October 5, 2026
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀ

ਰੀਲਾਂ ਬਣਾਉਣ ਵਾਲਾ 5 ਸਾਲ ਦਾ ‘Baaj’ ਹੁਣ ਚਮਕੇਗਾ ਵੱਡੇ ਪਰਦੇ ‘ਤੇ, ਛੋਟੀ ਉਮਰ ‘ਚ ਬਣਿਆ ਫਿਲਮੀ ਸਟਾਰ!

ਰੀਲਾਂ ਬਣਾਉਣ ਵਾਲਾ 5 ਸਾਲ ਦਾ 'Baaj' ਹੁਣ ਚਮਕੇਗਾ ਵੱਡੇ ਪਰਦੇ 'ਤੇ, ਛੋਟੀ ਉਮਰ 'ਚ ਬਣਿਆ ਫਿਲਮੀ ਸਟਾਰ!

ਚੰਡੀਗੜ੍ਹ-  ਸੋਸ਼ਲ ਮੀਡੀਆ ‘ਤੇ ਆਪਣੇ ਡੈਡੀ ਨਾਲ ਕਿਊਟ ਰੀਲਾਂ ਬਣਾ ਕੇ ਵਾਇਰਲ ਹੋਣ ਵਾਲਾ ਸਾਰਿਆਂ ਦਾ ਚਹੇਤਾ ਨਿੱਕਾ ‘ਬਾਜ’ ਹੁਣ ਵੱਡੇ ਮੁਕਾਮ ਵੱਲ ਵੱਧ ਰਿਹਾ ਹੈ। ਹੁਣ ਇਹ ਨਿੱਕਾ ਜਿਹਾ ਬਾਜ ਸਿਰਫ਼ ਮੋਬਾਈਲ ਦੀ ਸਕ੍ਰੀਨ ਤੱਕ ਸੀਮਤ ਨਹੀਂ ਰਿਹਾ, ਬਲਕਿ ਪਾਲੀਵੁੱਡ ਦੇ ਵੱਡੇ ਪਰਦੇ ‘ਤੇ ਧਮਾਲ ਮਚਾਉਣ ਆ ਗਿਆ ਹੈ!ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਹਾਏ ਨੀ ਬੇਬੇ ਮੇਰੀਏ’ ਵਿੱਚ ਬਾਜ ਨੇ ਆਪਣੀ ਅਦਾਕਾਰੀ ਦਾ ਅਜਿਹਾ ਜਲਵਾ ਦਿਖਾਇਆ ਹੈ ਕਿ ਹਰ ਕੋਈ ਉਸਦਾ ਦੀਵਾਨਾ ਹੋ ਗਿਆ ਹੈ।

ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਬਾਜ ਦੀ ਉਮਰ ਮਹਿਜ਼ ਸਾਢੇ ਪੰਜ ਸਾਲ ਹੈ ਅਤੇ ਉਹ ਅਜੇ ਪਹਿਲੀ ਕਲਾਸ ਵਿੱਚ ਪੜ੍ਹਦਾ ਹੈ! ਜਿੱਥੇ ਇਸ ਉਮਰ ਵਿੱਚ ਬੱਚੇ ਖੇਡਦੇ-ਕੁੱਦਦੇ ਨੇ, ਉੱਥੇ ਬਾਜ ਪੜ੍ਹਾਈ ਦੇ ਨਾਲ-ਨਾਲ ਫਿਲਮਾਂ ਦੀ ਸ਼ੂਟਿੰਗ ਵੀ ਸੰਭਾਲ ਰਿਹਾ ਹੈ। ਸਾਡੇ ਨਾਲ ਖਾਸ ਗੱਲਬਾਤ ਕਰਦਿਆਂ ਬਾਜ ਨੇ ਬੜੀ ਮਾਸੂਮੀਅਤ ਨਾਲ ਦੱਸਿਆ ਕਿ ਸਕੂਲ ਦੀ ਪੜ੍ਹਾਈ ਦੇ ਨਾਲ ਸ਼ੂਟਿੰਗ ਕਰਨਾ ਥੋੜਾ ਮੁਸ਼ਕਿਲ ਜ਼ਰੂਰ ਸੀ, ਪਰ ਜਦੋਂ ਹੁਣ ਲੋਕ ਉਸਨੂੰ ਫਿਲਮਾਂ ਕਰਕੇ ਪਛਾਣਦੇ ਨੇ, ਤਾਂ ਉਸਨੂੰ ਬਹੁਤ ਖੁਸ਼ੀ ਹੁੰਦੀ ਹੈ।”

ਆਪਣੀ ਮੰਮੀ ਅਤੇ ਭਰਾ ਦੇ ਲਾਡਲੇ ਬਾਜ ਨੂੰ ਸੈੱਟ ‘ਤੇ ਮਸਤੀ ਕਰਨਾ ਬਹੁਤ ਪਸੰਦ ਹੈ। ਪਰ ਇਸੇ ਮਸਤੀ-ਮਸਤੀ ਵਿੱਚ ਉਹ ਅਜਿਹੇ ਕਮਾਲ ਦੇ ਡਾਇਲੋਗ ਬੋਲਦਾ ਹੈ ਕਿ ਵੱਡੇ-ਵੱਡੇ ਕਲਾਕਾਰ ਵੀ ਦੇਖਦੇ ਰਹਿ ਜਾਂਦੇ ਨੇ! ਡੈਡੀ ਨਾਲ ਰੀਲਾਂ ਬਣਾਉਣ ਤੋਂ ਸ਼ੁਰੂ ਹੋਇਆ ਇਹ ਸਫ਼ਰ ਹੁਣ ਸੁਪਰਸਟਾਰ ਬਣਨ ਵੱਲ ਵਧ ਰਿਹਾ ਹੈ। ਹਾਏ ਨੀ ਬੇਬੇ ਮੇਰੀਏ ਤੋਂ ਬਾਅਦ ਬਾਜ ਹੁਣ ਹੋਰ ਕਈ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਜਾ ਰਿਹਾ ਹੈ।

Related posts

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਪ੍ਰੋਜੈਕਟ ਦਾ ਦੌਰਾ

Current Updates

ਕਮਜ਼ੋਰ ਪਾਸਵਰਡ ਰੱਖਣ ਵਾਲੇ ਖ਼ਬਰਦਾਰ! ਵਾਇਰਸ ਹਮਲੇ ਨੇ 158 ਸਾਲ ਪੁਰਾਣੀ ਕੰਪਨੀ ਬੰਦ ਕਰਵਾਈ

Current Updates

ਹਰਿਆਣਾ, ਚੰਡੀਗੜ੍ਹ ਸਣੇ ਦਿੱਲੀ ਐੱਨਸੀਆਰ ’ਚ ਮੀਂਹ ਨਾਲ ਆਮ ਜਨਜੀਵਨ ਲੀਹੋਂ ਲੱਥਿਆ

Current Updates

Leave a Comment