September 25, 2026
ਅੰਤਰਰਾਸ਼ਟਰੀਖਾਸ ਖ਼ਬਰ

ਹੁਣ ਯੂ ਕੇ ਤੋਂ ਭਾਰਤ ਨੂੰ ਮਿਲੇਗੀ ਸਸਤੀ ਵਿਸਕੀ

ਹੁਣ ਯੂ ਕੇ ਤੋਂ ਭਾਰਤ ਨੂੰ ਮਿਲੇਗੀ ਸਸਤੀ ਵਿਸਕੀ

ਬਰਤਾਨੀਆ- ਬਰਤਾਨੀਆ ਤੇ ਭਾਰਤ ਦਰਮਿਆਨ ਮੁਕਤ ਵਪਾਰ ਸਮਝੌਤਾ 15 ਜੁਲਾਈ ਤੋਂ ਅਮਲੀ ਰੂਪ ਵਿੱਚ ਲਾਗੂ ਹੋ ਜਾਵੇਗਾ। ਇਸ ਤਹਿਤ ਭਾਰਤ ਵਾਸੀਆਂ ਨੂੰ ਬਰਤਾਨੀਆ ਤੋਂ ਪਹਿਲਾਂ ਨਾਲੋਂ ਸਸਤੀ ਵਿਸਕੀ ਮੁਹੱਈਆ ਹੋਵੇਗੀ। ਇਸ ਸਮਝੌਤੇ ਤਹਿਤ ਭਾਰਤ ਵਿਸਕੀ ਉੱਤੇ ਟੈਰਿਫ਼ ਨੂੰ 150 ਫ਼ੀਸਦੀ ਤੋਂ ਘਟਾ ਕੇ 40 ਫ਼ੀਸਦ ਕਰੇਗਾ ਅਤੇ ਆਟੋਮੋਟਿਵਜ਼ ਨੂੰ 100 ਫ਼ੀਸਦ ਤੋਂ ਘਟਾ ਕੇ 10 ਫ਼ੀਸਦੀ ਕਰੇਗਾ। ਇਸ ਬਦਲੇ ਯੂ ਕੇ ਕੱਪੜੇ, ਜੁੱਤੀਆਂ ਅਤੇ ਕੁਝ ਖ਼ੁਰਾਕੀ ਚੀਜ਼ਾਂ ’ਤੇ ਟੈਰਿਫ ਘਟਾਏਗਾ। ਇਹ ਸਮਝੌਤਾ ਪਹਿਲਾਂ 1 ਜੁਲਾਈ ਤੋਂ ਲਾਗੂ ਹੋਣਾ ਸੀ ਪਰ ਕੁਝ ਸ਼ੰਕਿਆਂ ਕਾਰਨ ਇਹ 15 ਦਿਨਾਂ ਬਾਅਦ ਅਮਲ ਵਿਚ ਆ ਜਾਵੇਗਾ। ਇਸ ਸਮਝੌਤੇ ਤਹਿਤ ਭਾਰਤ ਵਿਸਕੀ ਉੱਤੇ ਟੈਰਿਫ਼ ਨੂੰ 150 ਫ਼ੀਸਦੀ ਤੋਂ ਘਟਾ ਕੇ 40 ਫ਼ੀਸਦ ਕਰੇਗਾ ਅਤੇ ਆਟੋਮੋਟਿਵਜ਼ ਨੂੰ 100 ਫ਼ੀਸਦ ਤੋਂ ਘਟਾ ਕੇ 10 ਫ਼ੀਸਦੀ ਕਰੇਗਾ। ਵੱਟੇ ਵਿੱਚ ਬ੍ਰਿਟੇਨ ਕੱਪੜੇ, ਜੁੱਤੀਆਂ ਅਤੇ ਕੁਝ ਖ਼ੁਰਾਕੀ ਚੀਜ਼ਾਂ ’ਤੇ ਟੈਰਿਫ ਘਟਾਏਗਾ।

ਫਰਾਂਸ ਵਿੱਚ ਜੀ7 ਸਿਖਰ ਸੰਮੇਲਨ ਦੌਰਾਨ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਆਗੂਆਂ ਦੀ ਮੀਟਿੰਗ ਉਪਰੰਤ ਦੋਵਾਂ ਮੁਲਕਾਂ ਨੇ ਮੁਕਤ ਵਪਾਰ ਸਮਝੌਤੇ ਨੂੰ 15 ਜੁਲਾਈ ਤੋਂ ਲਾਗੂ ਕਰਨ ਬਾਰੇ ਸਹਿਮਤੀ ਦਿੱਤੀ ਹੈ। ਸ੍ਰੀ ਮੋਦੀ ਨੇ ਐਕਸ ਉੱਤੇ ਪੋਸਟ ਵਿੱਚ ਕਿਹਾ, ‘‘ਭਾਰਤ-ਯੂ ਕੇ ਸਬੰਧਾਂ ਵਿੱਚ ਇਤਿਹਾਸਕ ਮੀਲਪੱਥਰ। ਇਸ ਸਮਝੌਤੇ ਨਾਲ ‘ਦੁਵੱਲੇ ਵਪਾਰ ਤੇ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ।’’ ਭਾਰਤ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਰਤਾਨੀਆ ਦੇ ਨਵੇਂ ਸਟੀਲ ਟੈਰਿਫ ਨਾਲ ਭਾਰਤ ਦੀਆਂ 85 ਫ਼ੀਸਦ ਬਰਾਮਦਾਂ ਅਸਰਅੰਦਾਜ਼ ਹੋਣਗੀਆਂ। ਮੁਕਤ ਵਪਾਰ ਸਮਝੌਤਾ ਸਹੀਬੰਦ ਹੋਣ ਤੋਂ ਠੀਕ ਇਕ ਸਾਲ ਮਗਰੋਂ ਅਮਲ ਵਿੱਚ ਆ ਰਿਹਾ ਹੈ।

Related posts

‘ਅਸਲ ਤਾਕਤ ਪੰਜਾਬ ਦੇ ਨੌਜਵਾਨਾਂ ਵਿਚ’: ਥਲ ਸੈਨਾ ਵੱਲੋਂ ਨੌਜਵਾਨਾਂ ਨੂੰ ਸਿੱਖ ਰੈਜੀਮੈਂਟ ’ਚ ਭਰਤੀ ਹੋਣ ਦੀ ਅਪੀਲ

Current Updates

ਇਰਾਨ-ਇਜ਼ਰਾਈਲ ਜੰਗ ਦੌਰਾਨ 1,300 ਤੋਂ ਵੱਧ ਲੋਕਾਂ ਦੀ ਮੌਤ

Current Updates

ਫਿਲਮ ‘ਸਤਲੁਜ’ ਲਈ ਨਾਭਾ ਵਿੱਚ ਗੋਲਕ ਲਗਾਈ

Current Updates

Leave a Comment