August 10, 2026
ਖਾਸ ਖ਼ਬਰਪੰਜਾਬਰਾਸ਼ਟਰੀ

ਈਦ ਸਮਾਰੋਹ ਰਾਹੀਂ ਧਾਰਮਿਕ ਏਕਤਾ ਦਾ ਸੁਨੇਹਾ

ਈਦ ਸਮਾਰੋਹ ਰਾਹੀਂ ਧਾਰਮਿਕ ਏਕਤਾ ਦਾ ਸੁਨੇਹਾ

ਪਟਿਆਲਾ-  ਸਮਾਜਿਕ ਚਿੰਤਕ ਅਤੇ ਧਾਰਮਿਕ ਏਕਤਾ ਦੇ ਅਲੰਬਰਦਾਰ ਅਮਨ ਅਰੋੜਾ ਦੀ ਸਰਪ੍ਰਸਤੀ ਹੇਠ ਰਿਸ਼ੀ ਕਲੋਨੀ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਰੌਣਕ ਨਾਲ ਮਨਾਇਆ ਗਿਆ। ਇਸ ਸਮਾਰੋਹ ਦਾ ਆਯੋਜਨ ਰਿਸ਼ੀ ਕਲੋਨੀ ਦੇ ਮੁਸਲਿਮ ਆਗੂ ਸ਼ਾਨੂੰ ਖਾਨ, ਡਾ. ਸ਼ਕੀਲ ਖਾਨ, ਮੁਸਾਹਿਦ ਖਾਨ ਅਤੇ ਅਸਲਮ ਖਾਨ ਸੰਨੀ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।
ਇਸ ਮੌਕੇ ਅਲ-ਮੁਸਲਿਮ-ਏ-ਪੰਜਾਬ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਐਡਵੋਕੇਟ ਮੂਸਾ ਖਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਾਰਡ ਨੰਬਰ 26 ਦੇ ਮਿਉਂਸਪਲ ਕਾਰਪੋਰੇਟਰ ਕੁਲਵੰਤ ਸਿੰਘ ਲਾਲਕਾ, ਭਾਜਪਾ ਆਗੂ ਸੌਰਵ ਸ਼ਰਮਾ ਅਤੇ ਦਲਿਤ ਆਗੂ ਵਿਨੋਦ ਬਾਲੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਰਹੇ।
ਸਮਾਰੋਹ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ ਪਟਿਆਲਾ ਦੇ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਧਾਰਮਿਕ ਏਕਤਾ, ਆਪਸੀ ਪਿਆਰ ਅਤੇ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ। ਮੌਕੇ ‘ਤੇ ਸਭ ਨੇ ਇਕ-ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦੇ ਕੇ ਸਮਾਜ ਵਿੱਚ ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਇਸ ਖੁਸ਼ੀ ਦੇ ਮੌਕੇ ‘ਤੇ ਪਟਿਆਲਾ, ਪੰਜਾਬ ਅਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਤੇ ਸੰਸਾਰ ਭਰ ਵਿੱਚ ਅਮਨ-ਸ਼ਾਂਤੀ ਕਾਇਮ ਰਹਿਣ ਦੀਆਂ ਦੁਆਵਾਂ ਕੀਤੀਆਂ ਗਈਆਂ।
ਆਪਣੇ ਸੰਬੋਧਨ ਦੌਰਾਨ ਐਡਵੋਕੇਟ ਮੂਸਾ ਖਾਨ ਨੇ ਕਿਹਾ ਕਿ ਆਪਸੀ ਪਿਆਰ, ਭਰੋਸਾ ਅਤੇ ਏਕਤਾ ਹੀ ਸਮਾਜ ਦੀ ਅਸਲੀ ਤਾਕਤ ਹੁੰਦੀ ਹੈ ਅਤੇ ਇਸਨੂੰ ਹਰ ਹਾਲਤ ਵਿੱਚ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੇ ਹਨ ਅਤੇ ਸਮਾਜ ਵਿੱਚ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਕੁਲਵੰਤ ਸਿੰਘ ਲਾਲਕਾ, ਸੌਰਵ ਸ਼ਰਮਾ ਅਤੇ ਵਿਨੋਦ ਬਾਲੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਵਿੱਚ ਭਰੋਸੇ ਨੂੰ ਕਾਇਮ ਕਰਦੇ ਹਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਇਸ ਮੌਕੇ ਜਸਵੀਰ ਸਿੰਘ ਪੰਚ, ਰਵਿੰਦਰ ਸਿੰਘ ਭੋਲਾ, ਸੰਜੈ ਕੁਮਾਰ, ਆਸਿਫ਼ ਅਲਵੀ, ਅਰਬਾਜ਼ ਖਾਨ, ਕਾਬਿਲ ਅਲਬੀ, ਮੁਹੰਮਦ ਅਰਸ਼ ਅਤੇ ਸੋਹੇਲ ਖਾਨ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਰਹੀਆਂ।

Related posts

ਅਲਾਹਬਾਦੀਆ ਦਾ ਫ਼ੋਨ ਬੰਦ, ਸਮੇਂ ਕੋਲ ਬਿਆਨ ਦਰਜ ਕਰਵਾਉਣ ਲਈ 10 ਮਾਰਚ ਤੱਕ ਦਾ ਸਮਾਂ : ਮੁੰਬਈ ਪੁਲੀਸ

Current Updates

ਭਾਰਤ ਦੀ ਰੱਖਿਆ ਬਰਾਮਦ ਦਹਾਕੇ ’ਚ 21,000 ਕਰੋੜ ਤੋਂ ਟੱਪੀ: ਰਾਜਨਾਥ

Current Updates

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਰੰਮਤ ਮਗਰੋਂ ਲਗਾਏ ਸੋਨੇ ਦੇ ਪੱਤਰੇ

Current Updates

Leave a Comment