September 19, 2026
ਅੰਤਰਰਾਸ਼ਟਰੀਖਾਸ ਖ਼ਬਰ

ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਨਵਾਂ ਈ-ਬਿਜ਼ਨਸ ਵੀਜ਼ਾ ਸ਼ੁਰੂ

ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਨਵਾਂ ਈ-ਬਿਜ਼ਨਸ ਵੀਜ਼ਾ ਸ਼ੁਰੂ

ਬੀਜਿੰਗ-  ਭਾਰਤ ਨੇ ‘ਈ-ਪ੍ਰੋਡਕਸ਼ਨ ਇਨਵੈਸਟਮੈਂਟ ਬਿਜ਼ਨਸ ਵੀਜ਼ਾ’ (e-Production Investment Business Visa) ਜਿਸ ਨੂੰ e-B-4 ਵੀਜ਼ਾ ਕਿਹਾ ਜਾਂਦਾ ਹੈ,ਪੇਸ਼ ਕੀਤਾ ਹੈ ਤਾਂ ਜੋ ਚੀਨੀ ਕਾਰੋਬਾਰੀ ਸਾਜ਼ੋ-ਸਾਮਾਨ ਦੀ ਸਥਾਪਨਾ ਅਤੇ ਚਾਲੂ ਕਰਨ ਸਮੇਤ ਵਿਸ਼ੇਸ਼ ਵਪਾਰਕ ਗਤੀਵਿਧੀਆਂ ਲਈ ਭਾਰਤ ਦੀ ਯਾਤਰਾ ਕਰ ਸਕਣ। ਭਾਰਤੀ ਦੂਤਾਵਾਸ ਦੀ ਵੈੱਬਸਾਈਟ ‘ਤੇ ਜਾਰੀ ਤਾਜ਼ਾ ਸਲਾਹ ਅਨੁਸਾਰ ਇਹ ਵੀਜ਼ਾ 1 ਜਨਵਰੀ ਤੋਂ ਲਾਗੂ ਕੀਤਾ ਗਿਆ ਹੈ ਅਤੇ ਇਸ ਲਈ ਦੂਤਾਵਾਸ ਜਾਂ ਏਜੰਟਾਂ ਕੋਲ ਜਾਣ ਦੀ ਲੋੜ ਨਹੀਂ ਹੈ,ਸਗੋਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਵਪਾਰਕ ਵੀਜ਼ਿਆਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਸ਼ੁਰੂ ਕੀਤਾ ਗਿਆ ਇਹ ਵੀਜ਼ਾ ਲਗਪਗ 45 ਤੋਂ 50 ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ,ਜਿਸ ਤਹਿਤ ਭਾਰਤ ਵਿੱਚ ਛੇ ਮਹੀਨਿਆਂ ਤੱਕ ਰਹਿਣ ਦੀ ਇਜਾਜ਼ਤ ਮਿਲੇਗੀ। ਇਸ ਦੀ ਵਰਤੋਂ ਪਲਾਂਟ ਡਿਜ਼ਾਈਨ,ਸਿਖਲਾਈ,ਕੁਆਲਿਟੀ ਚੈੱਕ,ਆਈ.ਟੀ. ਰੈਂਪ-ਅੱਪ ਅਤੇ ਸੀਨੀਅਰ ਮੈਨੇਜਮੈਂਟ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ। ਚੀਨੀ ਨਾਗਰਿਕਾਂ ਨੂੰ ਬੁਲਾਉਣ ਦੀਆਂ ਇੱਛੁਕ ਭਾਰਤੀ ਕੰਪਨੀਆਂ DPIIT ਦੇ ਨੈਸ਼ਨਲ ਸਿੰਗਲ ਵਿੰਡੋ ਸਿਸਟਮ (NSWS) ਪੋਰਟਲ ‘ਤੇ ਰਜਿਸਟਰ ਕਰ ਸਕਦੀਆਂ ਹਨ, ਜਦਕਿ ਬਿਨੈਕਾਰ ਆਪਣੀ ਅਰਜ਼ੀ ‘ਇੰਡੀਅਨ ਵੀਜ਼ਾ ਆਨਲਾਈਨ’ ਪੋਰਟਲ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ।

Related posts

ਇੰਸਟਾਗ੍ਰਾਮ ਹੋਇਆ ਠੱਪ; ਘੰਟਿਆਂ ਤੱਕ ਪਰੇਸ਼ਾਨ ਹੋਣ ਤੋਂ ਬਾਅਦ ਹੁਣ ਸਹੀ ਚੱਲ ਰਹੀ ਹੈ ਐਪ

Current Updates

ਪ੍ਰੀਖਿਆ ਯੋਧਿਆਂ ਦੀ ਨਵੀਂ ਪਰਿਭਾਸ਼ਾ : ਪ੍ਰੀਖਿਆ ਦੇ ਯੁੱਧ ਖੇਤਰ ਤੋਂ ਪਰ੍ਹੇ

Current Updates

ਰੂਸ ਵੱਲੋਂ ਯੂਕਰੇਨ ’ਤੇ ਡਰੋਨ ਤੇ ਮਿਜ਼ਾਈਲ ਹਮਲਾ; ਕਈ ਜ਼ਖ਼ਮੀ

Current Updates

Leave a Comment