November 15, 2026
ਖਾਸ ਖ਼ਬਰਰਾਸ਼ਟਰੀ

ਰਸਗੁੱਲਾ ਸਮਝ ਕੇ ਚੱਬ ਲਿਆ ਦੇਸੀ ਬੰਬ; ਖ਼ਤਰਨਾਕ ਮਜ਼ਾਕ ਨੇ ਲਈ ਵਿਅਕਤੀ ਦੀ ਜਾਨ

ਰਸਗੁੱਲਾ ਸਮਝ ਕੇ ਚੱਬ ਲਿਆ ਦੇਸੀ ਬੰਬ; ਖ਼ਤਰਨਾਕ ਮਜ਼ਾਕ ਨੇ ਲਈ ਵਿਅਕਤੀ ਦੀ ਜਾਨ

ਡਿੰਡੋਰੀ- ਦੋਸਤਾਂ ਦਰਮਿਆਨ ਕੀਤਾ ਗਿਆ ਇੱਕ ਭਿਆਨਕ ਮਜ਼ਾਕ ਉਸ ਵੇਲੇ ਜਾਨਲੇਵਾ ਸਾਬਤ ਹੋਇਆ ਜਦੋਂ ਇੱਕ ਨੌਜਵਾਨ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਇਹ ਦਿਲ ਕੰਬਾਊ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਵਿਅਕਤੀ ਨੇ ਆਪਣੇ ਹੀ ਦੋਸਤ ਨੂੰ ਰਸਗੁੱਲੇ ਵਰਗਾ ਬੰਬ (ਵਿਸਫੋਟਕ ਪਦਾਰਥ) ਖੁਆ ਦਿੱਤਾ। ਪੁਲੀਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਡਿੰਡੋਰੀ ਜ਼ਿਲ੍ਹੇ ਵਿੱਚ ਇੱਕ 35 ਸਾਲਾ ਵਿਅਕਤੀ ਦੀ ਉਸ ਵੇਲੇ ਦਰਦਨਾਕ ਮੌਤ ਹੋ ਗਈ, ਜਦੋਂ ਉਸ ਦੇ ਦੋਸਤ ਵੱਲੋਂ ਮਜ਼ਾਕ ਵਜੋਂ ਖੁਆਇਆ ਗਿਆ ‘ਰਸਗੁੱਲੇ’ ਵਰਗਾ ਦਿਖਣ ਵਾਲਾ ਦੇਸੀ ਬੰਬ ਉਸ ਦੇ ਮੂੰਹ ਵਿੱਚ ਹੀ ਫਟ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਤਵਾਲੀ ਥਾਣਾ ਇੰਚਾਰਜ ਦੁਰਗਾ ਪ੍ਰਸਾਦ ਨਾਗਪੁਰੇ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ ਬੀਤੀ 10 ਨਵੰਬਰ ਨੂੰ ਰਾਤ ਕਰੀਬ 8 ਵਜੇ ਵਾਪਰੀ ਸੀ। ਘਟਨਾ ਦਾ ਵੇਰਵਾ ਦਿੰਦਿਆਂ ਥਾਣਾ ਇੰਚਾਰਜ ਨਾਗਪੁਰੇ ਨੇ ਦੱਸਿਆ ਕਿ ਮ੍ਰਿਤਕ ਰਾਜਿੰਦਰ ਨੂੰ ਉਸ ਦੇ ਆਪਣੇ ਹੀ ਦੋਸਤ ਨੇ ਮਹਿਜ਼ ਮਜ਼ਾਕ ਵਜੋਂ ਇੱਕ ਦੇਸੀ ਬੰਬ ਖੁਆ ਦਿੱਤਾ, ਜੋ ਕਿ ਦੇਖਣ ਵਿੱਚ ਬਿਲਕੁਲ ਰਸਗੁੱਲੇ ਵਰਗਾ ਲੱਗਦਾ ਸੀ। ਉਨ੍ਹਾਂ ਦੱਸਿਆ ਕਿ ਮਠਿਆਈ ਸਮਝ ਕੇ ਜਦੋਂ ਰਾਜਿੰਦਰ ਨੇ ਇਸ ਨੂੰ ਮੂੰਹ ਵਿੱਚ ਪਾ ਕੇ ਚੱਬਿਆ, ਤਾਂ ਜ਼ੋਰਦਾਰ ਧਮਾਕੇ ਨਾਲ ਇਹ ਬੰਬ ਉਸ ਦੇ ਮੂੰਹ ਵਿੱਚ ਹੀ ਫਟ ਗਿਆ।

ਧਮਾਕੇ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਰਾਜਿੰਦਰ ਨੂੰ ਤੁਰੰਤ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਦੋਸਤ, ਜਿਸ ਦੀ ਪਛਾਣ ਰਾਮਭਗਤ ਵਜੋਂ ਹੋਈ ਹੈ, ਨੇ ਪੁੱਛਗਿੱਛ ਦੌਰਾਨ ਪੁਲੀਸ ਨੂੰ ਦੱਸਿਆ ਹੈ ਕਿ ਧਰਮੂ ਨਾਮ ਦੇ ਇੱਕ ਵਿਅਕਤੀ ਨੇ ਉਸ ਨੂੰ ਇਹ ਦੇਸੀ ਬੰਬ ਮੁਹੱਈਆ ਕਰਵਾਇਆ ਸੀ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਪੁਲੀਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁਲਜ਼ਮ ਰਾਮਭਗਤ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਅਤੇ ਵਿਸਫੋਟਕ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Related posts

ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਇਕਾਂ ਨਾਲ ਅਹਿਮ ਮੀਟਿੰਗ, ਸਿਆਸੀ ਗਲਿਆਰਿਆਂ ‘ਚ ਚਰਚਾਵਾਂ ਦਾ ਬਾਜ਼ਾਰ ਗਰਮ

Current Updates

ਹੜ੍ਹ ਦੌਰਾਨ ਲਾਪਤਾ ਵਿਅਕਤੀ ਦੀ ਲਾਸ਼ ਮਿਲੀ

Current Updates

ਮਾਨਸਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Current Updates

Leave a Comment