May 13, 2026
ਖਾਸ ਖ਼ਬਰਪੰਜਾਬਰਾਸ਼ਟਰੀ

ਵਰਕਰ ਤੋਂ ਕਰਵਾਇਆ ਵਿਕਾਸ ਕਾਰਜ ਦਾ ਉਦਘਾਟਨ

ਵਰਕਰ ਤੋਂ ਕਰਵਾਇਆ ਵਿਕਾਸ ਕਾਰਜ ਦਾ ਉਦਘਾਟਨ

ਚੇਅਰਮੈਨ ਤੇਜਿੰਦਰ ਮਹਿਤਾ ਦੀ ਅਨੋਖੀ ਪਹਿਲ

ਪਟਿਆਲਾ- ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਿਉਂਸਪਲ ਕਾਰਪੋਰੇਟਰ ਤੇਜਿੰਦਰ ਮਹਿਤਾ ਵੱਲੋਂ ਆਪਣੇ ਵਾਰਡ ਵਿੱਚ ਇੱਕ ਗਲੀ ਦੇ ਨਿਰਮਾਣ ਦੇ ਕੰਮ ਦਾ ਉਦਘਾਟਨ ਵਰਕਰ ਹੱਥੋਂ ਕਰਵਾਇਆ ਗਿਆ। ਤੇਜਿੰਦਰ ਮਹਿਤਾ ਦੀ ਇਸ ਅਨੋਖੀ ਪਹਿਲ ਨੇ ਆਮ ਜਨਤਾ ਅਤੇ ਪਾਰਟੀ ਵਰਕਰਾਂ ਦਾ ਮਨ ਮੋਹ ਲਿਆ।
ਸੋਮਵਾਰ ਨੂੰ ਵਾਰਡ ਨੰਬਰ 34 ਦੀ ਰੋਜ਼ ਕਲੋਨੀ ਦੀ ਇੱਕ ਨੰਬਰ ਗਲੀ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਨ ਲਈ ਸ੍ਰੀ ਮਹਿਤਾ ਨੂੰ ਸੱਦਾ ਦਿੱਤਾ ਗਿਆ ਸੀ। 25 ਸਾਲ ਤੋਂ ਵੱਧ ਸਮੇਂ ਤੋਂ ਵੱਸੀ ਇਸ ਕਲੋਨੀ ਦੀ ਇਸ ਗਲੀ ਨੂੰ ਪਹਿਲੀ ਵਾਰ ਪੱਕਾ ਕੀਤਾ ਜਾ ਰਿਹਾ ਹੈ। ਉਦਘਾਟਨ ਕਰਨ ਪਹੁੰਚੇ ਸ੍ਰੀ ਮਹਿਤਾ ਨੇ ਮੌਕੇ ਤੇ ਆਪ ਨਾਰੀਅਲ ਤੋੜਨ ਦੀ ਰਸਮ ਅਦਾ ਨਾ ਕਰਕੇ ਉੱਥੇ ਮੌਜੂਦ ਪਾਰਟੀ ਦੀ ਮਿਹਨਤੀ ਵਰਕਰ ਨਿਕਿਤਾ ਨੂੰ ਨਾਰੀਅਲ ਤੋੜਣ ਲਈ ਕਿਹਾ। ਨਿਕਿਤਾ ਨੇ ਖੁਸ਼ੀ-ਖੁਸ਼ੀ ਨਾਰੀਅਲ ਤੋੜਿਆ ਅਤੇ ਗਲੀ ਦੇ ਨਿਰਮਾਣ ਦੇ ਕੰਮ ਦਾ ਉਦਘਾਟਨ ਕੀਤਾ। ਨਿਕਿਤਾ ਨੇ ਕਿਹਾ ਕਿ ਸ੍ਰੀ ਮਹਿਤਾ ਦਾ ਇੰਝ ਕਰਨਾ ਉਨ੍ਹਾਂ ਦੀ ਸਮਾਨਤਾ, ਸਨਮਾਨ ਅਤੇ ਜ਼ਮੀਨੀ ਵਰਕਰਾਂ ਨੂੰ ਅੱਗੇ ਲਿਆਉਣ ਵਾਲੀ ਸੋਚ ਨੂੰ ਦਰਸਾਉਂਦਾ ਹੈ।
ਇਸ ਮੌਕੇ ਇਲਾਕਾ ਨਿਵਾਸੀਆਂ ਨਾਲ ਮੁਖਾਤਿਬ ਹੁੰਦਿਆਂ ਸ੍ਰੀ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗਲੀਆਂ, ਸੜਕਾਂ, ਸੀਵਰੇਜ ਅਤੇ ਹੋਰ ਨਾਗਰਿਕ ਸੁਵਿਧਾਵਾਂ ਨੂੰ ਮਜ਼ਬੂਤ ਕਰਨਾ ਪਾਰਟੀ ਦੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਵਾਰਡ ਨੰਬਰ 34 ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਪੱਤਰਕਾਰਾਂ ਵੱਲੋਂ ਵਰਕਰ ਤੋਂ ਵਿਕਾਸ ਕਾਰਜ ਦਾ ਉਦਘਾਟਨ ਕਰਵਾਉਣ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਵਰਕਰ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਹਨ। ਇਹ ਸਿਰਫ਼ ਇੱਕ ਨਾਅਰਾ ਨਹੀਂ, ਹਕੀਕਤ ਹੈ। ਪਾਰਟੀ ਦੀ ਸੋਚ, ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਵਰਕਰ ਹੀ ਕਰਦੇ ਹਨ। ਵਰਕਰਾਂ ਦੀ ਮਿਹਨਤ, ਏਕਤਾ ਅਤੇ ਵਿਸ਼ਵਾਸ ਤੋਂ ਬਿਨਾਂ ਕੋਈ ਵੀ ਪਾਰਟੀ ਮਜ਼ਬੂਤ ਨਹੀਂ ਬਣ ਸਕਦੀ। ਇਸ ਲਈ ਵਰਕਰਾਂ ਦਾ ਸਤਿਕਾਰ, ਉਨ੍ਹਾਂ ਦੀ ਸੁਣਵਾਈ ਅਤੇ ਉਨ੍ਹਾਂ ਨੂੰ ਸੰਗਠਨ ਵਿੱਚ ਯੋਗ ਮਾਣ ਦੇਣਾ ਹਰ ਲੀਡਰ ਦਾ ਮੁਢਲਾ ਫਰਜ਼ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਵਾਰਡ ਪ੍ਰਧਾਨ ਮਮਤਾ ਢੰਡ, ਸਿਮਰਨਜੀਤ ਕੌਰ ਚੌਹਾਨ, ਰੀਨਾ, ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਤਕੇਜਾ, ਵਾਰਡ ਸਕੱਤਰ ਸੁਰਿੰਦਰ ਨਿੱਕੂ, ਟ੍ਰੇਡ ਵਿੰਗ ਦੇ ਬਲਾਕ ਇੰਚਾਰਜ ਨਿਰਮਲ ਝੰਨੇੜੀ, ਸੰਦੀਪ ਕੁਮਾਰ, ਵਿਜੈ ਕੁਮਾਰ, ਪ੍ਰਵੀਨ ਕੁਮਾਰ, ਸੂਰਜ ਕੁਮਾਰ, ਨਰੇਸ਼ ਕੁਮਾਰ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।
ਫੋਟੋ ਕੈਪਸ਼ਨ-ਵਾਰਡ ਨੰਬਰ 34 ਵਿੱਚ ਵਰਕਰ ਕੋਲੋਂ ਗਲੀ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਵਾਉਂਦੇ ਹੋਏ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ

Related posts

ਕੈਨੇਡਾ: ਬਰੈਂਪਟਨ ਵਿਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੂਜਾ ਗੰਭੀਰ ਜ਼ਖ਼ਮੀ

Current Updates

‘ਹਮਲੇ ਪਿੱਛੋਂ ਦੇਸ਼ ’ਚ ਕਸ਼ਮੀਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹੈ’

Current Updates

ਨਰਾਇਣ ਸਿੰਘ ਚੌੜਾ: ਜਾਣੋ ਕੌਣ ਹੈ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਨਾਰਾਇਣ ਸਿੰਘ ਚੌੜਾ, ਕਈ ਅਪਰਾਧਕ ਮਾਮਲਿਆਂ ‘ਚ ਰਹੀ ਸ਼ਮੂਲੀਅਤ

Current Updates

Leave a Comment