October 5, 2026
ਖਾਸ ਖ਼ਬਰਪੰਜਾਬਰਾਸ਼ਟਰੀ

AAP ਵਿਚ ਸ਼ਾਮਲ ਨਹੀਂ ਹੋਣਗੇ Manpreet Singh Ayali

AAP ਵਿਚ ਸ਼ਾਮਲ ਨਹੀਂ ਹੋਣਗੇ Manpreet Singh Ayali

ਲੁਧਿਆਣਾ-  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦਾਂ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਆਪਣੀ ਰਾਹ ਵੱਖ ਕਰ ਲਈ ਸੀ। ਮਨਪ੍ਰੀਤ ਨੇ ਅੱਜ ਸਪਸ਼ਟ ਕੀਤਾ ਹੈ ਕਿ ਉਹ ਸਿਰਫ਼ ਪੰਥਕ ਪਾਰਟੀ ਨਾਲ ਹੀ ਚੱਲਣਗੇ। ਉਨ੍ਹਾਂ ਸਪਸ਼ਟ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ (ਆਪ) ਨਾਲ ਕਦੇ ਵੀ ਨਹੀਂ ਜੁੜਨਗੇ ਕਿਉਂਕਿ ਇਹ ਨਾ ਤਾਂ ਕੋਈ ਪੰਥਕ ਪਾਰਟੀ ਹੈ ਅਤੇ ਇਸ ਦੇ ਸਾਰੇ ਫੈਸਲੇ ਤੇ ਕੰਮਕਾਜ ਦਿੱਲੀ ਤੋਂ ਚਲਾਏ ਜਾ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨਾਲ ਵਾਇਰਲ ਹੋਈ ਫੋਟੋ ਨੂੰ ਇਆਲੀ ਨੇ ਦੱਸਿਆ ‘ਫਰਜ਼ੀ’- ਸੋਸ਼ਲ ਮੀਡੀਆ ’ਤੇ ਅੱਜ-ਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕੀਤੀ ਗਈ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਨਪ੍ਰੀਤ ਸਿੰਘ ਇਆਲੀ, ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਲੋਕਾਂ ਨੇ ਇਹ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਸ਼ਾਇਦ ਇਹ ਤਿੰਨੋਂ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਪਰ ਇਸ ਦਾ ਖੰਡਨ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਕੰਪਿਊਟਰ ਰਾਹੀਂ ਤਿਆਰ ਕੀਤੀ ਗਈ ਇੱਕ ਫਰਜ਼ੀ ਤਸਵੀਰ ਹੈ ਅਤੇ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ ਉਹ ‘ਆਪ’ ਪਾਰਟੀ ਵਿੱਚ ਕਦੇ ਸ਼ਾਮਲ ਨਹੀਂ ਹੋਣਗੇ ਕਿਉਂਕਿ ਇਸ ਪਾਰਟੀ ਦੀ ਸੋਚ ਪੰਥਕ ਏਜੰਡੇ ਤੋਂ ਬਿਲਕੁਲ ਵੱਖਰੀ ਹੈ ਅਤੇ ਇਸ ਦੀ ਪੂਰੀ ਕਮਾਂਡ ਦਿੱਲੀ ਦੇ ਹੱਥਾਂ ਵਿੱਚ ਹੈ।

ਇਸ ਦੌਰਾਨ ਮਨਪ੍ਰੀਤ ਸਿੰਘ ਇਆਲੀ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਵੀ ਇੱਕ ਗਠਜੋੜ ਕੀਤਾ ਸੀ, ਜਿਸ ਦੇ ਤਹਿਤ ਦੋਵਾਂ ਧਿਰਾਂ ਦੇ ਬਰਾਬਰ ਮੈਂਬਰਾਂ ਨੂੰ ਸ਼ਾਮਲ ਕਰਕੇ ਇੱਕ ਕਮੇਟੀ ਬਣਾਈ ਗਈ ਸੀ ਪਰ ਹਾਲੇ ਤੱਕ ਉਸ ਸਬੰਧੀ ਵੀ ਕੋਈ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਬਾਗੀ ਆਗੂ ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਕੰਮ ਕਰਨ ਦੇ ਤਰੀਕੇ ਨੂੰ ਪਸੰਦ ਨਹੀਂ ਕਰ ਰਹੇ ਸਨ ਜਿਸ ਕਾਰਨ ‘ਪੁਨਰ ਸੁਰਜੀਤ’ ਮੁਹਿੰਮ ਵਿੱਚ ਵੀ ਆਪਸੀ ਫੁੱਟ ਪੈ ਗਈ।
ਪਾਰਟੀ ਦੇ ਭਲੇ ਲਈ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਦੀ ਅਪੀਲ- ਇਆਲੀ ਨੇ ਆਖਰ ਵਿੱਚ ਕਿਹਾ ਕਿ ਪਾਰਟੀ ਨੂੰ ਬਚਾਉਣ ਲਈ ਉਨ੍ਹਾਂ ਸਾਰਿਆਂ ਨੂੰ ਇੱਕਜੁੱਟ ਹੋਣਾ ਪਵੇਗਾ ਅਤੇ ਕਿਸੇ ਸਾਂਝੇ ਫੈਸਲੇ ’ਤੇ ਪਹੁੰਚਣਾ ਪਵੇਗਾ, ਜਿਸ ਦੀ ਹਰ ਕੋਈ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਜੜ੍ਹਾਂ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਜੁੜੀਆਂ ਹੋਈਆਂ ਹਨ ਪਰ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਹਨ। ਜੇਕਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਭਲੇ ਲਈ ਪ੍ਰਧਾਨਗੀ ਦਾ ਅਹੁਦਾ ਛੱਡ ਦਿੰਦੇ ਹਨ ਤਾਂ ਸਾਰੇ ਆਗੂ ਦੁਬਾਰਾ ਇੱਕਜੁੱਟ ਹੋ ਕੇ ਪਾਰਟੀ ਦਾ ਮਜ਼ਬੂਤ ਚਿਹਰਾ ਸਾਹਮਣੇ ਲਿਆਉਣਗੇ।

Related posts

ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨਾਕਾਮ; 6.5 ਕਿਲੋਗ੍ਰਾਮ ਹੈਰੋਇਨ ਬਰਾਮਦ

Current Updates

ਅਜਨਾਲਾ ਨੇੜੇ ਖੇਤਾਂ ’ਚੋਂ ਤਿੰਨ ਗਰਨੇਡ ਬਰਾਮਦ

Current Updates

ਹਵਾਈ ਫ਼ੌਜ ਦਾ ਟਰਾਂਸਪੋਰਟ ਜਹਾਜ਼ ਰਨਵੇਅ ਤੋਂ ਅਗਾਂਹ ਲੰਘਿਆ

Current Updates

Leave a Comment