September 19, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ੍ਰੀ ਕੇਦਾਰਨਾਥ ਮੰਦਿਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

ਸ੍ਰੀ ਕੇਦਾਰਨਾਥ ਮੰਦਿਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

ਰੁੱਤ ਵੀ ਤੱਤੀ, ਧੁੱਪ ਵੀ ਤੱਤੀ, ਤੱਤੀ ਵਗੇ ਹਵਾ,
ਤੱਤੀ ਤਵੀ ਦੇ ਉੱਤੇ ਬਹਿ ਗਏ, ਆਣ ਚੌਕੜੀ ਲਾ,
ਧੰਨ—ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ—ਕੋਟਿ ਪ੍ਰਣਾਮ
ਹਿੰਦੂ—ਸਿੱਖ ਦੇ ਪ੍ਰਤੀਕ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਸ੍ਰੀ ਕੇਦਾਰਨਾਥ ਮੰਦਿਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਇਸ ਮੌਕੇ ਸਭ ਤੋਂ ਪਹਿਲਾਂ ਮੰਦਿਰ ਵਿਖੇ ਛਬੀਲ ਦਾ ਪ੍ਰਸ਼ਾਦ ਲਗਵਾਇਆ ਗਿਆ ਅਤੇ ਗੁਰਦੁਆਰਾ ਭਾਈ ਜੱਸਾ ਸਿੰਘ ਜੀ ਵਲੋਂ ਸ਼ਿਵ ਜੀ ਦੀ ਮੂਰਤੀ ਦੇ ਕੋਲ ਛਬੀਲ ਵੰਡਨ ਤੋਂ ਪਹਿਲਾਂ ਅਰਦਾਸ ਕੀਤੀ ਗਈ ਇਸ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਈ ਗਈ। ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਮੰਦਿਰ ਵਿਖੇ ਸਾਰੇ ਹਿੰਦੂ ਅਤੇ ਸਿੱਖਾਂ ਦੇ ਵਾਰ ਤਿਉਹਾਰ ਸਾਰੇ ਭਗਤਾਂ ਦੇ ਸਹਿਯੋਗ ਨਾਲ ਮਨਾਉਂਦੀ ਆ ਰਹੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੇ ਅਸੀਂ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹਾਂ।

Related posts

ਆਸਟ੍ਰੇਲੀਆ ‘ਚ 8 ਸਾਲਾ ਅੰਗਦ ਸਿੰਘ ਦੀ ਵੱਡੀ ਮੱਲ: ਸ਼ਾਟਪੁੱਟ ‘ਚ ਪਹਿਲਾ ਸਥਾਨ ਹਾਸਲ ਕਰ ਚਮਕਾਇਆ ਪੰਜਾਬ ਦਾ ਨਾਂ

Current Updates

ਦਿੱਲੀ ਧਮਾਕਾ ਦੀ ਨਵੀਂ ਸੀਸੀਟੀਵੀ ਫੁਟੇਜ, ਭੀੜ-ਭੜੱਕੇ ਵਾਲੀ ਸੜਕ ’ਤੇ ਆਈ20 ’ਚ ਧਮਾਕੇ ਦੀ ਫੁਟੇਜ ਕੈਦ ਹੋਈ

Current Updates

ਸਕੂਲੀ ਵਿਦਿਆਰਥੀਆਂ ਨੂੰ ਲੈਪਟਾਪ ਵੰਡਣ ਦੀ ਕੀਤੀ ਸ਼ੁਰੂਆਤ

Current Updates

Leave a Comment