September 17, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ੍ਰੀਮਤੀ ਸੰਤੋਸ਼ ਹਸੀਜਾ, ਸਤਨਾਮ ਹਸੀਜਾ ਦੀ 53ਵੀਂ ਵਿਆਹ ਦੀ ਸਾਲਗਿਰਾ ਦੌਰਾਨ ਪਟਿਆਲਾ ਵਿਚ ਥਾਂ-ਥਾਂ ਤੇ ਲਗਾਇਆ ਲੰਗਰ

ਸ੍ਰੀਮਤੀ ਸੰਤੋਸ਼ ਹਸੀਜਾ, ਸਤਨਾਮ ਹਸੀਜਾ ਦੀ 53ਵੀਂ ਵਿਆਹ ਦੀ ਸਾਲਗਿਰਾ ਦੌਰਾਨ ਪਟਿਆਲਾ ਵਿਚ ਥਾਂ-ਥਾਂ ਤੇ ਲਗਾਇਆ ਲੰਗਰ

ਪਟਿਆਲਾ- ਸ੍ਰੀਮਤੀ ਸੰਤੋਸ਼ ਹਸੀਜਾ, ਸਤਨਾਮ ਹਸੀਜਾ ਦੀ 53ਵੀਂ ਵਿਆਹ ਦੀ ਸਾਲਗਿਰਾ ਭੋਲੇ ਬਾਬਾ ਜੀ ਦੇ ਆਸ਼ਿਰਵਾਦ ਨਾਲ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਮੱਥੁਰਾ ਕਾਲੋਨੀ ਪਟਿਆਲਾ ਵਿਖੇ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਕਰਨ ਉਪਰੰਤ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਰਾਜਪੁਰਾ ਰੋਡ, ਵਿਖੇ ਸਵੇਰੇ ਪ੍ਰਸ਼ਾਦ ਲਗਾਉਣ ਉਪਰੰਤ ਚਾਹ, ਬਿਸਕੁਟ ਅਤੇ ਪਲਾਅ ਦਾ ਅਤੁੱਟ ਲੰਗਰ ਵਰਤਿਆ ਅਤੇ ਸਨੌਰ ਰੋਡ ਪਿੰਗਲਵਾੜਾ ਅਤੇ ਰਜਿੰਦਰਾ ਹਸਪਤਾਲ ਵਿਖੇ ਲੰਗਰ ਭੇਜ਼ ਕਰ ਵਰਤਾਉਣ ਦੀ ਸੇਵਾ ਕੀਤੀ।

ਸ੍ਰੀਮਤੀ ਸੰਤੋਸ਼ ਹਸੀਜਾ, ਸਤਨਾਮ ਹਸੀਜਾ ਦੀ 53ਵੀਂ ਵਿਆਹ ਦੀ ਸਾਲਗਿਰਾ ਦੌਰਾਨ ਪਟਿਆਲਾ ਵਿਚ ਥਾਂ-ਥਾਂ ਤੇ ਲਗਾਇਆ ਲੰਗਰਸੇਵਾ ਨਿਵਿਤਰ ਪੰਡਿਤ ਅਸ਼ਵਨੀ, ਮੌਜੂਦਾ ਪੁਜਾਰੀ ਨਰਿੰਦਰ ਪੰਡਿਤ ਜੀ ਅਤੇ ਅਜੇ ਪੰਡਿਤ ਜੀ ਨੇ ਆਸ਼ਿਰਵਾਦ ਦਿੱਤਾ ਅਤੇ ਨਾਲ ਮਿਲਕ ਕੇ ਸ਼ਿਵ ਜੀ ਦੇ ਚਰਨਾ ਕੋਲ ਉਹਨਾਂ ਦੇ ਮਨ ਭਾਵਕ ਬੂਟੇ ਬਿੱਲ ਪੱਤਰ, ਰੁਦਰਾਕਸ਼, ਸ਼ੱਮੀ, ਅਪਰਾਜੀਤਾ, ਪਾਰੀਜਾਤ ਆਦਿ ਦੇ ਬੂਟੇ ਲਗਾਏ ਗਏ। ਹਸੀਜਾ ਪਰਿਵਾਰ ਜਦੋਂ ਦੀ ਇਹ ਮੂਰਤੀ ਬਣੀ ਹੈ ਇੱਥੇ ਭਗਤਾਂ ਦੀ ਆਸਥਾ ਬਹੁਤ ਵੱਧ ਗਈ ਹੈ, ਖਾਸ ਕਰਕੇ ਛੋਟੇ ਬੱਚਿਆਂ ਲਈ ਝੂਲੇ ਰਖਵਾਏ ਗਏ ਹਨ। ਸ਼ਾਮ ਨੂੰ ਛੋਟੇ ਬੱਚਿਆਂ ਨੂੰ ਟੋਫੀਆਂ, ਚੋਕਲੇਟਾ ਆਦਿ ਵੰਡੀਆਂ ਜਾਂਦੀਆਂ ਹਨ। ਰੋਜਾਨਾ ਅਲੱਗ—ਅਲੱਗ ਤਰ੍ਹਾਂ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਇਸ ਦੀ ਸ਼ਲਾਘਾ ਪੰਡਿਤ ਜੀ ਵਲੋਂ ਕੀਤੀ ਗਈ। ਹਸੀਜਾ ਪਰਿਵਾਰ ਦਾ ਮੰਨਣਾ ਹੈ ਕਿ ਪਾਰਟੀਆਂ ਕਰਨ ਦੀ ਬਜਾਏ ਲੰਗਰ ਬਣਾ ਕੇ ਵਰਤਾਉਣਾ ਸ਼ਲਾਘਾ ਯੋਗ ਕੰਮ ਹੈ।

Related posts

ਪੰਜਾਬ ਦੇ 8 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ

Current Updates

ਘਰੇ ਸੁੱਤੇ ਪਏ ਬੱਚੇ ਨੂੰ ਲੈ ਗਏ ‘ਬਘਿਆੜ’, ਖੇਤਾਂ ’ਚੋਂ ਮਿਲੀ ਲਾਸ਼

Current Updates

ਦੁਨੀਆਂ ਵਾਸਤੇ ਖਿੱਚ ਦਾ ਕੇਂਦਰ ਬਣੀ ਭਾਰਤੀ ਮਿਜ਼ਾਈਲ ਪ੍ਰਣਾਲੀ: ਰਾਜਨਾਥ

Current Updates

Leave a Comment