September 26, 2026
ਖਾਸ ਖ਼ਬਰਰਾਸ਼ਟਰੀ

Morni ਵਿੱਚ ਬ੍ਰੇਕ ਫੇਲ ਹੋਣ ਕਾਰਨ ਬੱਸ ਪਹਾੜੀ ਨਾਲ ਟਕਰਾਈ ; 20 ਬੱਚੇ ਜ਼ਖਮੀ

Morni ਵਿੱਚ ਬ੍ਰੇਕ ਫੇਲ ਹੋਣ ਕਾਰਨ ਬੱਸ ਪਹਾੜੀ ਨਾਲ ਟਕਰਾਈ ; 20 ਬੱਚੇ ਜ਼ਖਮੀ

ਪੰਚਕੂਲਾ- ਪੰਚਕੂਲਾ ਦੇ ਸੈਰ-ਸਪਾਟਾ ਸਥਾਨ ਮੋਰਨੀ ਦੀਆਂ ਪਹਾੜੀਆਂ ਵਿੱਚ ਐਤਵਾਰ ਨੂੰ ਸਵੇਰੇ ਉਦੋਂ ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ, ਜਦੋਂ ਸਕੂਲੀ ਬੱਚਿਆਂ ਨਾਲ ਭਰੀ ਬੱਸ ਬ੍ਰੇਕ ਫੇਲ ਹੋਣ ਕਾਰਨ ਬੇਕਾਬੂ ਹੋ ਗਈ। ਹਰਿਆਣਾ ਦੇ ਮਹਿੰਦਰਗੜ੍ਹ ਅਤੇ ਨਾਰਨੌਲ ਤੋਂ ਕਰੀਬ 50 ਬੱਚੇ ਐਡਵੈਂਚਰ ਗਤੀਵਿਧੀਆਂ ਲਈ ਮੋਰਨੀ ਆਏ ਸਨ ਅਤੇ ਜਦੋਂ ਉਹ ਸਵੇਰੇ ਪਿੰਜੌਰ ਪਰਤ ਰਹੇ ਸਨ ਤਾਂ ਇਸ ਦੌਰਾਨ ਰਸਤੇ ਵਿੱਚ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ।featured-img

ਸਥਿਤੀ ਨੂੰ ਭਾਂਪਦੇ ਹੋਏ ਡਰਾਈਵਰ ਨਰਿੰਦਰ ਪਾਲ ਨੇ ਸੂਝਬੂਝ ਦਿਖਾਉਂਦਿਆਂ ਬੱਸ ਨੂੰ ਖਾਈ ਵੱਲ ਜਾਣ ਤੋਂ ਬਚਾਇਆ ਅਤੇ ਪਹਾੜੀ ਵੱਲ ਮੋੜ ਦਿੱਤਾ, ਜਿਸ ਨਾਲ ਬੱਸ ਦੀ ਰਫ਼ਤਾਰ ਘੱਟ ਗਈ ਅਤੇ ਉਹ ਪਹਾੜੀ ਨਾਲ ਟਕਰਾ ਕੇ ਰੁਕ ਗਈ। ਹਾਦਸੇ ਤੋਂ ਪਹਿਲਾਂ ਹੀ ਡਰਾਈਵਰ ਨੇ ਬੱਚਿਆਂ ਨੂੰ ਸਾਵਧਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਸੀਟ ਜਾਂ ਖਿੜਕੀ ਨੂੰ ਮਜ਼ਬੂਤੀ ਨਾਲ ਫੜਨ ਲਈ ਕਿਹਾ ਸੀ। ਇਸ ਸਮਝਦਾਰੀ ਦੇ ਚੱਲਦਿਆਂ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ਵਿੱਚ ਕਰੀਬ 20 ਬੱਚਿਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਦੂਜੀ ਬੱਸ ਰਾਹੀਂ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਡਾਕਟਰਾਂ ਅਨੁਸਾਰ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

Related posts

ਨੇਪਾਲ ਵਿੱਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਦੋਸ਼ ਵਿੱਚ ਦੋ ਭਾਰਤੀਆਂ ਸਮੇਤ ਤਿੰਨ ਗ੍ਰਿਫਤਾਰ

Current Updates

ਗੁਰਮੀਤ ਰਾਮ ਰਹੀਮ ਨੂੰ ਮੁੜ ਤੋਂ ਪੈਰੋਲ ਮਿਲੀ , ਪਹਿਲੀ ਵਾਰ ਡੇਰਾ ਸਿਰਸਾ ਜਾਣ ਕੀ ਇਜਾਜ਼ਤ

Current Updates

ਗ਼ੈਰਹਾਜ਼ਰ ਸੰਸਦ ਮੈਂਬਰਾਂ ਦੀਆਂ ਛੁੱਟੀਆਂ ਦੀ ਸਮੀਖਿਆ ਲਈ ਪੈਨਲ ਕਾਇਮ

Current Updates

Leave a Comment