October 29, 2026
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀ

ਨਿੱਜੀ ਸਮਾਗਮ ਦੌਰਾਨ ਬੌਲੀਵੁੱਡ ਅਦਾਕਾਰਾ Nora Fatehi ਨੇ ਰੰਗ ਬੰਨ੍ਹਿਆ

ਨਿੱਜੀ ਸਮਾਗਮ ਦੌਰਾਨ ਬੌਲੀਵੁੱਡ ਅਦਾਕਾਰਾ Nora Fatehi ਨੇ ਰੰਗ ਬੰਨ੍ਹਿਆ

ਲੁਧਿਆਣਾ- ਲੁਧਿਆਣਾ ਸ਼ਹਿਰ ਦੇ ਵਾਸੀ ਇਸ ਵਾਰ ਇਕ ਵਿਆਹ ਸਮਾਗਮ ਵਿਚ ਬੌਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਦੀ ਜ਼ਬਰਦਸਤ ਪਰਫਾਰਮੈਂਸ ਦੇਖ ਕੇ ਦੰਗ ਰਹਿ ਗਏ। ਨੋਰਾ ਨੇ ਮੁੱਖ ਕਲੋਨਾਈਜ਼ਰ ਅਤੇ ‘ਫੋਮੇਰਾ ਗ੍ਰੀਨਜ਼’ (Fomera Greens) ਦੇ ਡਾਇਰੈਕਟਰ ਵਰੁਣ ਬਵੇਜਾ ਦੇ ਬੇਟੇ ਦੇ ਵਿਆਹ ਦੇ ਸਮਾਗਮ ਦੌਰਾਨ ‘ਮਹਾਰਾਜਾ ਮੈਨਸ਼ਨ’ ਵਿੱਚ ਆਪਣੀ ਪੇਸ਼ਕਾਰੀ ਦਿੱਤੀ।

ਇਸ ਸਮਾਗਮ ਵਿੱਚ ਲਗਪਗ 700 ਤੋਂ 800 ਮਹਿਮਾਨਾਂ ਨੇ ਸ਼ਿਰਕਤ ਕੀਤੀ, ਜਿੱਥੇ ਗਾਇਕ ਭਾਟੀਆ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਹਾਲਾਂਕਿ, ਨੋਰਾ ਫ਼ਤੇਹੀ ਖਿੱਚ ਦਾ ਮੁੱਖ ਕੇਂਦਰ ਰਹੀ ਅਤੇ ਮਹਿਮਾਨ ਆਪਣੇ ਫ਼ੋਨਾਂ ਵਿੱਚ ਉਸ ਦੀ ਪਰਫਾਰਮੈਂਸ ਰਿਕਾਰਡ ਕਰਨ ਲਈ ਉਤਸੁਕ ਨਜ਼ਰ ਆਏ। ਆਪਣੀ ਸ਼ਾਨਦਾਰ ਸਟੇਜ ਪੇਸ਼ਕਾਰੀ ਲਈ ਜਾਣੀ ਜਾਂਦੀ ਨੋਰਾ ਨੇ ਆਪਣੇ ਮਸ਼ਹੂਰ ਡਾਂਸ ਸਟੈਪਸ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਬੱਚਿਆਂ ਅਤੇ ਮਹਿਮਾਨਾਂ ਨੇ ਸਟਾਰ ਅਦਾਕਾਰਾ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਪਰ ਨੋਰਾ ਫ਼ਤੇਹੀ ਨੇ ਕੁਝ ਸਮਾਂ ਪਰਫਾਰਮ ਕੀਤਾ ਅਤੇ ਉਸ ਤੋਂ ਤੁਰੰਤ ਬਾਅਦ ਉੱਥੋਂ ਰਵਾਨਾ ਹੋ ਗਈ। ਪ੍ਰੋਗਰਾਮ ਵਿੱਚ ਆਏ ਇੱਕ ਮਹਿਮਾਨ ਨੇ ਦੱਸਿਆ ਕਿ ਵਰੁਣ ਬਵੇਜਾ ਨੂੰ ਪਿਆਰ ਨਾਲ “ਲੱਡੂ” ਕਿਹਾ ਜਾਂਦਾ ਹੈ, ਨੇ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਲਈ ਇਸ ਸ਼ਾਨਦਾਰ ਜਸ਼ਨ ਦੀ ਮੇਜ਼ਬਾਨੀ ਕੀਤੀ ਸੀ। ਵਿਆਹ ਦੇ ਇੱਕ ਹੋਰ ਸਮਾਗਮ ਵਿੱਚ ਮਸ਼ਹੂਰ ਗਾਇਕਾ ਕਨਿਕਾ ਕਪੂਰ ਨੇ ਵੀ ਆਪਣੀ ਪਰਫਾਰਮੈਂਸ ਦਿੱਤੀ ਸੀ। ਵਰੁਣ ਬਵੇਜਾ ਲੁਧਿਆਣਾ ਦੇ ਅਰਾਗੋਨ ਰੋਡ ਅਤੇ ਹੰਬੜਾਂ ਰੋਡ ‘ਤੇ ਰਿਹਾਇਸ਼ੀ ਕਲੋਨੀਆਂ ਵਿਕਸਿਤ ਕਰਨ ਲਈ ਜਾਣੇ ਜਾਂਦੇ ਹਨ।

Related posts

CM ਮਾਨ ਨੇ ਦਿੱਤੀ ਹਰੀ ਝੰਡੀ; ਪੰਜਾਬ ਪੁਲੀਸ ਵਿੱਚ ਭਰੇ ਜਾਣਗੇ 450 ਨਵੇਂ ASI ਦੇ ਅਹੁਦੇ

Current Updates

ਉੱਤਰਾਖੰਡ: ਅਪਰੇਸ਼ਨ ਕਾਲਨੇਮੀ ਤਹਿਤ 19 ਬੰਗਲਾਦੇਸ਼ੀਆਂ ਸਮੇਤ 511 ਗ੍ਰਿਫ਼ਤਾਰ

Current Updates

ਲੋਕ ਸਭਾ ’ਚ ਅੱਜ ਅਹਿਮ ਖੇਡ ਬਿੱਲ ਲਿਆਵੇਗੀ ਸਰਕਾਰ

Current Updates

Leave a Comment