਤਰ੍ਹਾਂ ਜਾਰੀ ਰਹੇਗੀ। ਫੋਟੋ ਕੈਪਸ਼ਨ: “ਮੇਰਾ ਮਾਣ ਭਗਵੰਤ ਮਾਨ” ਜਨਸੰਪਰਕ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਹੋਤੀ ਮਰਦਾਨ ਸਾਹਿਬ ਵਿਖੇ ਅਰਦਾਸ ਕਰਦੇ ਹੋਏ ਟੀਮ ਤੇਜਿੰਦਰ ਮਹਿਤਾ ਦੇ ਸਾਥੀ।

Related posts

ਦੰਪਤੀ ਵੱਲੋਂ ਖ਼ੁਦਕੁਸ਼ੀ, ਤਿੰਨ ਬੱਚੇ ਹਸਪਤਾਲ ਦਾਖ਼ਲ

Current Updates

ਮਾਂ ਕਾਲੀ ਦੇ ਆਸ਼ੀਰਵਾਦ ਨਾਲ ਪੰਜਾਬ ਨਸ਼ਿਆਂ ਦੇ ਦਾਨਵ ਨੂੰ ਹਰਾਂਵੇਗਾ: ਸਿਸੋਦੀਆ

Current Updates

ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਦੀ ਸੁਰੰਗ ਵਿੱਚ ਲੋਕੋ ਟ੍ਰੇਨਾਂ ਦੀ ਟੱਕਰ, 88 ਜ਼ਖਮੀ

Current Updates

Leave a Comment