December 1, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਚੰਡੀਗੜ੍ਹ ’ਚ 22.58 ਲੱਖ ਰੁਪਏ ਦਾ ਵਿਕਿਆ 0001 ਨੰਬਰ

ਚੰਡੀਗੜ੍ਹ ’ਚ 22.58 ਲੱਖ ਰੁਪਏ ਦਾ ਵਿਕਿਆ 0001 ਨੰਬਰ
ਚੰਡੀਗੜ੍ਹ-  ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਲੋਕ ਮਹਿੰਗੀਆਂ ਗੱਡੀਆਂ ਅਤੇ ਫੈਂਸੀ ਨੰਬਰ ਰੱਖਣ ਦੇ ਸ਼ੌਂਕੀ ਹਨ। ਚੰਡੀਗੜ੍ਹੀਆਂ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਮਹਿੰਗੀ ਗੱਡੀ ਅਤੇ ਫੈਂਸੀ ਨੰਬਰ ਉੱਤੇ ਲੱਖਾਂ ਕਰੋੜਾਂ ਰੁਪਏ ਖਰਚਣ ਵਿੱਚ ਪਿੱਛੇ ਨਹੀਂ ਰਹਿੰਦੇ। ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਈ ਫੈਂਸੀ ਨੰਬਰਾਂ ਦੀ  ਨਿਲਾਮੀ ਵਿੱਚ 0001 ਨੰਬਰ 22.58 ਲੱਖ ਰੁਪਏ ਵਿੱਚ ਨੀਲਾਮ ਹੋਇਆ ਹੈ। ਇਸੇ ਨਿਲਾਮੀ ਦੌਰਾਨ 0007 ਨੰਬਰ 10.94 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ।
ਯੂਟੀ ਪ੍ਰਸ਼ਾਸਨ ਦੇ ਆਰਐਲਏ ਵੱਲੋਂ 29 ਤੋਂ 31 ਅਕਤੂਬਰ ਤੱਕ ਨਵੀਂ ਸੀਰੀਜ਼ CH-01-DB ਦੇ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਇਸ ਦੌਰਾਨ ਯੂਟੀ ਪ੍ਰਸ਼ਾਸਨ ਨੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ 2.71 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਫੈਂਸੀ ਨੰਬਰਾਂ ਦੀ ਹੋਈ ਨਿਲਾਮੀ ਦੌਰਾਨ ਚੰਡੀਗੜ੍ਹ ਵਿੱਚ 0001 ਨੰਬਰ 36 ਲੱਖ ਰੁਪਏ ਵਿੱਚ ਨਿਲਾਮ ਹੋਇਆ ਸੀ।

Related posts

ਕਬੱਡੀ ਖਿਡਾਰੀ ਤੇਜਪਾਲ ਦੇ ਪਰਿਵਾਰ ਨੂੰ ਮਿਲੇ ਬਿੱਟੂ

Current Updates

ਭਵਾਨੀ ਦੀਕਸ਼ਾ ਵਿਰਾਮਣਾ 2024: ਤਕਨੀਕ ਸਹੀ ਵਰਤੋਂ ਕਰਦਿਆਂ 10 ਲਾਪਤਾ ਬੱਚਿਆਂ ਨੂੰ ਲੱਭਿਆ

Current Updates

ਬੰਗਲੁਰੂ: ਲਗਾਤਾਰ ਮੀਂਹ ਪੈਣ ਕਾਰਨ ਜਨਜੀਵਨ ਪ੍ਰਭਾਵਿਤ, ਮ੍ਰਿਤਕਾਂ ਦੀ ਗਿਣਤੀ 5 ਹੋਈ

Current Updates

Leave a Comment