September 13, 2026
ਖਾਸ ਖ਼ਬਰਰਾਸ਼ਟਰੀ

‘ਗੋਲੀ ਚਲਾਉਣ ਦਾ ਹੁਕਮ ਮੈਜਿਸਟਰੇਟ ਦਾ ਹੁੰਦਾ ਹੈ, ਮੰਤਰੀ ਦਾ ਨਹੀਂ’; Jitendra Singh ਨੇ Amit Shah ਖ਼ਿਲਾਫ਼ ਰਾਹੁਲ ਦੇ ਦੋਸ਼ਾਂ ਨੂੰ ਨਕਾਰਿਆ

'ਗੋਲੀ ਚਲਾਉਣ ਦਾ ਹੁਕਮ ਮੈਜਿਸਟਰੇਟ ਦਾ ਹੁੰਦਾ ਹੈ, ਮੰਤਰੀ ਦਾ ਨਹੀਂ'; Jitendra Singh ਨੇ Amit Shah ਖ਼ਿਲਾਫ਼ ਰਾਹੁਲ ਦੇ ਦੋਸ਼ਾਂ ਨੂੰ ਨਕਾਰਿਆ

ਨਵੀਂ ਦਿੱਲੀ-  ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਨੀਟ (NEET) ਪੇਪਰ ਮਾਮਲੇ ਨੂੰ ਲੈ ਕੇ ਕੌਮੀ ਰਾਜਧਾਨੀ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਕੋਈ ਗੋਲੀ ਨਹੀਂ ਚਲਾਈ ਗਈ। ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਉਸ ਦੋਸ਼ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਦਿਆਰਥੀਆਂ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ।

ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਅਮੈਂਡਮੈਂਟ (ਸੋਧ) ਬਿੱਲ, 2026 ‘ਤੇ ਬਹਿਸ ਦੌਰਾਨ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਦਫ਼ਤਰ (PMO) ਵਿੱਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਗੋਲੀ ਚਲਾਉਣ ਦਾ ਹੁਕਮ ਦੇਣ ਦਾ ਅਧਿਕਾਰ ਮੈਜਿਸਟਰੇਟ ਕੋਲ ਹੁੰਦਾ ਹੈ, ਕਿਸੇ ਮੰਤਰੀ ਕੋਲ ਨਹੀਂ ਅਤੇ ਰਾਹੁਲ ਗਾਂਧੀ ਕੋਲ ਜਨਤਕ ਜੀਵਨ ਦਾ ਤਜਰਬਾ ਨਹੀਂ ਹੈ, ਇਸ ਲਈ ਉਹ ਅਜਿਹੇ ਦੋਸ਼ ਲਗਾ ਰਹੇ ਹਨ।

ਉਨ੍ਹਾਂ ਕਿਹਾ ਕਿ ਰਾਹੁਲ ਨੇ ਦੋਸ਼ ਲਗਾ ਇਆ ਕਿ ਗ੍ਰਹਿ ਮੰਤਰੀ ਨੇ ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਪਰ ਉਹ ਉਸ ਦੋਸ਼ ਨੂੰ ਸਾਬਤ ਨਹੀਂ ਕਰ ਸਕੇ।ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰਦਿਆਂ ਜਿਤੇਂਦਰ ਸਿੰਘ ਨੇ ਕਿਹਾ, “ਪਹਿਲਾ ਅਤੇ ਬੁਨਿਆਦੀ ਨੁਕਤਾ ਇਹ ਹੈ ਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕੋਈ ਗੋਲੀ ਚੱਲੀ ਹੀ ਨਹੀਂ, ਤਾਂ ਹੁਕਮ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।”ਉਨ੍ਹਾਂ ਕਿਹਾ ਕਿ ਅਜਿਹਾ ਹੁਕਮ ਦੇਣ ਦਾ ਅਧਿਕਾਰ ਮੈਜਿਸਟਰੇਟ ਕੋਲ ਹੁੰਦਾ ਹੈ, ਨਾ ਕਿ ਕਿਸੇ ਮੰਤਰੀ ਕੋਲ।

ਅਮਿਤ ਸ਼ਾਹ ਦਾ ਜ਼ੋਰਦਾਰ ਬਚਾਅ ਕਰਦਿਆਂ ਕੇਂਦਰੀ ਰਾਜ ਮੰਤਰੀ ਨੇ ਕਿਹਾ, “ਕੋਈ ਗੋਲੀ ਨਹੀਂ ਚਲਾਈ ਗਈ, ਸਿਰਫ਼ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ।” ਗਾਂਧੀ ਦੀ ਇਸ ਟਿੱਪਣੀ ‘ਤੇ ਕਿ ਗ੍ਰਹਿ ਮੰਤਰੀ ਵਿਦੇਸ਼ ਦੌਰੇ ‘ਤੇ ਗਏ ਸਨ, ਮੰਤਰੀ ਨੇ ਕਿਹਾ ਕਿ ਗਾਂਧੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ਾਹ ਕਦੇ ਵੀ ਵਿਦੇਸ਼ ਨਹੀਂ ਗਏ ਹਨ। ਉਨ੍ਹਾਂ ਕਿਹਾ, “ਇਸ ਲਈ ਬਿਨਾਂ ਤੱਥਾਂ ਦੇ ਅਤੇ ਜ਼ਿੰਮੇਵਾਰੀ ਦੇ ਅਸਾਸੇ ਤੋਂ ਬਿਨਾਂ, ਸਦਨ ਵਿੱਚ ਕੁਝ ਵੀ ਕਹਿਣਾ ਅਤੇ ਫਿਰ ਸਦਨ ‘ਚੋਂ ਚਲੇ ਜਾਣਾ, ਵਿਰੋਧੀ ਧਿਰ ਦੇ ਕਿਸੇ ਜ਼ਿੰਮੇਵਾਰ ਨੇਤਾ ਦਾ ਰਵੱਈਆ ਨਹੀਂ ਹੋ ਸਕਦਾ।”

Related posts

ਗਾਜ਼ਾ ’ਚ ਕਹਿਰ: ਇਜ਼ਰਾਇਲੀ ਹਮਲਿਆਂ ’ਚ 38 ਦੀ ਮੌਤ

Current Updates

ਮੈਂ ਪ੍ਰਭਾਵਿਤ ਹੋ ਗਈ ਸੀ’: ਪੀਐੱਮ ਮੋਦੀ ਬਾਰੇ ਵਾਇਰਲ ਵੀਡੀਓ ਮਾਮਲੇ ‘ਚ ਮੁਟਿਆਰ ਨੇ ਮੰਗੀ ਮੁਆਫ਼ੀ

Current Updates

ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ’ਚ ਹੜ੍ਹ ਦਾ ਪਾਣੀ ਘਟਿਆ

Current Updates

Leave a Comment