November 17, 2026
ਅੰਤਰਰਾਸ਼ਟਰੀਖਾਸ ਖ਼ਬਰ

ਨੇਪਾਲ: ਜਨਰੇਸ਼ਨ-ਜ਼ੈੱਡ ਦੇ ਪ੍ਰਦਰਸ਼ਨਾਂ ਦੌਰਾਨ ਮ੍ਰਿਤਕਾਂ ਦੀ ਗਿਣਤੀ 31 ਹੋਈ, ਅੰਤਰਿਮ ਸਰਕਾਰ ਲਈ ਗੱਲਬਾਤ ਜਾਰੀ

ਨੇਪਾਲ: ਜਨਰੇਸ਼ਨ-ਜ਼ੈੱਡ ਦੇ ਪ੍ਰਦਰਸ਼ਨਾਂ ਦੌਰਾਨ ਮ੍ਰਿਤਕਾਂ ਦੀ ਗਿਣਤੀ 31 ਹੋਈ, ਅੰਤਰਿਮ ਸਰਕਾਰ ਲਈ ਗੱਲਬਾਤ ਜਾਰੀ

ਕਾਠਮੰਡੂ- ਕਾਠਮੰਡੂ ਘਾਟੀ ਵਿੱਚ ਚੱਲ ਰਹੇ Gen Z ਦੇ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਇਹ ਜਾਣਕਾਰੀ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ, ਜਿੱਥੇ ਪੋਸਟਮਾਰਟਮ ਲਈ ਲਾਸ਼ਾਂ ਲਿਆਂਦੀਆਂ ਗਈਆਂ ਹਨ।

ਦ ਕਾਠਮੰਡੂ ਪੋਸਟ ਦੀ ਬੁੱਧਵਾਰ ਦੀ ਰਿਪੋਰਟ ਅਨੁਸਾਰ ਹੁਣ ਤੱਕ 25 ਪੀੜਤਾਂ ਦੀ ਪਛਾਣ ਦੀ ਮੁੱਢਲੀ ਪੁਸ਼ਟੀ ਹੋ ​​ਚੁੱਕੀ ਹੈ। ਬਾਕੀ ਛੇ ਵਿਅਕਤੀਆਂ ਜਿਨ੍ਹਾਂ ਵਿੱਚ ਪੰਜ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹਨ, ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ, ਇਸ ਖੇਤਰ ਵਿੱਚ ਪ੍ਰਦਰਸ਼ਨਾਂ ਦੌਰਾਨ 1000 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਇਸ ਦੌਰਾਨ ਦ ਕਾਠਮੰਡੂ ਪੋਸਟ ਦੀ ਰਿਪੋਰਟ ਅਨੁਸਾਰ ਸਾਬਕਾ ਨੇਪਾਲੀ ਪ੍ਰਧਾਨ ਮੰਤਰੀ ਖਨਾਲ ਦੀ ਪਤਨੀ ਦੀ ਹਾਲਤ ਇਸ ਸਮੇਂ ਗੰਭੀਰ ਹੈ। ਇਹ ਹਾਲਤ ਦੇਸ਼ ਭਰ ਵਿੱਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੋਏ ਇੱਕ ਅੱਗਜ਼ਨੀ ਹਮਲੇ ਕਾਰਨ ਹੋਈ ਹੈ। ਹਲਾਂਕਿ ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ। ਉਧਰ ਨੇਪਾਲ ਦੀ ਫੌਜ ਨੇ ਵੀਰਵਾਰ ਨੂੰ Gen Z ਪ੍ਰਦਰਸ਼ਨਕਾਰੀਆਂ ਨਾਲ ਦੇਸ਼ ਲਈ ਇੱਕ ਨਵਾਂ ਅੰਤਰਿਮ ਨੇਤਾ ਚੁਣਨ ਲਈ ਗੱਲਬਾਤ ਮੁੜ ਸ਼ੁਰੂ ਕੀਤੀ ਹੈ।

Related posts

ਆਈਫੋਨ ਦੀਆਂ ਕੀਮਤਾਂ 50% ਤੱਕ ਵਧਣ ਦੇ ਆਸਾਰ

Current Updates

ਕਾਠਮੰਡੂ ਹਵਾਈ ਅੱਡੇ ’ਤੇ ਸੋਨੇ ਸਮੇਤ ਵਿਅਕਤੀ ਕਾਬੂ

Current Updates

ਸੋਭਿਤਾ ਧੂਲੀਪਾਲਾ ਨੇੇ ਦਿਖਾਈ ‘ਪੇਲੀ ਕੁਥਰੂ’ ਦੀ ਝਲਕ, ਲਾਲ ਸਾੜ੍ਹੀ ਤੇ ਚੂੜੀਆਂ ਦੀ ਟੋਕਰੀ ਨੇ ਖਿੱਚਿਆ ਧਿਆਨ, ਦੇਖੋ ਤਸਵੀਰਾਂ

Current Updates

Leave a Comment