September 29, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਨੇ ਘਰ ਬਾਹਰ ਛੱਡ ਯੂਕਰੇਨ ’ਚ ਕਿਉਂ ਦਿੱਤੀ ਕੁਰਬਾਨੀ

ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਨੇ ਘਰ ਬਾਹਰ ਛੱਡ ਯੂਕਰੇਨ ’ਚ ਕਿਉਂ ਦਿੱਤੀ ਕੁਰਬਾਨੀ

ਚੰਡੀਗੜ੍ਹ- ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਮਨਦੀਪ ਸਿੰਘ (30) ਨੇ ਸੇਵਾ ਦੇ ਸਿੱਖੀ ਸਿਧਾਂਤ, ਮਾਨਵਤਾ ਦੀ ਨਿਰਸਵਾਰਥ ਸੇਵਾ ਅਤੇ ਜੰਗ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਦੀ ਆਪਣੀ ਖਾਹਿਸ਼ ਤੋਂ ਪ੍ਰੇਰਨਾ ਲੈਂਦਿਆਂ ਯੂਕਰੇਨ ਵਿੱਚ ਸਵੈ-ਇੱਛਾ ਨਾਲ ਸੇਵਾ ਕਰਨ ਲਈ ਬਰੈਂਪਟਨ ਓਂਟਾਰੀਓ ਵਿਚਲਾ ਆਪਣਾ ਘਰ ਛੱਡ ਦਿੱਤਾ। ਯੂਕਰੇਨ ਵਿਚ ਫੌਜੀ ਕਾਰਵਾਈ ਦੌਰਾਨ 27 ਅਕਤੂਬਰ, 2024 ਨੂੰ ਮਾਰੇ ਜਾਣ ਤੋਂ ਇੱਕ ਸਾਲ ਬਾਅਦ ਉਸ ਨੂੰ ਦਸੰਬਰ 2025 ਵਿੱਚ ਮਰਨ ਉਪਰੰਤ ਯੂਕਰੇਨੀ ਕੈਨੇਡੀਅਨ ਕੁਰਬਾਨੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਕੀਵ ਪੋਸਟ ਦੀ ਰਿਪੋਰਟ ਮੁਤਾਬਕ ਮਨਦੀਪ, ਜਿਸ ਦਾ ਯੂਕਰੇਨ ਨਾਲ ਪਹਿਲਾਂ ਕੋਈ ਸਿੱਧਾ ਸਬੰਧ ਨਹੀਂ ਸੀ, ਨੂੰ ਟੋਰਾਂਟੋ ਵਿੱਚ ਇੱਕ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਯੂਕਰੇਨੀ ਕੌਂਸਲ ਜਨਰਲ ਅਤੇ ਯੂਕਰੇਨੀ ਕੈਨੇਡੀਅਨ ਕਾਂਗਰਸ ਦੇ ਮੈਂਬਰ ਅਤੇ ਯੂਕਰੇਨੀ ਵਾਰ ਵੈਟਰਨਜ਼ ਐਸੋਸੀਏਸ਼ਨ ਆਫ ਕੈਨੇਡਾ ਵੀ ਸ਼ਾਮਲ ਸਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਕਰੇਨੀ ਕੌਂਸਲ ਜਨਰਲ ਓਲੇਹ ਨਿਕੋਲੇਂਕੋ ਨੇ ਫੇਸਬੁੱਕ ‘ਤੇ ਲਿਖਿਆ, ‘‘ਮਨਦੀਪ ਨੇ ਮਦਦ ਲਈ ਇੱਕ ਜ਼ਰੂਰੀ ਕਾਲ ਦਾ ਜਵਾਬ ਦਿੱਤਾ ਅਤੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਤਾਂ ਜੋ ਯੂਕਰੇਨੀ ਲੋਕ ਆਜ਼ਾਦੀ ਨਾਲ ਜਿਊਂ ਸਕਣ।’’ ਮਨਦੀਪ ਇਹ ਤਗ਼ਮਾ ਹਾਸਲ ਕਰਨ ਵਾਲੇ 14 ਲੋਕਾਂ ਵਿੱਚੋਂ ਇਕਲੌਤਾ ਸਿੱਖ ਕੈਨੇਡੀਅਨ ਹੈ। ਯੂਕਰੇਨੀ ਕੈਨੇਡੀਅਨ ਸੈਕਰੀਫਾਈਸ ਮੈਡਲ ਦੇ ਚੇਅਰਪਰਸਨ ਤਾਰਾਸ ਜੈਕੀਵ ਨੇ ਕੀਵ ਪੋਸਟ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ‘‘ਅਸੀਂ ਉਨ੍ਹਾਂ ਦੇ ਰਿਣੀ ਹਾਂ ਤੇ ਇਹ ਕਰਜ਼ ਕਦੇ ਨਹੀਂ ਚੁਕਾਇਆ ਜਾ ਸਕਦਾ, ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ।’’

ਮੁੰਬਈ ਵਿੱਚ ਜਨਮੇ ਮਨਦੀਪ ਦੇ ਮਾਤਾ-ਪਿਤਾ ਜਸਵਿੰਦਰ ਸਿੰਘ ਅਤੇ ਆਸ਼ਾ ਕੌਰ 2004 ਵਿੱਚ ਬਰੈਂਪਟਨ ਚਲੇ ਗਏ। ਪਰਿਵਾਰ ਨੇ ਉਸ ਨੂੰ ਅਨੁਸ਼ਾਸਿਤ, ਮਾਨਵਤਾਵਾਦੀ ਅਤੇ ਸੇਵਾ ਦੇ ਸਿੱਖੀ ਸਿਧਾਂਤ ਤੋਂ ਪ੍ਰੇਰਿਤ ਦੱਸਿਆ, ਜਿਸ ਨੇ ਇਨਾਮ ਦੀ ਉਮੀਦ ਤੋਂ ਬਿਨਾਂ ਮਨੁੱਖਤਾ ਦੀ ਨਿਰਸਵਾਰਥ ਸੇਵਾ ਕੀਤੀ। ਰਿਪੋਰਟ ਵਿੱਚ ਮਨਦੀਪ ਦੀ ਮਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ‘ਉਹ ਹਮੇਸ਼ਾ ਕਹਿੰਦਾ ਸੀ ਕਿ ਜੇਕਰ ਉਸ ਦੀ ਜ਼ਿੰਦਗੀ ਕਿਸੇ ਦੇ ਕੰਮ ਆ ਜਾਵੇ ਤਾਂ ਉਸ ਨੂੰ ਇਸ ਗੱਲ ਦੀ ਤਸੱਲੀ ਰਹੇਗੀ।’’

ਹਾਈ ਸਕੂਲ ਤੋਂ ਬਾਅਦ ਮਨਦੀਪ ਨੇ ਇੱਕ ਡਿਟੈਕਟਿਵ ਕੋਰਸ ਵਿੱਚ ਸਿਖਲਾਈ ਲਈ ਅਤੇ ਕੈਨੇਡੀਅਨ ਫੌਜ ਵਿੱਚ ਪਾਰਟ-ਟਾਈਮ ਸੇਵਾ ਕੀਤੀ। ਅਨੁਸ਼ਾਸਨ ਅਤੇ ਮਾਨਵਤਾਵਾਦੀ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ, ਉਸ ਨੇ 2023 ਦੇ ਅਖੀਰ ਵਿੱਚ ਯੂਕਰੇਨ ਵਿੱਚ ਸਵੈ-ਸੇਵਕ ਬਣਨ ਦਾ ਫੈਸਲਾ ਕੀਤਾ। ਉਸ ਨੇ ਜਨਵਰੀ 2024 ਵਿੱਚ ਪਹੁੰਚਣ ਤੋਂ ਪਹਿਲਾਂ ਪੋਲੈਂਡ ਦੀ ਯਾਤਰਾ ਕੀਤੀ ਅਤੇ ਅਕਤੂਬਰ ਵਿੱਚ ਆਪਣੇ ਆਖਰੀ ਮਿਸ਼ਨ ’ਤੇ ਜਾਣ ਤੋਂ ਪਹਿਲਾਂ ਅਪਰੈਲ ਵਿੱਚ ਥੋੜ੍ਹੇ ਸਮੇਂ ਲਈ ਕੈਨੇਡਾ ਵਾਪਸ ਆ ਗਿਆ। ਉਸ ਦੇ ਮਾਪਿਆਂ ਨੂੰ 29 ਅਕਤੂਬਰ, 2024 ਨੂੰ ਇੱਕ ਕਰੀਬੀ ਦੋਸਤ ਤੋਂ ਉਸ ਦੀ ਮੌਤ ਦੀ ਭਿਆਨਕ ਖ਼ਬਰ ਮਿਲੀ, ਹਾਲਾਂਕਿ ਉਸ ਦੀ ਗੋਲੀ ਲੱਗਣ ਕਾਰਨ ਦੋ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ। ਮਨਦੀਪ ਦੀਆਂ ਅਸਥੀਆਂ ਨੂੰ ਮਹੀਨਿਆਂ ਦੀ ਪ੍ਰਸ਼ਾਸਕੀ ਕਾਰਵਾਈ ਤੋਂ ਬਾਅਦ ਕੈਨੇਡਾ ਵਾਪਸ ਭੇਜਿਆ ਗਿਆ ਸੀ। ਉਸ ਦਾ ਅੰਤਿਮ ਸੰਸਕਾਰ 13 ਅਪਰੈਲ, 2025 ਨੂੰ ਵਿਸਾਖੀ ਵਾਲੇ ਦਿਨ ਕੀਤਾ ਗਿਆ ਸੀ।

Related posts

ਅਮਰੀਕੀ ਦਬਾਅ ਹੇਠ, ਪ੍ਰਧਾਨ ਮੰਤਰੀ ਮੋਦੀ ਭਾਰਤ ਦੇ 30 ਕਰੋੜ ਵਾਹਨਾਂ ਨੂੰ ਸਕ੍ਰੈਪ ਵਿੱਚ ਬਦਲਣ ‘ਤੇ ਤੁਲੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Current Updates

ਭਾਰਤ ਦਾ AI ਬਾਜ਼ਾਰ 2027 ਤੱਕ 17 ਅਰਬ ਡਾਲਰ ਨੂੰ ਛੂਹ ਸਕਦੈ

Current Updates

‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਲਈ ਆਮਦਨ ਦੀ ਸੀਮਾ ਹੁੰਦੀ ਤਾਂ ਬਿਹਤਰ ਹੁੰਦਾ: ਹਾਈ ਕੋਰਟ

Current Updates

Leave a Comment