March 19, 2026
ਖਾਸ ਖ਼ਬਰਪੰਜਾਬਰਾਸ਼ਟਰੀ

ਅਧਿਆਪਕ ਮੰਗਾਂ ਹੱਲ ਕਰਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ

ਅਧਿਆਪਕ ਮੰਗਾਂ ਹੱਲ ਕਰਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ

ਸੰਗਰੂਰ- ਅਧਿਆਪਕ ਦਲ ਪੰਜਾਬ ਵੱਲੋਂ ਮੁਲਾਜ਼ਮਾਂ ਦੇ ਭਖਦੇ ਮਸਲਿਆਂ ਅਤੇ ਹੱਕੀ ਮੰਗਾਂ ਉਪਰ ਵਿਚਾਰ ਚਰਚਾ ਕਰਨ ਲਈ ਇੱਕ ਕਨਵੈਨਸ਼ਨ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਮੀਤ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆਂ ਅਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਨੇ ਪੰਜਾਬ ਸਰਕਾਰ ਦੇ ਅਧਿਆਪਕ ਵਿਰੋਧੀ ਫੈਸਲਿਆਂ ਬਾਰੇ ਚਾਨਣਾ ਪਾਇਆ ਅਤੇ ਮੰਗਾਂ ਦੇ ਹੱਲ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਕਨਵੈਨਸ਼ਨ’ਚ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਕਾਰਨ ਮੁਲਾਜ਼ਮ ਵਰਗ ’ਚ ਨਿਰਾਸ਼ਤਾ ਹੈ। ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਵਿਚਾਰ-ਵਟਾਂਦਰਾ ਕਰ ਕੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਏਜੰਡੇ ਵਿੱਚ ਸ਼ਾਮਲ ਕਰਵਾਉਣਗੇ ਅਤੇ ਸਰਕਾਰ ਬਣਨ ’ਤੇ ਲਾਗੂ ਕਰਵਾਉਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਹੁਤ ਸਾਰੀਆਂ ਮੰਗਾਂ ਸਰਕਾਰ ਪਾਸੋਂ ਪ੍ਰਵਾਨ ਕਰਵਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਪੇਂਡੂ ਭੱਤਾ ਲਾਗੂ ਕਰਨਾ, ਜੀ ਪੀ ਐੱਫ ਆਦਿ ਪਰ ਮਾਨ ਸਰਕਾਰ ਵੱਲੋਂ ਪੇਂਡੂ ਭੱਤੇ ਸਮੇਤ ਹੋਰ 37 ਭੱਤੇ ਬੰਦ ਕਰ ਦਿੱਤੇ ਗਏ। ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ ਨੇ ਕਿਹਾ ਕਿ ਇਨ ਸਰਵਿਸ ਅਧਿਆਪਕਾਂ ਉੱਪਰ ਥੋਪੇ ਟੈੱਟ ਟੈਸਟ ਰੱਦ ਕਰਵਾਉਣ ਅਤੇ ਪੇਅ ਕਮਿਸ਼ਨ ਲਾਗੂ ਕਰਵਾਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ। ਮੰਚ ਸੰਚਾਲਨ ਸੂਬਾ ਆਗੂ ਅਮਰੀਕ ਸਿੰਘ ਹਥਨ ਨੇ ਕੀਤਾ। ਕਨਵੈਨਸ਼ਨ ਵਿੱਚ ਬਲਵਿੰਦਰ ਸਿੰਘ ਬੀਰ ਕਲਾਂ, ਗੁਰਵਿੰਦਰ ਸਿੰਘ ਜਲਾਨ, ਰਣਜੀਤ ਸਿੰਘ ਜਨਾਲ, ਨਰਿੰਦਰ ਸਿੰਘ ਫੱਗੂਵਾਲਾ, ਜਤਿੰਦਰ ਸਿੰਘ ਵਿੱਕੀ, ਹਰਵਿੰਦਰ ਸਿੰਘ ਮੋਤੀ, ਸ਼ੇਰ ਸਿੰਘ ਬਾਲੇਵਾਲ, ਕੁਲਦੀਪ ਸਿੰਘ ਸਕਰੌਦੀ, ਚਰਨ ਸਿੰਘ, ਦਵਿੰਦਰ ਸਿੰਘ, ਲਖਵਿੰਦਰ ਸਿੰਘ, ਨਰਦੀਪ ਸਿੰਘ, ਵਰਿੰਦਰ ਹੰਸ, ਜਸਵਿੰਦਰ ਸਿੰਘ, ਸਵਿੰਦਰ ਕੁਮਾਰ, ਓਮ ਪ੍ਰਕਾਸ਼, ਦੀਦਾਰ ਸਿੰਘ, ਪ੍ਰਿੰਸੀਪਲ ਹਰਦੇਵ ਕੁਮਾਰ, ਪਰਮਿੰਦਰ ਕੁਮਾਰ ਤੇ ਜੁਝਾਰ ਸਿੰਘ ਸ਼ਾਮਲ ਸਨ।

Related posts

ਪੰਚਾਇਤਾਂ ਨੇ ਮਾਣ ਭੱਤਾ ਦੇਣ ਤੋਂ ਪਾਸਾ ਵੱਟਿਆ

Current Updates

ਨਜਾਇਜ਼ ਕਬਜ਼ਿਆਂ ਤੇ ਭ੍ਰਿਸ਼ਟਾਚਾਰ ਖਿਲਾਫ਼ ਆਵਾਜ਼ ਚੁੱਕੇਗਾ ਏ.ਸੀ.ਏ.ਈ.ਓ.

Current Updates

190 ਪੀੜਤਾਂ ਦੀ ਪਛਾਣ ਹੋਈ, 159 ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂ

Current Updates

Leave a Comment