October 14, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ਸਰਕਾਰ ਨੇ ਤਹਿਸੀਲਦਾਰ ਖਮਾਣੋ ਨੂੰ ਕੀਤਾ ਤੁਰੰਤ ਪ੍ਰਭਾਵ ਹੇਠ ਮੁਅੱਤਲ

ਪੰਜਾਬ ਸਰਕਾਰ ਨੇ ਤਹਿਸੀਲਦਾਰ ਖਮਾਣੋ ਨੂੰ ਕੀਤਾ ਤੁਰੰਤ ਪ੍ਰਭਾਵ ਹੇਠ ਮੁਅੱਤਲ

ਖਮਾਣੋ: ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਨੂੰ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਹੇਠ ਮੁਅਤਲ ਕਰ ਦਿੱਤਾ ਹੈ। ਮੁਆਤਲੀ ਉਪਰੰਤ ਤਹਿਸੀਲਦਾਰ ਰਮਨਦੀਪ ਕੌਰ ਨੂੰ ਹੈਡ ਕੁਆਰਟਰ ਰੋਪੜ ਵਿਖੇ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਨੇ ਇੱਕ ਚਿੱਠੀ ਜਾਰੀ ਕਰਦਿਆਂ ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਨੂੰ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦਿਆਂ ਤੁਰੰਤ ਪ੍ਰਭਾਵ ਹੇਠ ਮੁਅਤਲ ਕਰ ਦਿੱਤਾ ਹੈ। ਪੰਜਾਬ ਵਿੱਚ ਰਜਿਸਟਰੀਆਂ ਨੂੰ ਲੈ ਕੇ ਇੱਕ ਵੱਡਾ ਸਕੈਂਡਲ ਸਾਹਮਣੇ ਆਇਆ ਹੈ। ਜਿਸ ਵਿੱਚ ਜ਼ਿਲ੍ਾ ਫਤਿਹਿਗੜ੍ਹ ਸਾਹਿਬ ਦੀ ਤਹਿਸੀਲ ਖਮਾਣੋ ਦੀ ਤਹਿਸੀਲਦਾਰ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਲੁਧਿਆਣੇ ਜ਼ਿਲ੍ਹਾ ਦੀਆਂ ਗੈਰ ਕਾਨੂੰਨੀ ਰਜਿਸਟਰੀਆਂ ਉਹ ਵੀ ਬਿਨਾਂ ਐਨਓਸੀ ਤੋਂ ਬਾਰੀ ਜਿਲੇ ਫਤਿਹਗੜ੍ਹ ਸਾਹਿਬ ਵਿੱਚ ਕਰ ਦਿੱਤੀਆਂ। ਜਿਸ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਹੇਠ ਤਹਿਸੀਲਦਾਰ ਰਮਨਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ ਅਤੇ ਪੰਜਾਬ ਸਰਕਾਰ ਨੇ ਇਸ ਦੀ ਬਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

ਮਿਲੀ ਜਾਣਕਾਰੀ ਮੁਤਾਬਿਕ ਰੈਵਨਿਊ ਵਿਭਾਗ ਦੇ ਨਿਯਮਾਂ ਮੁਤਾਬਿਕ ਰਜਿਸਟਰੀਆਂ ਸਿਰਫ  ਜਿਲ੍ਹੇ ਦੇ ਅੰਦਰ ਹੀ ਹੋ  ਸਕਦੀਆਂ ਹਨ। ਪਰੰਤੂ ਇੱਥੇ ਤਹਿਸੀਲਦਾਰ ਖਮਾਣੋ ਰਮਨਦੀਪ ਕੌਰ ਨੇ ਲੁਧਿਆਣਾ ਜ਼ਿਲ੍ਹੇ ਦੀਆਂ 13 ਰਜਿਸਟਰੀਆਂ ਨਿਯਮਾਂ ਤੋਂ ਉਲਟ ਜਾਕੇ ਗਲਤ ਤਰੀਕੇ ਨਾਲ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕਰ ਦਿੱਤੀਆਂ। ਇਹ ਵੀ ਪਤਾ ਲੱਗਾ ਹੈ ਕਿ ਪੌਸ਼ ਏਰੀਏ ਲੁਧਿਆਣਾ ਦੀਆਂ ਰਜਿਸਟਰੀਆਂ ਕਿਤੇ ਵੀ ਨਹੀਂ ਹੋ ਸਕਦੀਆਂ ਅਤੇ ਗੈਰ ਕਾਨੂੰਨੀ ਕਲੋਨੀਆਂ ਦੇ ਕਮਰਸ਼ੀਅਲ ਰੇਟਾਂ ਦੇ ਪਲਾਟ ਹਨ ਜਿਨ੍ਹਾਂ ਦੀ ਗਿਣਤੀ 13 ਦੱਸੀ ਜਾਂਦੀ ਹੈ।

Related posts

ਲਾਲਜੀਤ ਭੁਆਰ ਦੀ ਸਥਾਨਕ ਲੋਕ ਹਰਪਾਲ ਬੌਲ ਨੂੰ ਸਿੱਧੇ ਟਰਾਂਸਪੋਰਟ ਵਿਭਾਗ, ਡਾ. ਰਵ ਵਲਗਣਾਂ ਦੀਆਂ ਲਾਲਾਂ

Current Updates

ਮੈਂ ਨਹੀਂ ਚਾਹੁੰਦਾ ਮੇਰੇ ਬੱਚੇ ਫਿਲਮਾਂ ’ਚ ਕੰਮ ਕਰਨ: ਸ਼ਾਹਿਦ ਕਪੂਰ

Current Updates

India ‘ਚ 3 ਲੱਖ ਕਰੋੜ ਦਾ ਨਿਵੇਸ਼ ਕਰੇਗੀ AirTrunk; ਬਣੇਗਾ ਗਲੋਬਲ AI ਅਤੇ ਕਲਾਊਡ ਹੱਬ: PM Modi

Current Updates

Leave a Comment