September 25, 2026
ਖਾਸ ਖ਼ਬਰਪੰਜਾਬਰਾਸ਼ਟਰੀ

ਗੋਲੀਆਂ ਚਲਾਉਣ ਵਾਲੇ ‘ਬਿੱਲਾ’ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ; ਸ਼ੂਟਰ ਦੀ ਲੱਤ ’ਚ ਲੱਗੀ ਗੋਲੀ

ਗੋਲੀਆਂ ਚਲਾਉਣ ਵਾਲੇ 'ਬਿੱਲਾ' ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ; ਸ਼ੂਟਰ ਦੀ ਲੱਤ ’ਚ ਲੱਗੀ ਗੋਲੀ

ਜਲੰਧਰ-  ਜਲੰਧਰ ਦੇ ਕ੍ਰਿਸ਼ਨਪੁਰਾ ਵਿੱਚ ‘ਬੀ ਐਮ ਐਸ’ (BMS) ਨਾਮਕ ਕੱਪੜੇ ਦੇ ਸ਼ੋਰੂਮ ਉੱਪਰ 11 ਦਿਨ ਪਹਿਲਾਂ ਗੋਲੀਆਂ ਚਲਾਉਣ ਵਾਲੇ ਬਦਮਾਸ਼ ਨੂੰ ਜਦੋਂ ਪੁਲੀਸ ਗੁਪਤ ਸੂਚਨਾ ਦੇ ਆਧਾਰ ‘ਤੇ ਜਮਸ਼ੇਰ ਨੇੜੇ ਗ੍ਰਿਫ਼ਤਾਰ ਕਰਨ ਪਹੁੰਚੀ, ਤਾਂ ਉਸ ਨੇ ਪੁਲੀਸ ਉੱਪਰ ਗੋਲੀ ਚਲਾ ਦਿੱਤੀ। ਪੁਲੀਸ ਵੱਲੋਂ ਆਤਮ-ਰੱਖਿਆ ਵਿੱਚ ਚਲਾਈ ਜਵਾਬੀ ਗੋਲੀ ਲੱਤ ਵਿੱਚ ਲੱਗਣ ਕਾਰਨ ਬਦਮਾਸ਼ ਜ਼ਖਮੀ ਹੋ ਗਿਆ, ਜਿਸ ਨੂੰ ਪੁਲੀਸ ਨੇ ਵਾਰਦਾਤ ਲਈ ਵਰਤੇ ਗਏ ਨਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

ਪੁਲੀਸ ਰਿਕਾਰਡ ਅਨੁਸਾਰ ਫੜੇ ਗਏ ਇਸ ਬਦਮਾਸ਼ ਦੀ ਪਛਾਣ ਨਵਲ ਉਰਫ਼ ਬਿੱਲਾ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਜਬਰਨ ਵਸੂਲੀ (ਫਿਰੌਤੀ) ਅਤੇ ਗੋਲੀਆਂ ਚਲਾਉਣ ਦੇ ਇਸ ਮਾਮਲੇ ਵਿੱਚ ਪੁਲੀਸ ਇੱਕ ਮੁਲਜ਼ਮ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਸ ਦੀ ਪਛਾਣ ਕੁਸ਼ (ਵਾਸੀ ਘਾਹ ਮੰਡੀ, ਸ਼ੇਖਾਂ) ਵਜੋਂ ਹੋਈ ਸੀ ਅਤੇ ਉਸ ਨੂੰ ਕਾਜ਼ੀ ਮੰਡੀ ਦੇ ਇਲਾਕੇ ਵਿੱਚੋਂ ਕਾਬੂ ਕੀਤਾ ਗਿਆ ਸੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੜਿਆ ਗਿਆ ਕੁਸ਼ ਵਿਦੇਸ਼ ਵਿੱਚ ਬੈਠੇ ਗੈਂਗਸਟਰ ਟੋਨੀ ਬਲ ਦੇ ਲਗਾਤਾਰ ਸੰਪਰਕ ਵਿੱਚ ਸੀ ਅਤੇ  ਉਸ ਦੇ ਕਹਿਣ ‘ਤੇ ਹੀ ਇਹ ਬਦਮਾਸ਼ ਸੂਬੇ ਦੀਆਂ ਵੱਖ-ਵੱਖ ਥਾਵਾਂ ‘ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

Related posts

ਸੁਪਰੀਮ ਕੋਰਟ ਨੇ ਰਾਜੋਆਣਾ ਦੀ ਪਟੀਸ਼ਨ ‘ਤੇ ਕੇਂਦਰ ਨੂੰ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ

Current Updates

ਕਮਲ ਕੌਰ ਭਾਬਹੀ ਕੇਸ ਦੇ ਹੋਮ ਸਾਜ਼ਿਸ਼ ਅੰਮ੍ਰਿਤਪਾਲ ਮਹਿਰੋਂ ਕਰਤਾ ‘ਚਮਲ ਆਪ ਨੂੰ ਪੇਸ਼ ਕਰਦਾ ਹੈ

Current Updates

ਐਸਿਡ ਅਟੈਕ ਵਿਕਟਮ ਸਕੀਮ ਅਧੀਨ ਲੋੜਵੰਦ ਔਰਤਾਂ ਨੂੰ ਦਿੱਤੀ ਜਾ ਰਹੀ ਹੈ ਵਿੱਤੀ ਸਹਾਇਤਾ: ਡਾ. ਬਲਜੀਤ ਕੌਰ

Current Updates

Leave a Comment