October 29, 2026
ਖਾਸ ਖ਼ਬਰਰਾਸ਼ਟਰੀ

ਛੱਤੀਸਗੜ੍ਹ ਵਿੱਚ ਏਅਰ ਐਂਬੂਲੈਂਸ ਹਾਦਸਾਗ੍ਰਸਤ; ਬਚਾਅ ਟੀਮਾਂ ਭੇਜੀਆਂ

ਛੱਤੀਸਗੜ੍ਹ ਵਿੱਚ ਏਅਰ ਐਂਬੂਲੈਂਸ ਹਾਦਸਾਗ੍ਰਸਤ; ਬਚਾਅ ਟੀਮਾਂ ਭੇਜੀਆਂ

ਛੱਤੀਸਗੜ੍ਹ- ਛੱਤੀਸਗੜ੍ਹ ਵਿਚ ਇੱਕ ਏਅਰ ਐਂਬੂਲੈਂਸ (ਨਿੱਜੀ ਜਹਾਜ਼) ਦੇ ਕਰੈਸ਼ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਸ਼ਪੁਰ ਜ਼ਿਲ੍ਹੇ ਦੇ ਪਹਾੜਾਂ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦਿੱਤੀਆਂ ਹਨ ਜਿਸ ਤੋਂ ਬਾਅਦ ਇਸ ਹਾਦਸੇ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਹਾਦਸੇ ਵਾਲੀ ਥਾਂ ਪਹਾੜੀ ਅਤੇ ਦੁਰਗਮ ਇਲਾਕਾ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਟੀਮਾਂ ਨੂੰ ਮੌਕੇ ਲਈ ਰਵਾਨਾ ਕਰ ਦਿੱਤਾ ਗਿਆ ਹੈ ਤਾਂ ਕਿ ਜਲਦੀ ਤੋਂ ਜਲਦੀ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ। ਅਜੇ ਤੱਕ ਜਹਾਜ਼ ਵਿੱਚ ਸਵਾਰ ਲੋਕਾਂ ਬਾਰੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Related posts

ਇਤਿਹਾਸਕ ਪੁਲਾੜ ਮਿਸ਼ਨ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਧਰਤੀ ‘ਤੇ ਪਰਤਿਆ, 17 ਅਗਸਤ ਨੂੰ ਭਾਰਤ ਪਹੁੰਚਣ ਲਈ ਤਿਆਰ

Current Updates

ਅਰਾਵਲੀ ਪਰਬਤ ਮਾਲਾ: ਸੁਪਰੀਮ ਕੋਰਟ ਵੱਲੋਂ ਆਪਣੇ 20 ਨਵੰਬਰ ਦੇ ਨਿਰਦੇਸ਼ਾਂ ’ਤੇ ਰੋਕ

Current Updates

ਕਣਕ ਦੇ ਮੁੱਲ ‘ਚ ਮਾਮੂਲੀ ਵਾਧੇ ‘ਤੇ ਭੜਕੇ ਰਛਪਾਲ ਜੋੜਾਮਾਜਰਾ, ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

Current Updates

Leave a Comment