September 7, 2026
ਖਾਸ ਖ਼ਬਰਪੰਜਾਬਰਾਸ਼ਟਰੀ

ਕੂੜੇ ਦਾ ਡੰਪ ਬਣੇਗਾ ਗ੍ਰੀਨ ਲੈਂਡ

ਕੂੜੇ ਦਾ ਡੰਪ ਬਣੇਗਾ ਗ੍ਰੀਨ ਲੈਂਡ

ਪਟਿਆਲਾ- ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਬਹਾਦਰਗੜ ਵਿਖੇ ਉਸ ਥਾਂ ‘ਤੇ ਗੁਲਮੋਹਰ ਦਾ ਬੂਟਾ ਲਗਾ ਕੇ ਪੌਦਾਰੋਪਣ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਦਹਾਕਿਆਂ ਤੋਂ ਕੂੜੇ ਦੇ ਡੰਪ ਵਜੋਂ ਜਾਣੀ ਜਾਂਦੀ ਸੀ। ਪੰਜਾਬ ਈਕੋ ਫ੍ਰੈਂਡਲੀ ਐਸੋਸੀਏਸ਼ਨ (ਪੇਫ਼ਾ) ਅਤੇ ਦਿਲੋਂ ਸੇਵਾ ਵੈਲਫੇਅਰ ਸੋਸਾਇਟੀ ਦੇ ਸਾਂਝੇ ਉਪਰਾਲਿਆਂ ਨਾਲ ਇਸ ਸਥਾਨ ਨੂੰ ਹੁਣ “ਗੁਰੂ ਤੇਗ ਬਹਾਦਰ ਸਾਹਿਬ ਪਾਰਕ” ਵਜੋਂ ਵਿਕਸਤ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇੱਕ ਸਮੇਂ ਗੰਦਗੀ ਅਤੇ ਬਦਬੂ ਦੀ ਪਛਾਣ ਬਣੀ ਇਹ ਜਗ੍ਹਾ ਹੁਣ ਹਰਿਆਵਲੀ ਅਤੇ ਵਾਤਾਵਰਣ ਸੰਭਾਲ ਦੀ ਮਿਸਾਲ ਬਣਨ ਵੱਲ ਵਧ ਰਹੀ ਹੈ।

ਬਹਾਦਰਗੜ ਫੁਟਬਾਲ ਅਕੈਡਮੀ ਦੇ ਬਿਲਕੁਲ ਬਾਹਰ ਸਥਿਤ ਇਹ ਕੂੜੇ ਦਾ ਡੰਪ ਪਟਿਆਲਾ ਦਾ ਐਂਟਰੀ ਪੁਆਇੰਟ ਹੋਣ ਕਾਰਨ ਸ਼ਹਿਰ ਦੀ ਸੁੰਦਰਤਾ ਨੂੰ ਵੀ ਧੱਬਾ ਲਗਾ ਰਿਹਾ ਸੀ। ਡੰਪ ਤੋਂ ਉੱਠਦੀ ਬਦਬੂ ਅਤੇ ਗੰਦਗੀ ਕਾਰਨ ਫੁਟਬਾਲ ਅਕੈਡਮੀ ਵਿੱਚ ਪ੍ਰੈਕਟਿਸ ਕਰਨ ਵਾਲੇ ਬੱਚਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਸ ਸਮੱਸਿਆ ਦੇ ਹੱਲ ਲਈ ਪੰਜਾਬ ਈਕੋ ਫ੍ਰੈਂਡਲੀ ਐਸੋਸੀਏਸ਼ਨ ਕਾਫ਼ੀ ਸਮੇਂ ਤੋਂ ਯਤਨਸ਼ੀਲ ਸੀ। ਬਾਅਦ ਵਿੱਚ ਦਿਲੋਂ ਸੇਵਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਮਨਿੰਦਰ ਸਿੰਘ ਜਲਾਲਪੁਰ ਅਤੇ ਉਨ੍ਹਾਂ ਦੀ ਟੀਮ ਵੀ ਇਸ ਮੁਹਿੰਮ ਨਾਲ ਜੁੜ ਗਈ। ਦੋਵੇਂ ਸੰਸਥਾਵਾਂ ਦੇ ਮੈਂਬਰਾਂ ਨੇ ਆਪਣੇ ਪੱਲਿਓਂ ਖ਼ਰਚਾ ਕਰਕੇ ਇੱਥੇ ਮਿੱਟੀ ਪੁਆਈ, ਸਫ਼ਾਈ ਕਰਵਾਈ ਅਤੇ ਇਸ ਜਗ੍ਹਾ ਦੀ ਨੁਹਾਰ ਬਦਲਕੇ ਇਸ ਕੂੜੇ ਦੇ ਢੇਰ ਨੂੰ ਹਰੇ-ਭਰੇ ਪਾਰਕ ਵਿੱਚ ਬਦਲ ਦਿੱਤਾ। ਹੁਣ ਇਸ ਥਾਂ ਵੱਖ-ਵੱਖ ਦੇਸੀ ਕਿਸਮਾਂ ਦੇ 150 ਦੇ ਕਰੀਬ ਬੂਟੇ ਲਗਾਏ ਜਾਣਗੇ।ਕੂੜੇ ਦਾ ਡੰਪ ਬਣੇਗਾ ਗ੍ਰੀਨ ਲੈਂਡ

ਅੱਜ ਸਮਾਗਮ ਨੂੰ ਸੰਬੋਧਿਤ ਕਰਦਿਆਂ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਯਤਨ ਸ਼ਲਾਘਾਯੋਗ ਹਨ, ਲੇਕਿਨ ਦਿਲੋਂ ਸੇਵਾ ਸੋਸਾਇਟੀ ਅਤੇ ਪੇਫਾ ਵੱਲੋਂ ਕੀਤਾ ਗਿਆ ਇਹ ਕੰਮ ਇਤਿਹਾਸਿਕ ਅਤੇ ਮਿਸਾਲੀ ਹੈ। ਚੇਅਰਮੈਨ ਮਹਿਤਾ ਨੇ ਦੋਵੇਂ ਸੰਸਥਾਵਾਂ ਨੂੰ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਨਾਲ ਹੀ ਪਾਰਕ ਵਿੱਚ ਆਮ ਨਾਗਰਿਕਾਂ ਦੀ ਸਹੂਲਤ ਲਈ ਬੈਂਚ ਅਤੇ ਰੁੱਖਾਂ ਦੀ ਸੁਰੱਖਿਆ ਲਈ ਟ੍ਰੀ ਗਾਰਡ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ। ਸਮਾਗਮ ਦੌਰਾਨ ਚੇਅਰਮੈਨ ਮਹਿਤਾ ਵਲੋਂ ਦਿਲੋਂ ਸੇਵਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਮਨਿੰਦਰ ਸਿੰਘ ਜਲਾਲਪੁਰ ਅਤੇ ਉਨ੍ਹਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਇੱਕ ਪਾਰਕ ਬਣਾਉਣ ਦੀ ਨਹੀਂ, ਸਗੋਂ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਸਾਂਝੀ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ। ਇਸ ਮੌਕੇ ਪੇਫ਼ਾ ਦੇ ਸੰਸਥਾਪਕ ਮੈਂਬਰ ਅਤੇ ਜ਼ਿਲ੍ਹਾ ਅਟਾਰਨੀ ਦਵਿੰਦਰ ਗੋਇਲ, ਪੇਫ਼ਾ ਪ੍ਰਧਾਨ ਅਤੇ ਸਹਾਇਕ ਫੂਡ ਸਪਲਾਈ ਅਫ਼ਸਰ ਵਰਿੰਦਰ ਜੱਗਾ, ਪੇਫ਼ਾ ਦੇ ਸਲਾਹਕਾਰ ਅਤੇ ਸਮਾਜਿਕ ਚਿੰਤਕ ਅਮਨ ਅਰੋੜਾ, ਫੁਟਬਾਲ ਕੋਚ ਇੰਦਰਜੀਤ ਸਿੰਘ, ਖੇਡ ਅਧਿਆਪਿਕਾ ਕੰਵਲਪ੍ਰੀਤ ਕੌਰ, ਆਮ ਆਦਮੀ ਪਾਰਟੀ ਆਗੂ ਨਿਰਮਲ ਝਨੇੜੀ, ਗੁਰੂ ਡਕਾਲਾ, ਰਾਜੀਵ ਰਾਓ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਸੇਵੀ, ਖੇਡ ਪ੍ਰੇਮੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Related posts

ਅਤਿਵਾਦ ਜੇ ਹਲਕਿਆ ਕੁੱਤਾ, ਤਾਂ ਪਾਕਿ ਉਸਦਾ ਪਾਲਣਹਾਰ: ਅਭਿਸ਼ੇਕ ਬੈਨਰਜੀ

Current Updates

ਫ਼ਰੀਦਕੋਟ: ਪੁਲੀਸ ਮੁਕਾਬਲੇ ਦੌਰਾਨ ਬੰਬੀਹਾ ਗਰੋਹ ਦੇ ਗੁਰਗੇ ਸਣੇ ਤਿੰਨ ਕਾਬੂ

Current Updates

ਸੂਬਾ ਸਰਕਾਰ ਨੇ ਪਾਰਦਾਰਸ਼ਤਾ ਤੇ ਗੈਰ-ਕਾਨੂੰਨੀ ਖਣਨ ਖਿਲਾਫ ਚੁੱਕਿਆ ਅਹਿਮ ਤੇ ਕਾਰਗਾਰ ਕਦਮ

Current Updates

Leave a Comment