September 8, 2026
ਖਾਸ ਖ਼ਬਰਪੰਜਾਬਰਾਸ਼ਟਰੀ

Mohali ਦੇ VR Punjab Mall ਨੂੰ ਲੱਗਾ ਤਾਲਾ

Mohali ਦੇ VR Punjab Mall ਨੂੰ ਲੱਗਾ ਤਾਲਾ

ਮੁਹਾਲੀ- ਮੁਹਾਲੀ ਵਿੱਚ ਵੀਆਰ ਮਾਲਵਾ ਪ੍ਰਾਈਵੇਟ ਲਿਮਟਿਡ ਵੱਲੋਂ ਚਲਾਇਆ ਜਾ ਰਿਹਾ ਵੀਆਰ ਪੰਜਾਬ ਮਾਲ (VR Punjab Mall) ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਇੱਥੇ ਕੰਮ ਕਰਦੇ ਸੈਂਕੜੇ ਕਰਮਚਾਰੀਆਂ ਅਤੇ ਹਿੱਸੇਦਾਰਾਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ। ਨਿੱਜੀ ਕੰਪਨੀ ਨੇ ਦੱਸਿਆ ਕਿ ਤਿੰਨ ਅਪਰੈਲ ਨੂੰ ਆਏ ਭੂਚਾਲ ਦੇ ਅਣਕਿਆਸੇ ਪ੍ਰਭਾਵ ਕਾਰਨ ਇਮਾਰਤ ਦਾ ਢਾਂਚਾ ਅਸੁਰੱਖਿਅਤ ਪਾਇਆ ਗਿਆ ਹੈ, ਜਿਸ ਕਾਰਨ ਮਾਲ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਗਾਹਕਾਂ ਦੀ ਘਟਦੀ ਗਿਣਤੀ, ਘਾਟਾ ਅਤੇ ਆਸ-ਪਾਸ ਖੁੱਲ੍ਹੇ ਕਈ ਹੋਰ ਨਵੇਂ ਬਦਲ ਵੀ ਇਸ ਦੇ ਬੰਦ ਹੋਣ ਦਾ ਕਾਰਨ ਹੋ ਸਕਦੇ ਹਨ। ਵੀਆਰ ਮਾਲਵਾ ਦੀ ਮੈਨੇਜਮੈਂਟ ਅਨੁਸਾਰ, ਤਕਨੀਕੀ ਟੀਮ ਵੱਲੋਂ ਕੀਤੇ ਗਏ ਮੁਲਾਂਕਣ ਵਿੱਚ ਇਮਾਰਤ ਦੇ ਢਾਂਚੇ ਵਿੱਚ ਗੰਭੀਰ ਜੋਖਮ ਪਾਏ ਗਏ ਹਨ, ਜਿਸ ਕਰਕੇ ਜਨਤਕ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਨੂੰ ਬੰਦ ਕੀਤਾ ਗਿਆ ਹੈ। ਇਸ ਫੈਸਲੇ ਬਾਰੇ ਸਥਾਨਕ ਅਧਿਕਾਰੀਆਂ, ਦੁਕਾਨਦਾਰਾਂ ਅਤੇ ਸਪਲਾਇਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਮਾਲ ਨੂੰ ਉਦੋਂ ਹੀ ਦੁਬਾਰਾ ਖੋਲ੍ਹਿਆ ਜਾਵੇਗਾ ਜਦੋਂ ਇਮਾਰਤ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਵਰਤੋਂ ਦੇ ਯੋਗ ਹੋਵੇਗੀ।

ਜ਼ਿਕਰਯੋਗ ਹੈ ਕਿ ਪਹਿਲਾਂ ਇਹ ‘ਨਾਰਥ ਕੰਟਰੀ ਮਾਲ’ ਵਜੋਂ ਜਾਣਿਆ ਜਾਂਦਾ ਸੀ ਅਤੇ 2017 ਵਿੱਚ ਇਸ ਦਾ ਨਾਂ ਬਦਲ ਕੇ ‘ਵੀਆਰ ਪੰਜਾਬ’ ਰੱਖਿਆ ਗਿਆ ਸੀ, ਪਰ ਫਿਰ ਵੀ ਇਸ ਦੀ ਹਾਲਤ ਵਿੱਚ ਬਹੁਤਾ ਸੁਧਾਰ ਨਹੀਂ ਹੋਇਆ। ਪਿਛਲੇ ਕੁਝ ਸਮੇਂ ਤੋਂ ਇਸ ਨੂੰ ਹਸਪਤਾਲ ਵਿੱਚ ਤਬਦੀਲ ਕਰਨ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸਨ। ਮੁਹਾਲੀ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕਈ ਨਵੇਂ ਮਾਲ ਖੁੱਲ੍ਹਣ ਕਾਰਨ ਪੁਰਾਣੇ ਮਾਲਾਂ ਦੀ ਚਮਕ ਫਿੱਕੀ ਪੈ ਰਹੀ ਹੈ, ਜਿਸ ਕਾਰਨ ਏਅਰਪੋਰਟ ਰੋਡ ‘ਤੇ ਸਥਿਤ ਇੱਕ ਹੋਰ ਮਾਲ ਵੀ ਬੰਦ ਹੋਣ ਦੀ ਕਗਾਰ ‘ਤੇ ਹੈ।

Related posts

ਪਠਾਨਕੋਟ, ਰਾਜਾਸਾਂਸੀ, ਫਿਰੋਜ਼ਪੁਰ ਲਈ ਐਮਰਜੈਂਸੀ ਫਾਇਰ ਮਸ਼ੀਨਰੀ ਲਾਈ

Current Updates

ਅੰਤਰ-ਰਾਜੀ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫਾਸ਼, 6 ਗ੍ਰਿਫਤਾਰ

Current Updates

ਦਿੱਲੀ ਦੀ ਅਦਾਲਤ ਨੇ ਜੈਪੀ ਇੰਫਰਾਟੈਕ ਦੇ ਸਾਬਕਾ ਐਮਡੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ

Current Updates

Leave a Comment