September 25, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮਹਾਰਾਸ਼ਟਰ ਸਰਕਾਰ ਵੱਲੋਂ 70 ਸਾਲ ਪੁਰਾਣਾ Sikh Gurdwara Act ਰੱਦ; ਨਵਾਂ ਕਾਨੂੰਨ ਲਿਆਉਣ ਦੀ ਤਿਆਰੀ

ਮਹਾਰਾਸ਼ਟਰ ਸਰਕਾਰ ਵੱਲੋਂ 70 ਸਾਲ ਪੁਰਾਣਾ Sikh Gurdwara Act ਰੱਦ; ਨਵਾਂ ਕਾਨੂੰਨ ਲਿਆਉਣ ਦੀ ਤਿਆਰੀ

ਧਰਮਕੋਟ-  ਮਹਾਰਾਸ਼ਟਰ ਸਰਕਾਰ ਨੇ ਸਾਲ 1956 ਤੋਂ ਬਣਿਆ ਹੋਇਆ ਸਿੱਖ ਗੁਰਦੁਆਰਾ ਐਕਟ ਰੱਦ ਕਰ ਦਿੱਤਾ ਹੈ। ਲੰਘੇ ਐਤਵਾਰ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ‘ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਐਕਟ 1956’ ਨੂੰ ਰੱਦ ਕੀਤਾ ਗਿਆ। ਇਸ ਐਕਟ ਨੂੰ ਰੱਦ ਕਰਨ ਸਬੰਧੀ ਪ੍ਰਸਤਾਵ ਰੈਵਨਿਊ ਮੰਤਰੀ ਚੰਦਰ ਸ਼ੇਖਰ ਬਾਵਨਕੁਲੇ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਮੰਤਰੀ ਮੰਡਲ ਨੇ ਆਪਣੀ ਮੰਜ਼ੂਰੀ ਦੇ ਦਿੱਤੀ ਹੈ।

ਸਰਕਾਰ ਵੱਲੋਂ ਇਸ 70 ਸਾਲ ਪੁਰਾਣੇ ਕਾਨੂੰਨ ਨੂੰ ਪੁਰਾਣਾ ਦੱਸਦਿਆਂ ਰੱਦ ਕੀਤਾ ਗਿਆ ਹੈ ਅਤੇ ਇਸ ਦੀ ਜਗ੍ਹਾ ਹੁਣ ਨਵਾਂ ਕਾਨੂੰਨ ਬਣਾਉਣ ਦੀ ਤਜਵੀਜ਼ ਹੈ। ਗੁਰਦੁਆਰਾ ਸਾਹਿਬ ਬੋਰਡ ਲਈ ਨਵਾਂ ਬਣਾਇਆ ਜਾ ਰਿਹਾ ਕਾਨੂੰਨ ਅਜੋਕੇ ਸਮੇਂ ਦੇ ਹਾਣ ਦਾ ਬਣਾਉਣ ਲਈ ਸਰਕਾਰ ਵੱਲੋਂ ਖਰੜਾ (ਡਰਾਫਟ) ਤਿਆਰ ਕਰ ਲਿਆ ਗਿਆ ਹੈ, ਜਿਸ ਨੂੰ ਜਲਦ ਹੀ ਵਿਧਾਨ ਸਭਾ ਅੱਗੇ ਪ੍ਰਵਾਨਗੀ ਲਈ ਰੱਖਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਸਰਕਾਰ ਵੱਲੋਂ ਸੂਬੇ ਦੇ ਸਿੱਖ ਆਗੂਆਂ ਨਾਲ ਨਵੇਂ ਬਣਨ ਵਾਲੇ ਇਸ ਗੁਰਦੁਆਰਾ ਐਕਟ ਸਬੰਧੀ ਵਿਚਾਰ-ਚਰਚਾ ਵੀ ਸ਼ੁਰੂ ਕਰ ਦਿੱਤੀ ਗਈ ਹੈ।

Related posts

ਨੇਪਾਲ: ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਰਕੀ ਬਣ ਸਕਦੀ ਹੈ ਅੰਤਰਿਮ ਸਰਕਾਰ ਦੀ ਮੁਖੀ

Current Updates

ਦੂਜਾ ਟੈਸਟ: ਦੱਖਣੀ ਅਫ਼ਰੀਕਾ ਨੇ ਚਾਹ ਦੇ ਸਮੇਂ ਤੱਕ 82/1 ਦਾ ਸਕੋਰ ਬਣਾਇਆ

Current Updates

ਲਗਜ਼ਰੀ ਝਟਕਾ: ਪਰਾਡਾ ਦੇ ਸੇਫਟੀ ਪਿੰਨ ਦੀ ਕੀਮਤ 69 ਹਜ਼ਾਰ

Current Updates

Leave a Comment