September 7, 2026
ਖਾਸ ਖ਼ਬਰਪੰਜਾਬਰਾਸ਼ਟਰੀ

ਗੈਂਗਸਟਰ ਅਰਸ਼ ਡੱਲਾ ਨੇ Facebook live ਅਤੇ ਫਿਰ WhatsApp call ਰਾਹੀਂ NRI ਨੂੰ ਦਿੱਤੀ ਧਮਕੀ

ਗੈਂਗਸਟਰ ਅਰਸ਼ ਡੱਲਾ ਨੇ Facebook live ਅਤੇ ਫਿਰ WhatsApp call ਰਾਹੀਂ NRI ਨੂੰ ਦਿੱਤੀ ਧਮਕੀ

ਲੁਧਿਆਣਾ- ਕੈਨੇਡਾ ਵਿੱਚ ਬੈਠੇ ਗੈਂਗਸਟਰ ਅਰਸ਼ ਡੱਲਾ ਵੱਲੋਂ ਇੱਕ ਐੱਨ ਆਰ ਆਈ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਐੱਨ ਆਰ ਆਈ ਹਾਲ ਹੀ ਵਿੱਚ ਆਪਣੇ ਭਰਾ ਨਾਲ ਵਿਦੇਸ਼ ਤੋਂ ਵਾਪਸ ਆਇਆ ਸੀ। ਗੈਂਗਸਟਰ ਨੇ ਪਹਿਲਾਂ ਫੇਸਬੁੱਕ ‘ਤੇ ਲਾਈਵ ਹੋ ਕੇ ਧਮਕੀ ਦਿੱਤੀ ਅਤੇ ਫਿਰ ਵਿਦੇਸ਼ੀ ਨੰਬਰ ਤੋਂ ਵਟ੍ਹਸਐਪ ਕਾਲ ਕਰਕੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਪੀੜਤ ਦੀ ਸ਼ਿਕਾਇਤ ਤੋਂ ਬਾਅਦ ਸਰਾਭਾ ਨਗਰ ਪੁਲੀਸ ਨੇ ਅਰਸ਼ ਡੱਲਾ ਵਿਰੁੱਧ ਐੱਫ ਆਈ ਆਰ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਰਾਭਾ ਨਗਰ ਵਿੱਚ ਸ਼ਿਕਾਇਤ ਦਿੰਦਿਆਂ ਬਰੇਵਾਲ ਅਵਾਨਾ ਦੇ ਰਹਿਣ ਵਾਲੇ ਐੱਨ ਆਰ ਆਈ ਤਕਦੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਕੁਲਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਭਾਰਤ ਆਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਦੇਸ਼ ਬੈਠੇ ਅਰਸ਼ ਡੱਲਾ ਨੇ ਪਹਿਲਾਂ ਫੇਸਬੁੱਕ ਲਾਈਵ ਰਾਹੀਂ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਗੈਂਗਸਟਰ ਨੇ ਵਿਦੇਸ਼ੀ ਨੰਬਰ ਤੋਂ ਵਟ੍ਹਸਐਪ ‘ਤੇ ਕਾਲ ਕੀਤੀ। ਕਰੀਬ 1 ਮਿੰਟ 11 ਸੈਕਿੰਡ ਦੀ ਇਸ ਕਾਲ ਵਿੱਚ ਡੱਲਾ ਨੇ ਕਥਿਤ ਤੌਰ ‘ਤੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਸਰਾਭਾ ਨਗਰ ਥਾਣੇ ਦੇ ਜਾਂਚ ਅਧਿਕਾਰੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਤਕਦੀਰ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਅਰਸ਼ ਡੱਲਾ ਖ਼ਿਲਾਫ਼ ਐੱਫ ਆਈ ਆਰ ਦਰਜ ਕਰ ਲਈ ਗਈ ਹੈ। ਪੁਲੀਸ ਨੇ ਦੱਸਿਆ ਕਿ ਐੱਨ ਆਰ ਆਈ ਦੀ ਸ਼ਿਕਾਇਤ ਤੋਂ ਬਾਅਦ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮੋਗਾ ਦੇ ਚਰਨਜੀਤ ਸਿੰਘ ਦਾ ਪੁੱਤਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਯੂ ਏ ਪੀ ਏ (UAPA) ਦੇ ਤਹਿਤ ਇੱਕ ਐਲਾਨਿਆ ਹੋਇਆ ਅਤਿਵਾਦੀ ਹੈ। ਉਹ ਖਾਲਿਸਤਾਨ ਟਾਈਗਰ ਫੋਰਸ (KTF) ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਨਾਲ ਜੁੜਿਆ ਹੋਇਆ ਹੈ। ਕੈਨੇਡਾ ਵਿੱਚ ਲੁਕੇ ਹੋਣ ਦੇ ਸ਼ੱਕ ਵਿੱਚ ਅਰਸ਼ ਡੱਲਾ ‘ਤੇ ਕਤਲ, ਜਬਰਨ ਵਸੂਲੀ, ਕਤਲ, ਅਤਿਵਾਦੀ ਫੰਡਿੰਗ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਸਮੇਤ 90 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਵੱਡਾ ਦੁਸ਼ਮਣ ਵੀ ਮੰਨਿਆ ਜਾਂਦਾ ਹੈ।

Related posts

ਦੇਸ਼ ਨਿਕਾਲਾ ਦਿੱਤੇ ਗਏ ਭਾਰਤੀ ਅਮਰੀਕਾ ਤੋਂ ਡਿਪੋਰਟ ਕੀਤੇ 104 ਭਾਰਤੀ ਪਰਵਾਸੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ

Current Updates

ਦਿਨ-ਰਾਤ ਸ਼ਰਾਬ ਪੀਣ ਦੇ ਦੋਸ਼ ‘ਤੇ ਭਗਵੰਤ ਮਾਨ ਦਾ ਸਪੱਸ਼ਟੀਕਰਨ, ਕਿਹਾ- ਮੇਰਾ ਜਿਗਰ ਲੋਹੇ ਦਾ ਨਹੀਂ ਬਣਿਆ

Current Updates

ਸੁਰੱਖਿਆ ਦੇ ਮੱਦੇਨਜ਼ਰ ਸਿੱਖ ਸ਼ਰਧਾਲੂਆਂ ਨੂੰ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਦੀ ਨਹੀਂ ਦਿੱਤੀ ਪ੍ਰਵਾਨਗੀ: ਭਾਜਪਾ

Current Updates

Leave a Comment