September 19, 2026
ਖਾਸ ਖ਼ਬਰਰਾਸ਼ਟਰੀ

MP boat Tragedy: ਮ੍ਰਿਤਕਾਂ ਦੀ ਗਿਣਤੀ 12 ਹੋਈ, 5 ਸਾਲਾ ਬੱਚੇ ਦੀ ਲਾਸ਼ ਬਰਾਮਦ

MP boat Tragedy: ਮ੍ਰਿਤਕਾਂ ਦੀ ਗਿਣਤੀ 12 ਹੋਈ, 5 ਸਾਲਾ ਬੱਚੇ ਦੀ ਲਾਸ਼ ਬਰਾਮਦ

ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਵਿੱਚ ਸਥਿਤ ਬਰਗੀ ਡੈਮ ਵਿੱਚ ਵਾਪਰੇ ਭਿਆਨਕ ਕਿਸ਼ਤੀ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਐਤਵਾਰ ਸਵੇਰੇ ਬਚਾਅ ਟੀਮਾਂ ਨੇ ਪਾਣੀ ਵਿੱਚੋਂ ਇੱਕ 5 ਸਾਲਾ ਬੱਚੇ ਦੀ ਲਾਸ਼ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ, ਜਿਸ ਦੀ ਭਾਲ ਲਈ ਵੱਡੇ ਪੱਧਰ ’ਤੇ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਇਹ ਹਾਦਸਾ ਵੀਰਵਾਰ ਸ਼ਾਮ ਨੂੰ ਉਸ ਵੇਲੇ ਵਾਪਰਿਆ ਸੀ ਜਦੋਂ ਸੈਰ-ਸਪਾਟਾ ਵਿਭਾਗ ਦੀ ਇੱਕ ਕਰੂਜ਼ ਕਿਸ਼ਤੀ ਤੇਜ਼ ਤੂਫ਼ਾਨ ਕਾਰਨ ਪਲਟ ਗਈ ਸੀ।

ਬਚਾਅ ਕਾਰਜ ਜਾਰੀ- ਬਰਗੀ ਥਾਣੇ ਦੇ ਐਸ.ਐਚ.ਓ. ਨੀਲੇਸ਼ ਦੋਹਰੇ ਨੇ ਦੱਸਿਆ ਕਿ ਅੱਜ ਸਵੇਰੇ 5 ਸਾਲਾ ਮਯੂਰਮ ਦੀ ਲਾਸ਼ ਕੱਢ ਲਈ ਗਈ ਹੈ, ਜਦੋਂਕਿ ਖਮਾਰੀਆ ਆਰਡਨੈਂਸ ਫੈਕਟਰੀ ਦੇ ਮੁਲਾਜ਼ਮ ਕਾਮਰਾਜ (50) ਦੀ ਭਾਲ ਅਜੇ ਜਾਰੀ ਹੈ। ਲਾਪਤਾ ਵਿਅਕਤੀ ਨੂੰ ਲੱਭਣ ਲਈ ਆਗਰਾ ਤੋਂ ਵਿਸ਼ੇਸ਼ ਤੌਰ ’ਤੇ ਫੌਜ ਦੇ 20 ਗੋਤਾਖੋਰਾਂ ਨੂੰ ਏਅਰਲਿਫਟ ਕਰਕੇ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ NDRF, SDRF ਅਤੇ ਸਥਾਨਕ ਗੋਤਾਖੋਰਾਂ ਸਮੇਤ 200 ਤੋਂ ਵੱਧ ਬਚਾਅ ਕਰਮੀ 5 ਕਿਲੋਮੀਟਰ ਦੇ ਘੇਰੇ ਵਿੱਚ 40 ਤੋਂ 50 ਫੁੱਟ ਡੂੰਘੇ ਪਾਣੀ ਦੀ ਖੋਜ ਕਰ ਰਹੇ ਹਨ।

ਪੁਲੀਸ ਨੇ ਪਹਿਲਾਂ ਦੱਸਿਆ ਸੀ ਕਿ ਕਿਸ਼ਤੀ ’ਤੇ 41 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 28 ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਹਾਲਾਂਕਿ, ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ 43 ਲੋਕ ਕਿਸ਼ਤੀ ਵੱਲ ਜਾ ਰਹੇ ਸਨ। ਹੁਣ ਤੱਕ 41 ਲੋਕਾਂ ਦੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਹੈ। ਹਾਦਸੇ ਦਾ ਸ਼ਿਕਾਰ ਹੋਈ ਇਹ ਕਿਸ਼ਤੀ ਕਰੀਬ 20 ਸਾਲ ਪੁਰਾਣੀ ਸੀ ਅਤੇ ਰਾਜ ਦੇ ਸੈਰ-ਸਪਾਟਾ ਵਿਭਾਗ ਵੱਲੋਂ ਚਲਾਈ ਜਾ ਰਹੀ ਸੀ। ਇਸ ਦਰਦਨਾਕ ਹਾਦਸੇ ਤੋਂ ਬਾਅਦ ਸੁੂਬਾ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਸ਼ੁਰੂਆਤੀ ਕਾਰਵਾਈ ਕਰਦਿਆਂ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੂਬੇ ਭਰ ਵਿੱਚ ਅਜਿਹੀਆਂ ਸਾਰੀਆਂ ਕਿਸ਼ਤੀਆਂ ਦੇ ਸੰਚਾਲਨ ’ਤੇ ਫਿਲਹਾਲ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਪਤਾ ਵਿਅਕਤੀ ਦੇ ਮਿਲਣ ਤੱਕ ਸਰਚ ਅਪਰੇਸ਼ਨ ਜਾਰੀ ਰਹੇਗਾ।

Related posts

ਪੱਛਮੀ ਬੰਗਾਲ ਵੋਟਰ ਸੂਚੀ ਵਿਵਾਦ: ਸੁਪਰੀਮ ਕੋਰਟ ਦਾ ਚੋਣ ਕਮਿਸ਼ਨ ਨੂੰ ਵੱਡਾ ਹੁਕਮ

Current Updates

NIA ਅਦਾਲਤ ਨੇ ਇਕ ਵਿਅਕਤੀ ਨੂੰ ਪੰਜ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ

Current Updates

ਪਾਕਿਸਤਾਨ ਵਿੱਚ 3.6 ਤੀਬਰਤਾ ਦਾ ਭੂਚਾਲ

Current Updates

Leave a Comment