October 2, 2026
ਖਾਸ ਖ਼ਬਰਪੰਜਾਬਰਾਸ਼ਟਰੀ

ਬੁੱਢਾ ਦਰਿਆ ਨੇੜਿਓਂ ਮਿਲੀ ਲੜਕੀ ਦੀ ਲਾਸ਼, ਇਲਾਕੇ ‘ਚ ਸਨਸਨੀ; ਪੁਲਿਸ ਨੇ ਕਿਹਾ- ਪੋਸਟਮਾਰਟਮ ਤੋਂ ਬਾਅਦ ਖੁੱਲ੍ਹੇਗਾ ਭੇਤ

ਬੁੱਢਾ ਦਰਿਆ ਨੇੜਿਓਂ ਮਿਲੀ ਲੜਕੀ ਦੀ ਲਾਸ਼, ਇਲਾਕੇ 'ਚ ਸਨਸਨੀ; ਪੁਲਿਸ ਨੇ ਕਿਹਾ- ਪੋਸਟਮਾਰਟਮ ਤੋਂ ਬਾਅਦ ਖੁੱਲ੍ਹੇਗਾ ਭੇਤ

ਲੁਧਿਆਣਾ : ਸ਼ਹਿਰ ਦੇ ਪੀਰੂ ਬੰਦਾ ਇਲਾਕੇ ‘ਚ ਬੁੱਢੇ ਦਰਿਆ ਦੇ ਨੇੜਿਓਂ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਮ੍ਰਿਤਕ ਦੀ ਪਛਾਣ ਲਈ ਉਸ ਦੀ ਦੇਹ ਨੂੰ ਸਿਵਲ ਹਸਪਤਾਲ ਮੋਰਚਰੀ ‘ਚ ਰੱਖਵਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਪੀਰੂ ਬੰਦਾ ਇਲਾਕੇ ‘ਚ ਇੱਕ ਨੌਜਵਾਨ ਲੜਕੀ ਦੀ ਲਾਸ਼ ਪਈ ਹੋਣ ਬਾਰੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਵੱਲੋਂ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੀ ਉਮਰ ਲਗਭਗ 30 ਤੋਂ 35 ਸਾਲ ਦੇ ਕਰੀਬ ਅੰਦਾਜ਼ੀ ਲਗਾਈ ਜਾ ਰਹੀ ਹੈ। ਫਿਲਹਾਲ ਮ੍ਰਿਤਿਕ ਲੜਕੀ ਦੀ ਪਛਾਣ ਨਹੀਂ ਹੋ ਸਕੀ, ਜਿਸ ਕਾਰਨ ਪੁਲਿਸ ਵੱਲੋਂ ਉਸਦੇ ਵਾਰਸਾਂ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਇਲਾਕਿਆਂ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਸਥਾਨਕ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਲੜਕੀ ਕਾਫੀ ਸਮੇਂ ਤੋਂ ਪੀਰੂ ਬੰਦਾ ਇਲਾਕੇ ਦੇ ਮੋੜ ‘ਤੇ ਹੀ ਰਹਿ ਰਹੀ ਸੀ ਅਤੇ ਅਕਸਰ ਸੜਕ ਦੇ ਕਿਨਾਰੇ ਹੀ ਸੌਂਦੀ ਨਜ਼ਰ ਆਉਂਦੀ ਸੀ। ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਫਿਲਹਾਲ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

Related posts

ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਮੁਲਤਵੀ

Current Updates

ਡੀਜੀਪੀ ਪੰਜਾਬ ਵੱਲੋਂ ਫੀਲਡ ਅਫਸਰਾਂ ਨੂੰ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਵੱਡੇ ਪੱਧਰ ‘ਤੇ ਕਾਰਵਾਈ ਕਰਨ ਦੇ ਹੁਕਮ

Current Updates

ਸਾਰੇ ਪੰਜਾਬੀ ਸ਼ਾਮ 5 ਵਜੇ ਤੱਕ ਦਿੱਲੀ ਛੱਡ ਦੇਣ, ‘ਆਪ’ ਨੇ ਤੁਹਾਡੀ ਗ੍ਰਿਫ਼ਤਾਰੀ ਦੀ ਸਾਜ਼ਿਸ਼ ਘੜੀ: ਬਿੱਟੂ

Current Updates

Leave a Comment