September 19, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮੱਥੁਰਾ ਕਾਲੋਨੀ ਪਟਿਆਲਾ ਵਿਖੇ ਬੁੱਧ ਪੂਰਨਿਮਾ ਮੌਕੇ ਨਵਾਂ ਵਾਟਰ ਕੂਲਰ ਸਥਾਪਿਤ; ਸੁਧਾਰ ਸਭਾ ਵੱਲੋਂ ਲੋਕ ਸੇਵਾ ਦੇ ਕਾਰਜ ਜਾਰੀ

ਮੱਥੁਰਾ ਕਾਲੋਨੀ ਪਟਿਆਲਾ ਵਿਖੇ ਬੁੱਧ ਪੂਰਨਿਮਾ ਮੌਕੇ ਨਵਾਂ ਵਾਟਰ ਕੂਲਰ ਸਥਾਪਿਤ; ਸੁਧਾਰ ਸਭਾ ਵੱਲੋਂ ਲੋਕ ਸੇਵਾ ਦੇ ਕਾਰਜ ਜਾਰੀ

ਪਟਿਆਲਾ– ਬੁੱਧ ਪੂਰਨਿਮਾ ਅਤੇ ਲੇਬਰ ਡੇਅ ਮੌਕੇ ਨਵਾਂ ਵਾਟਰ ਕੂਲਰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਮੱਥੁਰਾ ਕਾਲੋਨੀ ਪਟਿਆਲਾ ਵਿਖੇ ਭਗਤਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਹੜਾ ਕਿ ਮੱਥੁਰਾ ਕਾਲੋਨੀ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਨੇੜੇ ਰੋਡ ਦੇ ਉੱਤੇ ਸ਼ੈਡ ਦੇ ਥੱਲੇ ਲਗਾਇਆ ਗਿਆ। ਇਸ ਮੌਕੇ ਪਲਾਓ ਦਾ ਲੰਗਰ ਅਤੇ ਰਜਿੰਦਰਾ ਹਸਪਤਾਲ ਵਿੱਚ ਵੀ ਹਰ ਪੂਰਨ ਮਾਸ਼ੀ ਤੇ ਸੇਵਾ ਕੀਤੀ ਜਾਂਦੀ ਹੈ। ਸਤਨਾਮ ਹਸੀਜਾ ਨੇ ਦੱਸਿਆ ਕਿ ਅੱਜ ਸ੍ਰ. ਇਕਬਾਲ ਸਿੰਘ ਐਲ.ਆਈ.ਸੀ. ਵਾਲਿਆਂ ਨੇ ਅਤੁੱਟ ਛਬੀਲ ਦਾ ਲੰਗਰ ਚਲਾਇਆ। ਇਹ ਸੁਧਾਰ ਸਭ ਦੇ ਸ਼ੈਡ ਥੱਲੇ ਸੇਵਾ ਕੀਤੀ ਗਈ। ਸਤਨਾਮ ਹਸੀਜਾ ਨੇ ਦੱਸਿਆ ਕਿ ਜਿਸ ਨੇ ਵੀ ਇੱਥੇ ਲੰਗਰ ਕਰਨਾ ਹੈ ਜਾਂ ਛਬੀਲ ਲਗਾਉਣੀ ਹੈ ਉਹ ਸੁਧਾਰ ਸਭਾ ਦੇ ਨਾਲ ਸੰਪਰਕ ਕਰਨ, ਤਾਂ ਜ਼ੋ ਕਿਸੇ ਹੋਰ ਵਿਅਕਤੀ ਦੀ ਬੁੱਕਿੰਗ ਨਾ ਪਹਿਲਾਂ ਹੋਈ ਹੋਵੇ। ਇਸ ਲੰਗਰ ਸ਼ੈਡ ਦੀ ਸੇਵਾ ਸੁਧਾਰ ਸਭਾ ਵਲੋਂ ਕੀਤੀ ਗਈ ਹੈ ਅਤੇ ਸੁਧਾਰ ਸਭਾ ਕੋਲ ਲੰਗਰ ਦੇ ਸਾਰੇ ਸਮਾਨ ਦਾ ਮੇਜ਼, ਕੁਰਸੀਆਂ, ਆਦਿ ਸਾਰਾ ਸਮਾਨ ਮੌਜੂਦ ਹੈ। ਸੁਧਾਰ ਸਭਾ ਹਰ ਮਹੀਨੇ ਤ੍ਰਿੋਸਦੀ ਮਾਸਿਕ ਮਨਾਉਂਦੀ ਹੈ ਅਤੇ ਭੰਡਾਰਾ ਕਰਦੀ ਹੈ ਅਤੇ ਹੋਰ ਵੀ ਸਾਰੇ ਵਾਰ ਤਿਉਹਾਰ ਅਤੇ ਵਿਕਾਸ ਦੇ ਕੰਮ ਕਰਦੀ ਹੈ। ਸੁਧਾਰ ਸਭਾ ਵਲੋਂ ਸੰਗਤਾਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਵਿਅਕਤੀ ਵਲੋਂ ਵੀ ਸੇਵਾ ਕਰਨੀ ਹੋਵੇ ਉਹ ਪ੍ਰੋਗਰਾਮ ਕਰਨ ਤੋਂ ਕੁੱਝ ਦਿਨ ਪਹਿਲਾ ਸੰਸਥਾ ਦੇ ਮੈਂਬਰਾਂ ਨਾਲ ਜਾਂ ਸਤਨਾਮ ਹਸੀਜਾ ਸਰਪ੍ਰਸਤ ਨਾਲ ਸੰਪਰਕ ਕਰਨ।

Related posts

ਮੇਹੁਲ ਚੋਕਸੀ ਦੀ ਹਵਾਲਗੀ ਲਈ ਬੈਲਜੀਅਮ ਨਾਲ ਮਿਲ ਕੇ ਕੰਮ ਕਰ ਰਹੇ ਹਾਂ: ਭਾਰਤੀ ਵਿਦੇਸ਼ ਮੰਤਰਾਲਾ

Current Updates

ਬਠਿੰਡਾ ਨਗਰ ਨਿਗਮ: ਸ਼ਾਮ ਲਾਲ ਜੈਨ ਸੀਨੀਅਰ ਡਿਪਟੀ ਮੇਅਰ ਬਣੇ

Current Updates

ਕੇਂਦਰ ਸਰਕਾਰ ਨੂੰ ਵੱਖ-ਵੱਖ ਫ਼ਸਲਾਂ ਲਈ ਲਾਹੇਵੰਦ ਐੱਮ.ਐੱਸ.ਪੀ.ਯਕੀਨੀ ਬਣਾਉਣੀ ਚਾਹੀਦੀ ਹੈ

Current Updates

Leave a Comment