October 5, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਮਿੱਡਾ ਵਿੱਚ ਪਿਓ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ

ਮਿੱਡਾ ਵਿੱਚ ਪਿਓ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ

ਚੰਡੀਗੜ੍ਹ- ਹਲਕਾ ਲੰਬੀ ਦੇ ਪਿੰਡ ਮਿੱਡਾ ਵਿਚ ਅੱਜ ਇੱਕ ਪਿਤਾ ਵੱਲੋਂ ਆਪਣੀ ਹੀ ਨੌਜਵਾਨ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਕਾਰਨ ਇਲਾਕੇ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਹੈ। ​ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ 18 ਸਾਲਾ ਚਮਨਪ੍ਰੀਤ ਕੌਰ ਵਜੋਂ ਹੋਈ ਹੈ। ਘਟਨਾ ਸਮੇਂ ਅੱਜ ਲੜਕੀ ਆਪਣੇ ਘਰ ਦੇ ਕਮਰੇ ਵਿੱਚ ਬੈੱਡ ‘ਤੇ ਸੁੱਤੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਸ ਦੇ ਪਿਤਾ ਪਾਲਾ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ​ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਮੌਕੇ ਤੋਂ ਫਰਾਰ ਹੋ ਗਿਆ।

ਸੂਚਨਾ ਮਿਲਣ ’ਤੇ ਥਾਣਾ ਕਬਰਵਾਲਾ ਦੀ ਮੁਖੀ ਹਰਪ੍ਰੀਤ ਕੌਰ ਪੁਲੀਸ ਅਮਲੇ ਸਮੇਤ ਤੁਰੰਤ ਮੌਕੇ ’ਤੇ ਪੁੱਜੇ। ਪੁਲੀਸ ਘਟਨਾ ਦੇ ਅਸਲ ਕਾਰਨਾਂ ਬਾਰੇ ਮ੍ਰਿਤਕਾ ਦੇ ਪਰਿਵਾਰ ਤੋਂ ਜਾਣਕਾਰੀ ਅਤੇ ਬਿਆਨ ਲੈਣ ਵਿੱਚ ਜੁਟੀ ਹੋਈ ਹੈ। ਇਸੇ ਵਿਚਕਾਰ ਚਰਚਾ ਹੈ ਕਿ ਲੜਕੀ ਅਗਾਂਹ ਪੜ੍ਹਨਾ ਚਾਹੁੰਦੀ ਸੀ ਪਰ ਉਸ ਦਾ ਪਿਤਾ ਇਸ ਗੱਲ ਖਿਲਾਫ਼ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

Related posts

‘ਰੌਂਗ ਨੰਬਰ’: ਨੌਕਰੀ ਦਾ ਲਾਲਚ ਦਿੰਦਿਆਂ ਸੁੰਨਸਾਨ ਥਾਂ ਲਿਜਾ ਕੇ ਜਬਰਦਸਤੀ ਦੀ ਕੋਸ਼ਿਸ਼

Current Updates

ਧਰਮਸ਼ਾਲਾ: ਪ੍ਰੋਫੈਸਰ ਅਤੇ 3 ਵਿਦਿਆਰਥਣਾਂ ਵਿਰੁੱਧ ਰੈਗਿੰਗ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਕੇਸ ਦਰਜ

Current Updates

ਸੀਜੇਪੀ ਪ੍ਰਦਰਸ਼ਨ ‘ਚ ਬਵਾਲ: DCP ਦੇ ਹੁਕਮ ‘ਤੇ RAF ਨੇ ਚਲਾਈਆਂ ਪੈਲਟ ਗਨਜ਼, ਧੱਕੇਸ਼ਾਹੀ ਆਈ ਸਾਹਮਣੇ

Current Updates

Leave a Comment