September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਰਿਮਾਂਡ ਵਿੱਚ ਸੱਤ ਦਿਨਾਂ ਦਾ ਵਾਧਾ

ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਰਿਮਾਂਡ ਵਿੱਚ ਸੱਤ ਦਿਨਾਂ ਦਾ ਵਾਧਾ

ਪਟਿਆਲਾ- ਜਬਰ ਜਨਾਹ ਮਾਮਲੇ ਵਿਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਹਰਮੀਤ ਸਿੰਘ ਪਠਾਨਮਾਜਰਾ ਦਾ ਰਿਮਾਂਡ ਸੱਤ ਦਿਨ ਹੋਰ ਵਧਾ ਦਿੱਤਾ ਹੈ। ਉਹ ਇਸ ਮਾਮਲੇ ਵਿਚ ਸਤੰਬਰ 2025 ਤੋਂ ਫਰਾਰ ਚੱਲ ਰਹੇ ਸਨ। ਪੁਲੀਸ ਨੇ ਪਠਾਨਮਾਜਰਾ ਤੋਂ 25 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪਠਾਨਮਾਜਰਾ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ। ਹਰਮੀਤ ਸਿੰਘ ਪਠਾਨਮਾਜਰਾ ਪਟਿਆਲਾ ਪਟਿਆਲਾ ਦੇ ਸਨੌਰ ਤੋਂ ਵਿਧਾਇਕ ਹਨ।

ਪਠਾਨਮਾਜਰਾ ਪਿਛਲੇ ਛੇ ਮਹੀਨਿਆਂ ਤੋਂ ਪੁਲੀਸ ਨੂੰ ਚਕਮਾ ਦੇ ਰਹੇ ਸਨ। ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਪਠਾਣਮਾਜਰਾ ’ਤੇ ਜਬਰ-ਜਨਾਹ, ਧੋਖਾਧੜੀ ਅਤੇ ਡਰਾਉਣ-ਧਮਕਾਉਣ ਵਰਗੇ ਗੰਭੀਰ ਦੋਸ਼ ਲੱਗੇ ਸਨ। ਗ੍ਰਿਫ਼ਤਾਰੀ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਅਦਾਲਤ ਵੱਲੋਂ ਪੰਜ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 2 ਸਤੰਬਰ ਤੋਂ ਫਰਾਰ ਚੱਲ ਰਹੇ ਇਸ ਵਿਧਾਇਕ ਖਿਲਾਫ ਲੁੱਕ-ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਬੁਲਾਰੇ ਅਨੁਸਾਰ, ਕਾਨੂੰਨ ਤੋਂ ਬਚਣ ਦੀ ਹਰ ਕੋਸ਼ਿਸ਼ ਹੁਣ ਨਾਕਾਮ ਸਾਬਤ ਹੋਈ।

Related posts

ਟਾਈਟਲਰ ਵਿਰੁਧ ਕੇਸ ’ਚ ਸਾਬਕਾ ਪੁਲਿਸ ਅਧਿਕਾਰੀ ਗਵਾਹ ਵਜੋਂ ਤਲਬ

Current Updates

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ

Current Updates

ਭਾਖੜਾ ਡੈਮ ’ਤੇ ਹੋਵੇਗੀ ਕੇਂਦਰੀ ਬਲਾਂ ਦੀ ਤਾਇਨਾਤੀ

Current Updates

Leave a Comment