September 19, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪਰਵਾਸੀਆਂ ਕਾਰਨ ਆਸਟਰੇਲੀਆ ਦੀ ਆਬਾਦੀ ਵਧੀ

ਪਰਵਾਸੀਆਂ ਕਾਰਨ ਆਸਟਰੇਲੀਆ ਦੀ ਆਬਾਦੀ ਵਧੀ

ਸਿਡਨੀ-  ਆਸਟਰੇਲਿਆਈ ਅੰਕੜਾ ਬਿਊਰੋ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਵਧਦੀ ਆਬਾਦੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦਸੰਬਰ 2025 ਤੱਕ ਆਸਟਰੇਲੀਆ ਦੀ ਆਬਾਦੀ ਲਗਪਗ 2 ਕਰੋੜ 78 ਲੱਖ ਤੱਕ ਪਹੁੰਚ ਗਈ ਸੀ। ਸਿਰਫ਼ ਇੱਕ ਸਾਲ ਦੌਰਾਨ ਕਰੀਬ 4 ਲੱਖ 12 ਹਜ਼ਾਰ ਲੋਕ ਆਬਾਦੀ ਵਿੱਚ ਵਾਧੇ ਵਜੋਂ ਸ਼ਾਮਲ ਹੋਏ। ਹੈਰਾਨੀਜਨਕ ਹੈ ਕਿ ਇਸ ਵਾਧੇ ਵਿੱਚੋਂ ਕਰੀਬ 3 ਲੱਖ 1 ਹਜ਼ਾਰ ਲੋਕ ਵਿਦੇਸ਼ਾਂ ਤੋਂ ਆਏ ਪਰਵਾਸੀਆਂ ਕਾਰਨ ਸ਼ਾਮਲ ਹੋਏ, ਜਦਕਿ ਜਨਮਾਂ ਅਤੇ ਮੌਤਾਂ ਦੇ ਫ਼ਰਕ ਨਾਲ ਵਾਧਾ ਕੇਵਲ 1 ਲੱਖ 11 ਹਜ਼ਾਰ ਰਿਹਾ। ਦੂਜੇ ਸ਼ਬਦਾਂ ਵਿੱਚ ਹਰ 10 ਨਵੇਂ ਵਸਨੀਕਾਂ ਵਿੱਚੋਂ ਲਗਪਗ 7 ਵਿਦੇਸ਼ਾਂ ਤੋਂ ਆਏ।

ਅੰਕੜਿਆਂ ਅਨੁਸਾਰ ਔਸਤਨ ਹਰ ਰੋਜ਼ 1,100 ਤੋਂ ਵੱਧ ਲੋਕ ਆਸਟਰੇਲੀਆ ਦੀ ਆਬਾਦੀ ਵਿੱਚ ਜੁੜੇ। ਇਸ ਤੇਜ਼ ਵਾਧੇ ਨੇ ਮਕਾਨਾਂ ਦੀ ਕਮੀ, ਕਿਰਾਏ ਦੀਆਂ ਵਧਦੀਆਂ ਕੀਮਤਾਂ ਅਤੇ ਬੁਨਿਆਦੀ ਸਹੂਲਤਾਂ ਉੱਤੇ ਦਬਾਅ ਬਾਰੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਪਰਵਾਸੀਆਂ ਦੀ ਗਿਣਤੀ ਪਹਿਲਾਂ ਨਾਲੋਂ ਘਟ ਰਹੀ ਹੈ ਅਤੇ ਹਾਲਾਤ ਕਾਬੂ ਵਿੱਚ ਹਨ ਪਰ ਆਲੋਚਕ ਸਵਾਲ ਪੁੱਛ ਰਹੇ ਹਨ ਕਿ ਜਦੋਂ ਘਰ ਪਹਿਲਾਂ ਹੀ ਘੱਟ ਹਨ ਤਾਂ ਇੰਨੇ ਨਵੇਂ ਲੋਕਾਂ ਲਈ ਰਹਿਣ ਦੀ ਥਾਂ ਕਿੱਥੋਂ ਆਵੇਗੀ। ਇਹੀ ਸਵਾਲ ਹੁਣ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Related posts

ਮੁੱਖ ਮੰਤਰੀ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Current Updates

ਈ.ਟੀ.ਓ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ

Current Updates

ਕਰਨ ਜੌਹਰ ਵੱਲੋਂ ਬਿਮਾਰ ਧਰਮਿੰਦਰ ਦੇ ਦੁਆਲੇ ਬਣੇ ਪਾਪਰਾਜ਼ੀ ਅਤੇ ਮੀਡੀਆ ਸਰਕਸ ਦੀ ਨਿੰਦਾ

Current Updates

Leave a Comment