September 26, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਗੋਰਿਆਂ ‘ਤੇ ਚੜ੍ਹਿਆ Sartaaj ਦੀ ਸ਼ਾਇਰੀ ਦਾ ਰੰਗ ! ਸ਼ੋਅ ਹੋਇਆ ‘ਹਾਊਸਫੁੱਲ’, ਲੈਣਾ ਪਿਆ ਵੱਡਾ ਫੈਸਲਾ !

ਗੋਰਿਆਂ 'ਤੇ ਚੜ੍ਹਿਆ Sartaaj ਦੀ ਸ਼ਾਇਰੀ ਦਾ ਰੰਗ ! ਸ਼ੋਅ ਹੋਇਆ 'ਹਾਊਸਫੁੱਲ', ਲੈਣਾ ਪਿਆ ਵੱਡਾ ਫੈਸਲਾ !

ਚੰਡੀਗੜ੍ਹ- ਜਦੋਂ ਗੱਲ ਪੰਜਾਬੀ ਮਾਂ-ਬੋਲੀ ਦੀ ਹੋਵੇ, ਸ਼ਾਇਰੀ ਦੇ ਅਦਬ ਦੀ ਹੋਵੇ ਅਤੇ ਗਾਇਕੀ ਵਿੱਚ ਰੂਹਾਨੀਅਤ ਦੀ ਹੋਵੇ, ਤਾਂ ਸਿਰਫ਼ ਇੱਕ ਹੀ ਨਾਮ ਜ਼ਿਹਨ ਵਿੱਚ ਆਉਂਦਾ ਹੈ ਸੁਰਾਂ ਦੇ ਸ਼ਹਿਨਸ਼ਾਹ ਸਤਿੰਦਰ ਸਰਤਾਜ! ਪਰ ਕੀ ਤੁਸੀਂ ਜਾਣਦੇ ਹੋ ਕਿ ਮੈਲਬੌਰਨ ਦੀ ਧਰਤੀ ‘ਤੇ ਸਰਤਾਜ ਨੇ ਅਜਿਹਾ ਕੀ ‘ਗਦਰ’ ਮਚਾਇਆ ਹੈ ਕਿ ਗੋਰੇ ਵੀ ਅਸ਼-ਅਸ਼ ਕਰ ਉੱਠੇ ਨੇ? ਆਓ ਤੁਹਾਨੂੰ ਦਿਖਾਉਂਦੇ ਹਾਂ ਸਰਤਾਜ ਦੀ ਉਸ ਦੀਵਾਨਗੀ ਦੀ ਇੱਕ ਖ਼ਾਸ ਝਲਕ!

ਵਿਦੇਸ਼ੀ ਧਰਤੀ ‘ਤੇ ਇੱਕ ਵਾਰ ਫਿਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੀ ਗਾਇਕੀ ਦਾ ਜਾਦੂ ਚੱਲ ਗਿਆ ਹੈ ! ਆਸਟਰੇਲੀਆ ਦੇ ਮੈਲਬੌਰਨ ਵਿੱਚ ਹੋਣ ਵਾਲੇ ਸਰਤਾਜ ਦੇ ਕਨਸਰਟ ਨੇ ਅਜਿਹਾ ਰਿਕਾਰਡ ਬਣਾਇਆ ਹੈ ਕਿ ਪ੍ਰਬੰਧਕਾਂ ਨੂੰ ਵੀ ਵੱਡਾ ਫੈਸਲਾ ਲੈਣਾ ਪਿਆ। ਦਰਅਸਲ 16 ਮਈ ਨੂੰ ਮੈਲਬੌਰਨ ਵਿੱਚ ਹੋਣ ਵਾਲਾ ਸ਼ੋਅ ਪੂਰੀ ਤਰ੍ਹਾਂ ‘ਹਾਊਸਫੁੱਲ’ ਹੋ ਚੁੱਕਿਆ ਹੈ। ਟਿਕਟਾਂ ਦੀ ਭਾਰੀ ਮੰਗ ਅਤੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ, ਹੁਣ 17 ਮਈ ਨੂੰ ਇੱਕ ਹੋਰ ਦੂਜੇ ਸ਼ੋਅ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਤਾਜ ਦੀ ਗਲੋਬਲ ਪ੍ਰਸਿੱਧੀ ਦਾ ਆਲਮ ਇਹ ਹੈ ਕਿ ਵਿਕਟੋਰੀਆ ਦੇ ਕੋਨੇ-ਕੋਨੇ ਤੋਂ ਪ੍ਰਸ਼ੰਸਕ ਉਨ੍ਹਾਂ ਨੂੰ ਸੁਣਨ ਲਈ ਉਤਾਵਲੇ ਹਨ। ਹਾਲ ਹੀ ਵਿੱਚ ਫਿਲਮ ‘ਧੁਰੰਦਰ’ ਦੇ ਗੀਤ ‘ਜਾਈਏ ਸੱਜਣਾ’ ਦੀ ਸਫਲਤਾ ਨੇ ਇਸ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ। ਮੈਲਬੌਰਨ ਨਾਲ ਸਰਤਾਜ ਦਾ ਰਿਸ਼ਤਾ ਹਮੇਸ਼ਾ ਖਾਸ ਰਿਹਾ ਹੈ, ਤੁਹਾਨੂੰ ਯਾਦ ਹੀ ਹੋਵੇਗਾ ਕਿ ਪਿਛਲੀ ਵਾਰ 11,000 ਤੋਂ ਵੱਧ ਦਰਸ਼ਕਾਂ ਨੇ ਰੌਡ ਲੇਵਰ ਐਰੀਨਾ ਵਿੱਚ ਇਤਿਹਾਸ ਰਚਿਆ ਸੀ।

ਇਸ ਪਿਆਰ ਤੋਂ ਗਦਗਦ ਹੋ ਕੇ ਸਰਤਾਜ ਨੇ ਕਿਹਾ ਹੈ ਕਿ ਸੰਗੀਤ ਰੂਹਾਂ ਨੂੰ ਜੋੜਨ ਵਾਲਾ ਪੁਲ ਹੈ। 17 ਮਈ ਦਾ ਇਹ ਨਵਾਂ ਸ਼ੋਅ ਮੈਲਬੌਰਨ ਦੇ ਚਾਹੁਣ ਵਾਲਿਆਂ ਲਈ ਕਵਿਤਾ, ਸੰਗੀਤ ਅਤੇ ਕਹਾਣੀਬੰਦੀ ਦਾ ਇੱਕ ਯਾਦਗਾਰ ਤੋਹਫ਼ਾ ਹੋਵੇਗਾ।”ਸਾਫ਼-ਸੁਥਰੀ ਗਾਇਕੀ ਅਤੇ ਰੂਹਾਨੀ ਸ਼ਬਦਾਂ ਦਾ ਇਹ ਸਫ਼ਰ ਇੰਝ ਹੀ ਜਾਰੀ ਰਹੇਗਾ। ਉਮੀਦ ਹੈ ਕਿ ਮੈਲਬੌਰਨ ਵਾਂਗ ਦੁਨੀਆ ਦੇ ਹਰ ਕੋਨੇ ਵਿੱਚ ਪੰਜਾਬੀ ਮਾਂ-ਬੋਲੀ ਦਾ ਝੰਡਾ ਇੰਝ ਹੀ ਬੁਲੰਦ ਰਹੇਗਾ।

Related posts

ਹਾਰਡ ਲੈਂਡਿੰਗ ਦੌਰਾਨ ਪਹੀਏ ਨੂੰ ਨੁਕਸਾਨ, ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਫੁਕੇਟ ਰਨਵੇਅ ‘ਤੇ ਫਸ ਗਿਆ

Current Updates

ਰਾਜ ਵਿੱਚ ਵਧਦੇ ਬਿਜਲੀ ਸੰਕਟ ‘ਤੇ ਇੰਜੀਨੀਅਰਾਂ ਦਾ ਵੱਡਾ ਕਦਮ, ਮੁੱਖ ਮੰਤਰੀ ਨੂੰ ਲਿਖੀ ਚਿੱਠੀ

Current Updates

ਚੈਕ ਪੋਸਟ ’ਤੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਮਿਲਣ ਤੋਂ ਬਾਅਦ ਇਲਾਕੇ ’ਚ ਸਹਿਮ ਦਾ ਮਾਹੌਲ

Current Updates

Leave a Comment